ਵਪਾਰੀ ਨੇ ਬਿਲਡਰ ਨਾਲ ਬਹਿਸ ਪਿਛੋਂ, ਮੁਕਾ ਲਈ ਜਿੰਦਗੀ, ਸਾਹਮਣੇ ਆਇਆ ਇਹ ਮਾਮਲਾ

Punjab

ਪੰਜਾਬ ਦੇ ਲੁਧਿਆਣੇ ਜਿਲ੍ਹੇ ਵਿਚ ਹੌਜ਼ਰੀ ਕਾਰੋਬਾਰੀ ਨੇ ਫਾ-ਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ। ਉਸ ਨੇ ਕੁਝ ਦਿਨ ਪਹਿਲਾਂ ਰਿਸ਼ੀ ਨਗਰ ਦੇ ਰਮਨ ਐਨਕਲੇਵ ਇਲਾਕੇ ਵਿਚ ਇਕ ਬਿਲਡਰ ਤੋਂ 90 ਲੱਖ ਰੁਪਏ ਵਿਚ ਮਕਾਨ ਖ੍ਰੀਦਿਆ ਸੀ। ਇਸ ਦੌਰਾਨ ਬਿਲਡਰ ਮੁਕੇਸ਼ ਕੁੰਦਰਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਦਾ ਸੀ। ਕੁਝ ਦਿਨ ਪਹਿਲਾਂ ਬਿਲਡਰ ਵੱਲੋਂ ਕੋਠੀ ਦੀ ਰਜਿਸਟਰੀ ਆਦਿ ਕਰਵਾਈ ਗਈ ਸੀ ਅਤੇ ਉਸ ਨੇ ਮੁਕੇਸ਼ ਕੁੰਦਰਾ ਨੂੰ ਕੋਠੀ ਬੁਲਾਇਆ ਜਿੱਥੇ ਉਹ ਆਪਣੇ ਜਵਾਈ ਨਾਲ ਗਿਆ। ਬਿਲਡਰ ਅਤੇ ਉਸ ਦੇ ਇੱਕ ਸਾਥੀ ਨੇ ਮੁਕੇਸ਼ ਅਤੇ ਜਵਾਈ ਨਾਲ ਹੱਥੋ-ਪਾਈ ਕੀਤੀ ਅਤੇ ਗਾਲੀ ਗਲੋਚ ਕੀਤੀ। ਮੁਕੇਸ਼ ਨੇ ਇਸ ਗੱਲ ਨੂੰ ਦਿਲ ਤੇ ਲਾ ਲਿਆ ਅਤੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਕਾਰਨ ਇਹ ਗਲਤ ਰਾਹ ਚੁਣ ਲਿਆ।

ਮੁਕੇਸ਼ ਨੇ ਮ-ਰ-ਨ ਤੋਂ ਪਹਿਲਾਂ ਇਕ ਸੁਸਾ-ਈਡ ਨੋਟ ਵੀ ਲਿਖਿਆ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਉਸ ਨੋਟ ਦੇ ਆਧਾਰ ਉਤੇ ਦੋਸ਼ੀ ਬਿਲਡਰ ਅਤੁਲ ਭੰਡਾਰੀ ਵਾਸੀ ਕਿਚਲੂ ਨਗਰ ਅਤੇ ਉਸ ਦੇ ਸਾਥੀ ਅਨਿਲ ਥਾਪਰ ਉਰਫ ਪੱਪੂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਮੁਕੇਸ਼ ਕੁੰਦਰਾ ਦੇ ਪੁੱਤਰ ਸ਼ਿਵ ਕੁੰਦਰਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਫੈਕਟਰੀ ਵਿੱਚ ਮੌਜੂਦ ਸੀ। ਇਸ ਦੌਰਾਨ ਪਿਤਾ ਮੁਕੇਸ਼ ਨੇ ਉਸ ਨੂੰ ਕਿਹਾ ਕਿ ਤੁਸੀਂ ਘਰ ਚਲੇ ਜਾਓ ਮੈਂ ਵੀ ਆ ਰਿਹਾ ਹਾਂ। ਸ਼ਿਵ ਦੇ ਕਹਿਣ ਅਨੁਸਾਰ ਉਹ ਘਰ ਚਲਾ ਗਿਆ। ਕੁਝ ਸਮੇਂ ਬਾਅਦ ਉਸ ਨੇ ਆਪਣੇ ਪਿਤਾ ਨੂੰ ਕਈ ਫੋਨ ਕੀਤੇ ਪਰ ਉਨ੍ਹਾਂ ਨੇ ਫੋਨ ਨਹੀਂ ਉਠਾਇਆ।

ਸ਼ਿਵ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ ਨੂੰ ਲੈਣ ਲਈ ਫੈਕਟਰੀ ਵਾਪਸ ਆਇਆ ਤਾਂ ਫੈਕਟਰੀ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ। ਕਾਫੀ ਖੜਕਾਇਆ ਪਰ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਹ ਫੈਕਟਰੀ ਦੇ ਪਿਛਲੇ ਪਾਸੇ ਤੋਂ ਗੇਟ ਤੋੜ ਕੇ ਅੰਦਰ ਵੜ ਗਏ। ਪਿਤਾ ਦਫ਼ਤਰ ਵਿੱਚ ਮੌਜੂਦ ਨਹੀਂ ਸੀ। ਜਦੋਂ ਪਹਿਲੀ ਮੰਜ਼ਿਲ ਉਤੇ ਦੇਖਿਆ ਤਾਂ ਪਿਤਾ ਦੀ ਦੇਹ ਪੱਖੇ ਨਾਲ ਲਮਕ ਰਹੀ ਸੀ। ਸ਼ਿਵ ਦੇ ਮੁਤਾਬਕ ਉਸ ਨੇ ਨੇੜੇ ਦੇ ਲੋਕਾਂ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੂੰ ਬੁਲਾਇਆ। ਪੁਲਿਸ ਦੀ ਮੌਜੂਦਗੀ ਵਿਚ ਦੇਹ ਨੂੰ ਪੱਖੇ ਤੋਂ ਉਤਾਰਿਆ ਗਿਆ। ਪੁਲਿਸ ਨੇ ਸੁਸਾ-ਈਡ ਨੋਟ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਜਨਕਪੁਰੀ ਚੌਕੀ ਇੰਚਾਰਜ ਬਲੌਰ ਸਿੰਘ ਨੇ ਦੱਸਿਆ ਕਿ ਸੁਸਾ-ਈਡ ਨੋਟ ਵਿੱਚ ਜਿਨ੍ਹਾਂ ਦੋਵਾਂ ਦੋਸ਼ੀਆਂ ਦੇ ਨਾਮ ਲਿਖੇ ਗਏ ਹਨ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਹੈ। ਜਲਦੀ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ। ਫਿਲਹਾਲ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਾਇਆ ਗਿਆ ਹੈ।

Leave a Reply

Your email address will not be published. Required fields are marked *