ਹਰਿਆਣਾ ਵਿਚ ਕੁਰੂਕਸ਼ੇਤਰ, ਕਸਬਾ ਸ਼ਾਹਪੁਰ ਦੇ ਖਦਰੇਵਾਲਾ ਮੁਹੱਲੇ ਵਿਚ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਸਲ-ਫਾਸ ਖਾ ਕੇ ਜਿੰਦਗੀ ਸਮਾਪਤ ਕਰ ਲਈ। ਦੋਵਾਂ ਦੇ ਵੱਖੋ ਵੱਖ ਸੁਸਾ-ਈਡ ਨੋਟ ਮਿਲੇ ਹਨ। ਜਿਨ੍ਹਾਂ ਵਿਚ ਉਨ੍ਹਾਂ ਦੀ ਮੌ-ਤ ਲਈ ਫਾਈਨਾਂਸਰ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਰਾਤ ਨੂੰ ਪਰਿਵਾਰਕ ਮੈਂਬਰਾਂ ਨੇ ਪਤੀ ਅਤੇ ਪਤਨੀ ਨੂੰ ਗੰਭੀਰ ਹਾਲ ਵਿਚ ਹਸਪਤਾਲ ਪਹੁੰਚਾਇਆ ਪਰ ਦੋਵਾਂ ਨੂੰ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਖਤਰੇਵਾਲਾ ਮੁਹੱਲੇ ਦੇ ਰਹਿਣ ਵਾਲੇ ਰਵੀ ਪ੍ਰਕਾਸ਼ ਅਤੇ ਉਸ ਦੀ ਪਤਨੀ ਗੀਤਾ ਨੇ ਰਾਤ ਨੂੰ ਜ਼ਹਿਰ ਵਾਲੀ ਚੀਜ ਖਾ ਲਈ ਸੀ।
ਜਦੋਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਗੰਭੀਰ ਹਾਲ ਵਿਚ ਦੇਖਿਆ ਤਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਰਵੀ ਪ੍ਰਕਾਸ਼ ਦੀ ਸ਼ਾਹਬਾਦ ਹਸਪਤਾਲ ਵਿੱਚ ਮੌ-ਤ ਹੋ ਗਈ। ਪਤਨੀ ਨੂੰ ਕੁਰੂਕਸ਼ੇਤਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕ ਜੋੜੇ ਦੇ ਦੋ ਬੱਚੇ ਹਨ। ਵੱਡੀ ਲੜਕੀ ਦੀ ਉਮਰ ਕਰੀਬ ਸਾਢੇ 4 ਸਾਲ ਅਤੇ ਛੋਟੇ ਲੜਕੇ ਦੀ ਉਮਰ 3 ਸਾਲ ਹੈ। ਇਸ ਮਾਮਲੇ ਬਾਰੇ ਰਵੀ ਪ੍ਰਕਾਸ਼ ਦੇ ਭਰਾ ਗਗਨਦੀਪ ਨੇ ਦੱਸਿਆ ਕਿ ਰਵੀ ਪ੍ਰਕਾਸ਼ ਕੋਲ ਦੋ ਗੱਡੀਆਂ ਸਨ, ਜਿਨ੍ਹਾਂ ਨੂੰ ਚਲਾ ਕੇ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਰਵੀ ਪ੍ਰਕਾਸ਼ ਨੇ ਇਹ ਦੋਵੇਂ ਗੱਡੀਆਂ ਫਾਈਨਾਂਸ ਉਤੇ ਲਈਆਂ ਸਨ।
ਗੱਡੀਆਂ ਦੀਆਂ ਕਿਸ਼ਤਾਂ ਵੀ ਲਗਾਤਾਰ ਦਿੱਤੀਆਂ ਜਾ ਰਹੀਆਂ ਸਨ। ਫਾਈਨਾਂਸ ਕੰਪਨੀ ਦੇ ਮੈਨੇਜਰ ਨੇ ਤਿੰਨ ਕਿਸ਼ਤਾਂ ਦਾ ਘਪਲਾ ਕੀਤਾ, ਜਿਸ ਕਰਕੇ ਰਵੀ ਰਵੀ ਪ੍ਰਕਾਸ਼ ਪ੍ਰੇਸ਼ਾਨ ਰਹਿੰਦਾ ਸੀ। ਇਸ ਤੋਂ ਬਾਅਦ ਰਵੀ ਪ੍ਰਕਾਸ਼ ਨੇ ਇਕ ਕਮੇਟੀ ਪਾਈ, ਜਿਸ ਵਿਚ ਉਸ ਦਾ ਸੋਨਾ ਹੜੱਪ ਕਰ ਲਿਆ ਗਿਆ। ਦੋਹਾਂ ਨੇ ਆਪਣੇ ਆਪ ਨੂੰ ਸਮਾਪਤ ਕਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ ਹੈ। ਇਸ ਵਿਚ ਉਨ੍ਹਾਂ ਨੇ ਆਪਣੀ ਮੌ-ਤ ਲਈ ਫਾਈਨਾਂਸ ਕੰਪਨੀ ਚੋਲਾ ਮੰਡਲਮ ਕੁਰੂਕਸ਼ੇਤਰ ਦੇ ਬ੍ਰਾਂਚ ਮੈਨੇਜਰ ਕਮਲ ਸ਼ਰਮਾ ਨੂੰ ਜ਼ਿੰਮੇਵਾਰ ਦੱਸਿਆ ਹੈ। ਲਿਖਿਆ ਹੈ ਕਿ ਉਸ ਨੇ ਕਿਸ਼ਤ ਦੇ ਪੈਸੇ ਲੈ ਕੇ ਉਸ ਦੀ ਗੱਡੀ ਦੀ ਕਿਸ਼ਤ ਨਹੀਂ ਭਰੀ। ਜਦੋਂ ਮੈਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਸਾਡੀ ਸਮੱਸਿਆ ਨਹੀਂ ਸੁਣੀ ਅਤੇ ਕਿਸ਼ਤ ਵੀ ਨਹੀਂ ਭਰੀ।
ਉਨ੍ਹਾਂ ਲਿਖਿਆ ਸੀ ਕਿ ਇਸ ਗੱਲ ਨੂੰ ਚਾਰ ਮਹੀਨੇ ਹੋ ਗਏ ਹਨ ਅਤੇ ਬ੍ਰਾਂਚ ਮੈਨੇਜਰ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ। ਨਵੰਬਰ 2022 ਵਿੱਚ ਉਸ ਦੀ ਗੱਡੀ ਵੀ ਫਾਈਨਾਂਸ ਕੰਪਨੀ ਨੇ ਚੁੱਕ ਲਈ ਸੀ। ਅੱਜ ਤੱਕ ਕੋਈ ਹੱਲ ਨਹੀਂ ਹੋਇਆ। ਉਸ ਨੇ ਬ੍ਰਾਂਚ ਮੈਨੇਜਰ ਉਤੇ ਦੋਸ਼ ਲਾਇਆ ਕਿ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਕਿਸ਼ਤ ਦੇ ਪੈਸੇ ਵਿਆਜ ਸਮੇਤ ਲਵੇਗਾ ਅਤੇ ਫਿਰ ਗੱਡੀ ਛੱਡੇਗਾ। ਜਦੋਂ ਕਿ ਉਸ ਦੀ ਪਤਨੀ ਨੇ ਸੁਸਾ-ਈਡ ਨੋਟ ਵਿੱਚ ਲਿਖਿਆ ਕਿ ਉਸ ਨੇ ਆਪਣੀ ਕਮੇਟੀ ਦੇ ਸਾਰੇ ਪੈਸੇ ਆਸ਼ੂ ਨੂੰ ਦੇ ਦਿੱਤੇ ਪਰ ਉਸ ਦਾ ਸੋਨਾ ਉਸ ਨੂੰ ਵਾਪਸ ਨਹੀਂ ਕੀਤਾ ਗਿਆ। ਮ੍ਰਿਤਕ ਗੀਤਾ ਨੇ ਲਿਖਿਆ ਕਿ ਇਸ ਕਾਰਨ ਉਹ ਕਾਫੀ ਪ੍ਰੇਸ਼ਾਨ ਹੈ। ਉਸ ਨੇ ਲਿਖਿਆ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਦੀ ਰਿਕਾਰਡਿੰਗ ਉਸ ਦੇ ਫ਼ੋਨ ਵਿੱਚ ਵੀ ਮੌਜੂਦ ਹੈ।
ਇਸ ਬਾਰੇ ਜਾਂਚ ਅਧਿਕਾਰੀ ਵਜ਼ੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਇਸ ਸਬੰਧੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਸੁਸਾ-ਈਡ ਨੋਟ ਦੀ ਜਾਂਚ ਕਰੇਗੀ।