ਬੇਟੇ ਨੂੰ ਲੈ ਕੇ ਪਿੰਡ ਆ ਰਹੀ ਸੀ ਮਹਿਲਾ, ਗਲਤ ਅਨਸਰਾਂ ਦੇ ਕਾਰਨ ਵਾਪਰ ਗਿਆ ਇਹ ਭਾਣਾ

Punjab

ਪੰਜਾਬ ਵਿੱਚ ਲੁੱਟ ਵਰਗੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਲੁਟ ਕਰਨ ਵਾਲੇ ਅਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਗਲਤ ਅਨਸਰ ਚਿੱਟੇ ਦਿਨ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਤੋਂ ਸਾਹਮਣੇ ਆਇਆ ਹੈ ਜਿੱਥੇ ਲੁੱਟ ਨੂੰ ਅੰਜਾਮ ਦੇਣ ਦੌਰਾਨ ਦੁਖਦ ਹਾਦਸਾ ਵਾਪਰ ਗਿਆ। ਅੱਜ ਸ਼ਾਮ ਪਿੰਡ ਪੁਲਪੁਖਤਾ ਨੇੜੇ ਲੁੱਟ ਖੋਹ ਕਰਨ ਦੌਰਾਨ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਲੜਕੀ ਅਤੇ ਇੱਕ ਲੜਕੇ ਦੀ ਜਿੰਦਗੀ ਚਲੀ ਗਈ।

ਇਹ ਘਟਨਾ ਬੀਤੀ ਸ਼ਾਮ ਉਸ ਸਮੇਂ ਵਾਪਰੀ ਜਦੋਂ (ਡੇਰਾ) ਵਾਸੀ ਚਰਨਜੀਤ ਸਿੰਘ ਦੀ ਪਤਨੀ ਪ੍ਰਭਜੀਤ ਕੌਰ ਆਪਣੇ ਪੁੱਤ ਗੁਰਭੇਜ ਸਿੰਘ ਉਮਰ 8 ਸਾਲ ਅਤੇ ਲੜਕੀ ਗਗਨਦੀਪ ਕੌਰ ਉਮਰ 21 ਸਾਲ ਨੂੰ ਲੈ ਕੇ ਪਿੰਡ ਆ ਰਹੀ ਸੀ। ਪਿੰਡ ਚੰਗਲਾ ਵਾਸੀ ਗਗਨਦੀਪ ਕੌਰ, ਵਾਸੀ ਗੜ੍ਹ ਮੁਕੇਸ਼ਵਰ, ਉੱਤਰ ਪ੍ਰਦੇਸ਼, ਦਵਿੰਦਰ ਸਿੰਘ ਦੀ ਪੁੱਤਰੀ ਸੀ। ਜਦੋਂ ਉਹ ਮਿਆਂ ਰੋਡ ਉਤੇ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁੱਟਣ ਵਾਲਿਆਂ ਨੇ ਉਨ੍ਹਾਂ ਦਾ ਪਰਸ ਖੋਹ ਲਿਆ। ਪ੍ਰਭਜੀਤ ਕੌਰ ਨੇ ਲੁੱਟ ਦੀ ਘਟਨਾ ਦੌਰਾਨ ਰੌਲਾ ਪਾ ਕੇ ਲੁਟੇ-ਰਿਆਂ ਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਅਚਾਨਕ ਉਸ ਦੀ ਸਕੂਟਰੀ ਬੇਕਾਬੂ ਹੋ ਕੇ ਸੜਕ ਉਤੇ ਜਾ ਡਿੱਗੀ।

ਇਸ ਦੌਰਾਨ ਸੜਕ ਉਤੇ ਇਕ ਟ੍ਰੈਕਟਰ ਟ੍ਰਾਲੀ ਦੀ ਲਪੇਟ ਦੇ ਵਿਚ ਲੜਕੀ ਅਤੇ ਲੜਕਾ ਆ ਗਏ। ਜਿਸ ਕਾਰਨ ਗੁਰਭੇਜ ਸਿੰਘ ਅਤੇ ਗਗਨਦੀਪ ਕੌਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਹਾਦਸੇ ਵਿੱਚ ਜ਼ਖ਼ਮੀ ਹੋਈ ਔਰਤ ਦਾ ਟਾਂਡਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ ਅਤੇ ਐੱਸ. ਐੱਚ. ਓ. ਟਾਂਡਾ ਮਲਕੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਔਰਤ ਆਪਣੇ ਲੜਕੇ ਅਤੇ ਰਿਸ਼ਤੇਦਾਰ ਲੜਕੀ ਨਾਲ ਸਕੂਟਰੀ ਉਤੇ ਸਵਾਰ ਹੋ ਕੇ ਆ ਰਹੀ ਸੀ। ਦੋਵਾਂ ਦੀ ਮੌਕੇ ਤੇ ਹੀ ਮੌ-ਤ ਹੋ ਗਈ।

Leave a Reply

Your email address will not be published. Required fields are marked *