ਜਿਲ੍ਹਾ ਲੁਧਿਆਣਾ ਪੰਜਾਬ ਦੇ ਕਸਬਾ ਖੰਨਾ ਦੇ ਵਿੱਚ ਇੱਕ ਚਾਹ ਦੇ ਖੋਖੇ ਦੇ ਨੇੜੇ ਇੱਕ ਬਜ਼ੁਰਗ ਵਿਅਕਤੀ ਦੀ ਦੇਹ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਗਿਰਜਾ ਪ੍ਰਸਾਦ ਨਾਮ ਦੇ ਰੂਪ ਵਜੋਂ ਹੋਈ ਹੈ। ਗਿਰਜਾ ਦੀ ਪਤਨੀ ਚਾਹ ਦਾ ਖੋਖਾ ਚਲਾਉਂਦੀ ਹੈ। ਗਿਰਜਾ ਸ਼ੈਲਰ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਕੰਮ ਤੋਂ ਵਾਪਸ ਆ ਕੇ ਗਿਰਜਾ ਆਪਣੀ ਪਤਨੀ ਸੁਨੀਤਾ ਦੇ ਕੋਲ ਬੈਠਾ ਸੀ। ਅਚਾ-ਨਕ ਉਹ ਹੇਠਾਂ ਡਿੱਗ ਪਿਆ। ਜਦੋਂ ਅਨੀਤਾ ਨੇ ਰੌਲਾ ਪਾਇਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਜਾਂਚ ਕਰਨ ਪਿੱਛੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਗਿਰਜਾ ਦੀ ਮੌ-ਤ ਦਾ ਕਾਰਨ ਅੱਜ ਪੋਸਟ ਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ। ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਗੋ-ਲੀ ਲੱਗੀ ਹੈ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਫਿਲਹਾਲ ਪੁਲਿਸ ਨੇ ਡਾਕਟਰਾਂ ਦੀ ਟੀਮ ਬਣਾ ਕੇ ਦੇਹ ਨੂੰ ਪੋਸਟ ਮਾਰਟਮ ਕਰਵਾਉਣ ਲਈ ਦੇਰ ਰਾਤ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਆਸੂਪਾਸ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਲੋਕਾਂ ਅਨੁਸਾਰ ਗੋ-ਲੀ ਚਲਾਉਣ ਪਿਛੋਂ ਦੋਸ਼ੀ ਫੋਕਲ ਪੁਆਇੰਟ ਇਲਾਕੇ ਦੇ ਵੱਲ ਭੱਜ ਗਿਆ ਹੈ। ਗਿਰਜਾ ਪ੍ਰਸ਼ਾਦ ਦੇ ਪੁੱਤ ਸੁਨੀਲ ਨੇ ਦੱਸਿਆ ਕਿ ਉਸ ਦੀ ਮਾਂ ਪਿਤਾ ਦੇ ਕੋਲੇ ਖੋਖੇ ਵਿੱਚ ਬੈਠੀ ਸੀ ਅਤੇ ਉਹ ਖੁਦ ਘਰ ਵਿੱਚ ਸੀ।
ਇਸ ਘਟਨਾ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਉੱਥੇ ਕੋਈ ਵਿਅਕਤੀ ਸੀ ਜੋ ਘਟਨਾ ਤੋਂ ਬਾਅਦ ਅਚਾਨਕ ਉਸ ਦੀਆਂ ਅੱਖਾਂ ਤੋਂ ਦੂਰ ਭੱਜ ਗਿਆ ਉਸ ਨੇ ਉਸ ਨੂੰ ਪਛਾਣਿਆ ਨਹੀਂ ਹੈ। ਜਦੋਂ ਉਸ ਨੇ ਮੌਕੇ ਉਤੇ ਦੇਖਿਆ ਕਿ ਪਿਤਾ ਗਿਰਜਾ ਦਾ ਸਰੀਰ ਬਲੱਡ ਨਾਲ ਭਿੱਜਾ ਹੋਇਆ ਸੀ। ਸੁਨੀਲ ਅਨੁਸਾਰ ਉਸ ਦੇ ਪਿਤਾ ਦਾ ਕਿਸੇ ਅਗਿਆਤ ਵਿਅਕਤੀ ਨੇ ਫਾਇਰ ਨਾਲ ਕ-ਤ-ਲ ਕਰ ਦਿੱਤਾ ਹੈ। ਇਸ ਮਾਮਲੇ ਬਾਰੇ ਡੀ. ਐਸ. ਪੀ. ਕਰਨੈਲ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕਰ ਰਹੇ ਹਨ।
ਫਿਲਹਾਲ ਇਹ ਮਾਮਲਾ ਅਜੇ ਸੰਦੇਹ ਵਾਲਾ ਬਣਿਆ ਹੋਇਆ ਹੈ। ਡਾਕਟਰਾਂ ਦੀ ਟੀਮ ਗਿਰਜਾ ਪ੍ਰਸਾਦ ਦਾ ਪੋਸਟ ਮਾਰਟਮ ਕਰੇਗੀ, ਉਸ ਤੋਂ ਬਾਅਦ ਸ਼ਾਮ ਤੱਕ ਪਤਾ ਲੱਗ ਸਕੇਗਾ ਕਿ ਮੌ-ਤ ਦੇ ਕਾਰਨ ਕੀ ਹਨ। ਬਾਕੀ ਇਸ ਮਾਮਲੇ ਨੂੰ ਬਰੀਕੀ ਨਾਲ ਹਰ ਪਹਿਲੂ ਤੋਂ ਦੇਖਿਆ ਜਾ ਰਿਹਾ ਹੈ।