ਇਹ ਦੁੱਖ ਭਰੀ ਖਬਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਾਪਤ ਹੋਈ ਹੈ। ਜਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਅੱਚਲ ਸਾਹਿਬ ਵਿਖੇ ਇੱਕ ਮੰਦਭਾਗਾ ਭਾਣਾ ਵਾਪਰ ਗਿਆ ਹੈ। ਇੱਥੇ ਇੱਕ ਬਾਰਵੀਂ ਵਿਚ ਪੜ੍ਹਨ ਵਾਲੇ ਲੜਕੇ ਦੀ ਦਿਲ ਦਾ ਅਟੈਕ ਆ ਜਾਣ ਦੇ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰਾਜਬੀਰ ਸਿੰਘ ਪੁੱਤ ਕਰਮ ਸਿੰਘ ਨਾਮ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਕਰਮ ਸਿੰਘ ਅਤੇ ਦਾਦਾ ਕਰਨੈਲ ਸਿੰਘ ਨੇ ਦੱਸਿਆ ਕਿ ਸਾਡਾ ਲੜਕਾ 12ਵੀਂ ਜਮਾਤ ਵਿੱਚ ਪੜ੍ਹਦਾ ਸੀ।
ਉਨ੍ਹਾਂ ਦੱਸਿਆ ਕਿ ਕੱਲ੍ਹ ਜਦੋਂ ਸਾਡਾ ਲੜਕਾ 12ਵੀਂ ਜਮਾਤ ਦਾ ਪੇਪਰ ਦੇ ਕੇ ਆਪਣੇ ਘਰ ਵਾਪਸ ਆਇਆ ਤਾਂ ਉਸ ਨੇ ਆਪਣੀ ਛਾਤੀ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਜਿਸ ਨੂੰ ਤੁਰੰਤ ਹੀ ਪਰਿਵਾਰ ਵਾਲੇ ਬਟਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਵੱਲ ਲੈ ਕੇ ਰਵਾਨਾ ਹੋ ਗਏ। ਪਰ ਰਸਤੇ ਵਿੱਚ ਜਾਂਦਿਆਂ ਹੋਇਆਂ ਉਸ ਨੂੰ ਦਿਲ ਦਾ ਅਟੈਕ ਆ ਗਿਆ। ਜਿਸ ਦੇ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ ਅਤੇ ਪਰਿਵਾਰਕ ਮੈਂਬਰਾਂ ਦੀ ਹਾਲਤ ਗਮਗੀਨ ਹੋ ਗਈ।
ਇਸ ਬਾਰੇ ਪਿੰਡ ਦੇ ਸਰਪੰਚ ਗੁਰਕ੍ਰਿਪਾਲ ਸਿੰਘ ਬੰਟੀ ਨੇ ਦੱਸਿਆ ਕਿ ਰਾਜਬੀਰ ਸਿੰਘ ਆਪਣੇ ਮਾਪਿਆਂ ਦਾ ਬਹੁਤ ਹੀ ਹੋਣਹਾਰ ਅਤੇ ਆਗਿਆਕਾਰ ਲੜਕਾ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਹਰ ਪ੍ਰੋਗਰਾਮ ਵਿੱਚ ਲੜਕੇ ਰਾਜਬੀਰ ਤੋਂ ਆਪਣੀ ਦਸਤਾਰ ਨੂੰ ਸਜਾਉਂਦੇ ਸਨ ਅਤੇ ਇਹ ਲੜਕਾ ਰੌਲੇ ਰੱਪੇ ਅਤੇ ਝਗੜੇ ਤੋਂ ਦੂਰ ਰਹਿੰਦਾ ਸੀ। ਉਹ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ। ਮਿ੍ਤਕ ਰਾਜਬੀਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਸਕੇ ਸਬੰਧੀਆਂ ਵਿਚ ਗਮ ਦਾ ਮਾਹੌਲ ਬਣਿਆ ਹੋਇਆ ਹੈ।