ਇਹ ਦੁਖਦ ਸਮਾਚਾਰ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਮੁਕਤਸਰ ਸਾਹਿਬ ਜਿਲ੍ਹੇ ਵਿਚ ਐਤਵਾਰ ਨੂੰ ਪੰਜਾਬ ਪੁਲਿਸ ਦੇ ਇੱਕ A. S. I. ਦੀ ਗੋ-ਲੀ ਲੱਗ ਜਾਣ ਕਰਕੇ ਮੌ-ਤ ਹੋ ਗਈ ਹੈ। ਮਰਨ ਵਾਲੇ ਏ. ਐਸ. ਆਈ. ਦੀ ਪਹਿਚਾਣ ਬਲਰਾਜ ਸਿੰਘ ਦੇ ਨਾਮ ਵਜੋਂ ਹੋਈ ਹੈ। ਬਲਰਾਜ ਸਿੰਘ ਥਾਣਾ ਲੰਬੀ ਵਿੱਚ ਤਾਇਨਾਤ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਫਾਇਰ ਕਿਵੇਂ ਨਿਕਲ ਗਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਏਕੇ 47 ਦੀ ਸਫਾਈ ਕਰਦੇ ਸਮੇਂ ਵਾਪਰ ਗਿਆ ਹੈ। ਇਹ ਘਟਨਾ ਹਲਕਾ ਲੰਬੀ ਦੇ ਇਲਾਕੇ ਦੀ ਹੈ। ਫਾਇਰ ਦੀ ਆਵਾਜ਼ ਸੁਣਦੇ ਹੀ ਲਾਗ ਪਾਸ ਦੇ ਲੋਕ ਇਕੱਠੇ ਹੋ ਗਏ।
ਲੋਕਾਂ ਨੇ ਦੇਖਿਆ ਕਿ ਬਲਰਾਜ ਸਿੰਘ ਜ਼ਖਮੀ ਹਾਲ ਵਿਚ ਕੁਰਲਾ ਰਿਹਾ ਸੀ। ਲੋਕਾਂ ਨੇ ਤੁਰੰਤ ਹੀ ਮੌਕੇ ਤੇ ਐਂਬੂਲੈਂਸ ਬੁਲਾਈ ਅਤੇ ਜ਼ਖਮੀ ਬਲਰਾਜ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚਾ ਦਿੱਤਾ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਕਰਮੀ ਦੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਪੁਲਿਸ ਇਸ ਗੱਲ ਦੀ ਜਾਂਚ ਵਿਚ ਲੱਗੀ ਹੋਈ ਹੈ ਕਿ ਗੋ-ਲੀ ਏ. ਐਸ. ਆਈ. ਨੂੰ ਕਿਸ ਤਰ੍ਹਾਂ ਲੱਗ ਗਈ ਹੈ।
ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਪੁਲਿਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਕਾ ਦੇਖਣ ਲਈ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਏ. ਐੱਸ. ਆਈ. ਡਿਊਟੀ ਦੌਰਾਨ ਬਲਰਾਜ ਸਿੰਘ ਆਪਣਾ ਅਸਲਾ ਸਾਫ਼ ਕਰ ਰਿਹਾ ਸੀ, ਉਸ ਵੇਲੇ ਅਚਾਨਕ ਗੋ-ਲੀ ਚੱਲ ਗਈ ਅਤੇ ਏ. ਐੱਸ. ਆਈ. ਦੇ ਲੱਗ ਗਈ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।