ਉੱਤਰ ਪ੍ਰਦੇਸ਼ (UP) ਦੇ ਆਗਰਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੀਤੀ ਰਾਤ ਗਹਿਣੇ ਅਤੇ ਪੈਸਿਆਂ ਨੂੰ ਲੈ ਕੇ ਬੇਟੇ ਨੇ ਮਾਂ ਦੇ ਸਿਰ ਉਤੇ ਭਾਰੀ ਚੀਜ ਨਾਲ ਵਾਰ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਆਪਣੀ ਭੈਣ ਨੂੰ ਵੀਡੀਓ ਭੇਜੀ। ਕਿਹਾ ਮਾਂ ਮੈਨੂੰ ਮਾਫ ਕਰ ਦਿਓ, ਮੈਥੋਂ ਗਲਤੀ ਹੋ ਗਈ। ਘਰ ਵਿਚੋਂ ਗਹਿਣੇ ਅਤੇ ਪੈਸੇ ਵੀ ਚੋਰੀ ਹੋਏ ਹਨ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ। ਜਗਨੇਰ ਥਾਣਾ ਅਤੇ ਕਸਬੇ ਦੇ ਰਹਿਣ ਵਾਲੇ ਸੁਭਾਸ਼ ਬਿੰਦਲ ਦੀ ਆਪਣੇ ਘਰ ਦੇ ਬਾਹਰ ਹੀ ਬਿਲਡਿੰਗ ਮਟੀਰੀਅਲ ਦੀ ਦੁਕਾਨ ਹੈ।
ਪਰਿਵਾਰ ਵਿਚ ਪਤਨੀ ਸੁਨੀਤਾ ਉਮਰ 46 ਸਾਲ, ਬੇਟੀ ਸ਼ਿਵਾਨੀ ਅਤੇ ਛੋਟਾ ਬੇਟਾ ਸ਼ਿਵਮ ਦਿੱਲੀ ਵਿੱਚ ਪੜ੍ਹਦਾ ਹੈ। ਸ਼ਿਵਾਨੀ ਦਾ ਵਿਆਹ ਭਰਤਪੁਰ ਵਿਚ ਹੋਇਆ ਹੈ। ਸੁਭਾਸ਼ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਹ ਕਾਰੋਬਾਰ ਦੇ ਸਿਲ-ਸਿਲੇ ਵਿਚ ਆਗਰਾ ਆਇਆ ਹੋਇਆ ਸੀ। ਘਰ ਵਿਚ ਪਤਨੀ ਅਤੇ ਬੇਟਾ ਸ਼ਿਵਮ ਸਨ। ਉਸ ਨੇ ਸ਼ਾਮ 6 ਵਜੇ ਪਤਨੀ ਸੁਨੀਤਾ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਉਸ ਨੇ ਗੁਆਂਢੀ ਨੂੰ ਫੂਨ ਕਰਕੇ ਉਸ ਨੂੰ ਆਪਣੀ ਪਤਨੀ ਨਾਲ ਗੱਲ ਕਰਾਉਣ ਲਈ ਕਿਹਾ। ਜਦੋਂ ਗੁਆਂਢੀ ਘਰ ਪਹੁੰਚਿਆ ਤਾਂ ਤਾਲਾ ਲੱਗਿਆ ਹੋਇਆ ਸੀ। ਦੂਜੇ ਪਾਸੇ ਕ-ਤ-ਲ ਤੋਂ ਬਾਅਦ ਸ਼ਿਵਮ ਨੇ ਆਪਣੀ ਭੈਣ ਨੂੰ ਇਕ ਵੀਡੀਓ ਭੇਜੀ।
ਇਸ ਵਿਚ ਉਸ ਨੇ ਕਿਹਾ ਕਿ ਮਾਂ ਮੈਨੂੰ ਮਾਫ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ। ਵੀਡੀਓ ਵਿਚ ਉਸ ਨੇ ਚਾਰ ਨੌਜਵਾਨਾਂ ਦੇ ਨਾਮ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਲੁੱਟ ਲਈ ਯੋਜਨਾ ਬਣਾਈ ਸੀ, ਮੈਨੂੰ ਮੁਆਫ ਕਰਨਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬੇਟੀ ਦੀ ਸੂਚਨਾ ਉਤੇ ਪਹੁੰਚੀ ਪੁਲਿਸ ਨੇ ਤਾਲਾ ਤੋੜ ਕੇ ਦੇਖਿਆ ਤਾਂ ਸੁਨੀਤਾ ਦੀ ਦੇਹ ਬੈੱਡ ਉਤੇ ਪਈ ਸੀ। ਸਿਰ ਉਪਰ ਸੱਟ ਦੇ ਨਿਸ਼ਾਨ ਸਨ। ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਸਿਰ ਵਿੱਚ ਭਾਰ ਚੀਜ ਨਾਲ ਵਾਰ ਕਰਕੇ ਕ-ਤ-ਲ ਕੀਤਾ ਗਿਆ ਹੈ। ਅਲਮਾਰੀ ਖੁੱਲ੍ਹੀ ਪਈ ਸੀ। ਇਸ ਮਾਮਲੇ ਬਾਰੇ ਏ. ਸੀ. ਪੀ. ਮਹੇਸ਼ ਕੁਮਾਰ ਨੇ ਦੱਸਿਆ ਕਿ ਸ਼ਿਵਾਨੀ ਨੇ ਵੀਡੀਓ ਦੇਖ ਕੇ ਹੀ ਆਪਣੇ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ।
ਫਿਰ ਇਸ ਘਟਨਾ ਦਾ ਪਤਾ ਲੱਗਿਆ। ਬੇਟੇ ਨੇ ਭਾਰੀ ਚੀਜ਼ ਨਾਲ ਵਾਰ ਕਰਕੇ ਮਾਂ ਦਾ ਕ-ਤ-ਲ ਕਰ ਦਿੱਤਾ ਹੈ। ਪਿਤਾ ਨੇ ਵੀ ਦੱਸਿਆ ਕਿ ਪੁੱਤ ਨਸ਼ਾ ਕਰਦਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਪਿਤਾ ਨੇ ਦੱਸਿਆ ਕਿ ਪੁੱਤ ਨਸ਼ੇ ਦਾ ਆਦੀ ਸੀ। ਉਹ ਪਹਿਲਾਂ ਵੀ ਕਈ ਵਾਰ ਘਰ ਚੋਰੀ ਕਰ ਚੁੱਕਾ ਹੈ। ਉਹ ਹਰ ਰੋਜ਼ ਪੈਸਿਆਂ ਨੂੰ ਲੈ ਕੇ ਘਰ ਵਿੱਚ ਲੜਦਾ ਰਹਿੰਦਾ ਸੀ। ਏ. ਸੀ. ਪੀ. ਦੱਸਣ ਮੁਤਾਬਕ ਇਹ ਘਟਨਾ ਸ਼ਾਮ 4 ਤੋਂ 6 ਵਜੇ ਦਰਮਿਆਨ ਵਾਪਰੀ ਹੈ। ਉਸ ਸਮੇਂ ਘਰ ਵਿੱਚ ਸਿਰਫ਼ ਮਾਂ ਅਤੇ ਪੁੱਤ ਹੀ ਸਨ। ਉਨ੍ਹਾਂ ਕਿਹਾ ਕਿ ਪੁਲਿਸ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।