ਸਰੀਰ ਵਿਚ ਛੁਪੀਆਂ ਇਨ੍ਹਾਂ 5 ਬੀਮਾਰੀਆਂ ਲਈ ਰਾਮਬਾਣ ਹੈ, ਲਸਣ ਦਾ ਤੇਲ!

Punjab
ਲਸਣ ਦਾ ਤੇਲ ਸਾਡੇ ਸਰੀਰ ਨੂੰ ਕਈ ਫਾਇਦੇ ਦੇਣ ਦਾ ਕੰਮ ਕਰਦਾ ਹੈ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਅਤੇ ਤੁਸੀਂ ਇਸ ਨੂੰ ਘਰ ਵਿਚ ਖੁਦ ਹੀ ਤਿਆਰ ਕਰ ਸਕਦੇ ਹੋ। ਲਸਣ ਦਾ ਤੇਲ ਇਨ੍ਹਾਂ 5 ਬੀਮਾਰੀਆਂ ਦਾ ਇਲਾਜ ਹੈ!

ਲਸਣ ਕਈ ਤਰੀਕਿਆਂ ਨਾਲ ਸਿਹਤ ਲਈ ਲਾਭਦਾਇਕ ਹੁੰਦਾ ਹੈ ਅਤੇ ਇਸ ਦੀ ਵਰਤੋਂ ਕਈ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਫਿਰ ਭਾਵੇਂ ਇਹ ਕੱਚਾ ਭੋਜਨ ਹੋਵੇ ਜਾਂ ਪੇਸਟ ਬਣਾ ਕੇ। ਲਸਣ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦਾ ਹੈ ਬਲਕਿ ਇਹ ਤੁਹਾਨੂੰ ਕਈ ਦੇਸੀ ਜੜੀ-ਬੂਟੀਆਂ ਦੀ ਤਰ੍ਹਾਂ ਲਾਭ ਪ੍ਰਦਾਨ ਕਰਨ ਵਿੱਚ ਵੀ ਮਦਦ ਕਰਦਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ ਡੀਨ ਡਾਕਟਰ ਮਹੇਸ਼ ਵਿਆਸ ਦਾ ਕਹਿਣਾ ਹੈ ਕਿ ਜੇ ਲਸਣ ਦੇ ਤੇਲ ਦੀ ਗੱਲ ਕਰੀਏ ਤਾਂ ਇਹ ਤੁਹਾਡੇ ਸਰੀਰ ਲਈ ਚਮਤਕਾਰੀ ਦਵਾਈ ਸਾਬਤ ਹੋ ਸਕਦਾ ਹੈ। ਜੀ ਹਾਂ, ਲਸਣ ਦਾ ਤੇਲ ਸਾਡੇ ਸਰੀਰ ਨੂੰ ਕਈ ਫਾਇਦੇ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਅਤੇ ਤੁਸੀਂ ਇਸ ਨੂੰ ਘਰ ਵਿਚ ਵੀ ਤਿਆਰ ਕਰ ਸਕਦੇ ਹੋ। ਇਸ ਨੂੰ ਪੀਸਣ ਤੋਂ ਬਾਅਦ, ਤੁਹਾਡੇ ਲਈ ਇਸ ਨੂੰ ਫਿਲਟਰ (ਛਾਨਣਾ) ਕਰਨਾ ਜ਼ਰੂਰੀ ਹੈ। ਆਓ ਤੁਹਾਨੂੰ ਦੱਸਦੇ ਹਾਂ ਲਸਣ ਦੇ ਤੇਲ ਦੇ 5 ਜਬਰਦਸਤ ਫਾਇਦੇ।

1. ਮੁਹਾਸੇ ਦੂਰ ਹੁੰਦੇ ਹਨ

ਮੁਹਾਂਸਿਆਂ ਦਾ ਸਭ ਤੋਂ ਵੱਡਾ ਕਾਰਨ ਹੈ ਵਾਧੂ ਤੇਲ ਦਾ ਨਿਕਲਣਾ ਅਤੇ ਚਮੜੀ ਦੇ ਅੰਦਰ ਬੈਕਟੀਰੀਆ ਦਾ ਜਮ੍ਹਾ ਹੋਣਾ। ਲਸਣ ਦਾ ਤੇਲ ਮੁਹਾਂਸਿਆਂ ਤੋਂ ਇਸ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ। ਇਸ ਨੂੰ ਜੇਕਰ ਐਲੋਵੇਰਾ ਨਾਲ ਲਾਇਆ ਜਾਵੇ ਤਾਂ ਮੁਹਾਸੇ ਦੂਰ ਹੋ ਸਕਦੇ ਹਨ। ਜੇਕਰ ਤੁਸੀਂ ਚਾਹੋ ਤਾਂ ਵਿਟਾਮਿਨ ਈ ਦੇ ਕੈਪਸੂਲ ਦੀ ਵਰਤੋਂ ਵੀ ਕਰ ਸਕਦੇ ਹੋ।

2. ਵਾਲਾਂ ਨੂੰ ਵਧਾਉਂਦਾ ਹੈ

ਲਸਣ ਦਾ ਤੇਲ ਵਿਟਾਮਿਨ ਬੀ6, ਵਿਟਾਮਿਨ ਸੀ, ਮੈਂਗਨੀਜ਼ ਅਤੇ ਸੇਲੇਨੀਅਮ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਐਂਟੀਫੰਗਲ ਗੁਣ ਬੈਕਟੀਰੀਆ ਨੂੰ ਮਾਰਦੇ ਹਨ ਅਤੇ ਕੀਟਾਣੂਆਂ ਨੂੰ ਦੂਰ ਕਰਦੇ ਹਨ। ਇਸ ਦੀ ਵਰਤੋਂ ਨਾਲ ਵਾਲ ਵੀ ਡੈਂਡਰਫ ਮੁਕਤ ਹੋ ਜਾਂਦੇ ਹਨ। ਤੁਸੀਂ ਲਸਣ ਦੇ ਤੇਲ ਨੂੰ ਵਾਲਾਂ ਨੂੰ ਵਧਾਉਂਣ ਲਈ ਵੀ ਵਰਤ ਸਕਦੇ ਹੋ।

3. ਜ਼ੁਕਾਮ ਅਤੇ ਫਲੂ ਨਾਲ ਲੜਨ ਵਿੱਚ ਪ੍ਰਭਾਵਸ਼ਾਲੀ

ਲਸਣ ਦਾ ਤੇਲ ਜ਼ੁਕਾਮ ਅਤੇ ਫਲੂ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ ਅਤੇ ਲੱਛਣਾਂ ਨੂੰ ਹਲਕਾ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਬਿਮਾਰ ਹੋ, ਤਾਂ ਇਹ ਤੁਹਾਡੇ ਠੀਕ ਹੋਣ ਵਿੱਚ ਵੀ ਮਦਦ ਕਰਦਾ ਹੈ। ਗਰਮ ਪਾਣੀ ਨਾਲ ਨਹਾਉਣ ਤੋਂ ਪਹਿਲਾਂ ਸਰੀਰ ਉਤੇ ਸਰ੍ਹੋਂ ਦਾ ਤੇਲ ਮਿਲਾ ਕੇ ਸਰੀਰ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ।

4. ਸਬਜ਼ੀਆਂ ਨੂੰ ਸਿਹਤਮੰਦ ਬਣਾਉਂਦਾ ਹੈ

ਜੇਕਰ ਤੁਸੀਂ ਸਬਜ਼ੀਆਂ ਦੀ ਤਾਕਤ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਉਬਲੀਆਂ ਸਬਜ਼ੀਆਂ ਜਿਵੇਂ ਬਰੋਕਲੀ, ਗੋਭੀ, ਮਟਰ ਜਾਂ ਅੰਡੇ ਨੂੰ ਲਸਣ ਦਾ ਤੇਲ ਪਾ ਕੇ ਖਾ ਸਕਦੇ ਹੋ। ਬਸ ਧਿਆਨ ਰੱਖੋ ਕਿ ਇੱਕ ਦਿਨ ਵਿੱਚ 5 M. L. ਤੋਂ ਵੱਧ ਲਸਣ ਦੇ ਤੇਲ ਦੀ ਵਰਤੋਂ ਬਿਲਕੁਲ ਨਾ ਕਰੋ।

5. ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ

ਜਿਹੜੇ ਲੋਕਾਂ ਦਾ ਖੂਨ ਪਹਿਲਾਂ ਤੋਂ ਹੀ ਪਤਲਾ ਹੈ ਜਾਂ ਫਿਰ ਤੁਹਾਨੂੰ ਖੂਨ ਵਹਿਣ (ਬਲੀਡਿੰਗ) ਦੀ ਪ੍ਰੇਸ਼ਾਨੀ ਹੈ, ਖੂਨ ਦੇ ਥੱਕੇ ਬਣਦੇ ਹਨ ਤਾਂ ਤੁਹਾਨੂੰ ਲਸਣ ਦੇ ਤੇਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਅੰਤੜੀਆਂ ਦੀ ਇਨਫੈਕਸ਼ਨ, ਖਰਾਬ ਪਾਚਨ ਅਤੇ ਪੇਟ ਦੇ ਅਲਸਰ ਦੀ ਸਥਿਤੀ ਵਿਚ ਲਸਣ ਦੇ ਤੇਲ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।

Leave a Reply

Your email address will not be published. Required fields are marked *