ਹਰਿਆਣੇ ਦੀ ਜ਼ਿਲ੍ਹਾ ਪੁਲਿਸ ਕਰਨਾਲ ਦੇ ਸੀ. ਆਈ. ਏ. ਵਨ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਿਚ ਕੰਮ ਕਰਦੇ ਹੋਏ ਟੀਮ ਨੇ ਥਾਣਾ ਘਰੌਂਡਾ ਵਿਚ ਸਾਲ 2022 ਵਿਚ ਦਰਜ ਹੋਏ ਇੱਕ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਸ ਵਿਚ ਇੱਕ ਲੜਕੀ ਨੇ ਗੁਆਂਢ ਵਿਚ ਰਹਿਣ ਵਾਲੀ ਇੱਕ ਮਹਿਲਾ ਦਾ ਕ-ਤ-ਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਮਹਿਲਾ ਨੂੰ ਆਪਣੇ ਕੱਪੜੇ ਅਤੇ ਗਹਿਣੇ ਪਹਿਨਾ ਕੇ, ਉਸ ਉਤੇ ਤੇਲ ਛਿੜਕ ਉਸ ਨੂੰ ਅੱਧਾ ਜਾਲ ਦਿੱਤਾ ਅਤੇ ਘਰੋਂ ਭੱਜ ਗਈ ਸੀ। ਤਾਂ ਜੋ ਉਸ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗੇ ਕਿ ਉਨ੍ਹਾਂ ਦੀ ਲੜਕੀ ਨੇ ਖੁ-ਦ ਕੁ-ਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਲੜਕੀ ਆਪਣੇ ਪ੍ਰੇਮੀ ਨਾਲ ਰਹਿਣ ਲੱਗ ਪਈ ਸੀ।
24 ਨਵੰਬਰ 2022 ਨੂੰ ਥਾਣਾ ਘਰੌਂਡਾ ਵਿਖੇ ਰਜਵੰਤੀ ਪਤਨੀ ਸਤਵੀਰ ਵਾਸੀ ਪਿੰਡ ਹਰਸਿੰਘਪੁਰਾ ਥਾਣਾ ਘਰੌਂਡਾ ਜਿਲ੍ਹਾ ਕਰਨਾਲ ਉਮਰ ਕਰੀਬ 55 ਸਾਲ ਬਿਨਾਂ ਦੱਸੇ ਘਰੋਂ ਚਲੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਬੰਧੀ ਰਜਵੰਤੀ ਦੇ ਲੜਕੇ ਰਾਕੇਸ਼ ਦੇ ਬਿਆਨਾਂ ਉਤੇ ਥਾਣਾ ਘਰੌਂਡਾ ਵਿਚ ਧਾਰਾ 346 ਆਈ. ਪੀ. ਸੀ. ਤਹਿਤ ਮੁਕੱਦਮਾ ਨੰਬਰ 745 ਸਾਲ 2022 ਦਰਜ ਕੀਤਾ ਗਿਆ ਸੀ। 24 ਨਵੰਬਰ 2022 ਨੂੰ ਹੀ ਗੁਆਂਢ ਵਿਚ ਰਹਿਣ ਵਾਲੀ ਇਕ ਲੜਕੀ ਅੰਤਿਮ ਪੁੱਤਰੀ ਡਾ: ਸੁਸ਼ੀਲ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌ-ਤ ਹੋਣ ਦੀ ਖਬਰ ਫੈਲ ਗਈ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਸ਼ੈਲੇਂਦਰ ਕੁਮਾਰ ਸੀ. ਆਈ. ਏ. ਵਨ ਦੀ ਅਗਵਾਈ ਵਾਲੀ ਟੀਮ ਨੂੰ ਸੌਂਪੀ ਗਈ।
ਜਾਂਚ ਟੀਮ ਨੇ 3 ਮਾਰਚ ਨੂੰ ਦੋਸ਼ੀ ਲੜਕੀ ਸੁਸ਼ੀਲ ਕੁਮਾਰ ਵਾਸੀ ਹਰਸਿੰਘਪੁਰਾ ਨੂੰ ਰਸੂਲਪੁਰ ਗੁਜਰਾਂ ਜ਼ਿਲਾ ਸ਼ਾਮਲੀ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਟੀਮ ਵੱਲੋਂ ਕੀਤੀ ਗਈ ਜਾਂਚ ਵਿਚ ਭੇਦ ਖੁਲਿਆ ਕਿ ਦੋਸ਼ੀ ਲੜਕੀ ਅੰਤਿਮ ਦੇ ਰਸੂਲਪੁਰ ਗੁਜਰਾਂ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਦੋਸ਼ੀ ਲੜਕੀ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ। ਜਿਸ ਕਾਰਨ ਲੜਕੀ ਨੇ ਆਪਣੀ ਮੌ-ਤ ਦੀ ਕਹਾਣੀ ਬਣਾਈ ਅਤੇ ਰਾਜਵੰਤੀ ਨਾਮ ਦੀ ਮਹਿਲਾ ਦਾ ਕ-ਤ-ਲ ਕਰ ਦਿੱਤਾ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਲੜਕੀ ਨੇ ਪਹਿਲਾਂ ਤੋਂ ਹੀ ਮਹਿਲਾ ਨੂੰ ਮਾ-ਰ-ਨ ਦੀ ਯੋਜਨਾ ਬਣਾ ਲਈ ਸੀ।
24 ਨਵੰਬਰ ਨੂੰ ਲੜਕੀ ਨੇ ਮਹਿਲਾ ਰਾਜਵੰਤੀ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ। ਇਸ ਤੋਂ ਬਾਅਦ ਦੋਸ਼ੀ ਲੜਕੀ ਨੇ ਉਸ ਨੂੰ ਪਾਣੀ ਵਿੱਚ ਮਿਲਾ ਕੇ ਨਸ਼ੀਲੀਆਂ ਗੋਲੀਆਂ ਪਿਲਾ ਦਿੱਤੀਆਂ। ਇਸ ਤੋਂ ਬਾਅਦ ਚੁੰਨੀ ਅਤੇ ਬਿਜਲੀ ਦੀ ਤਾਰ ਨਾਲ ਗਲਾ ਦਬਾ ਕੇ ਹੱ-ਤਿ-ਆ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਨੇ ਮ੍ਰਿਤਕ ਦੇ ਸਰੀਰ ਤੋਂ ਉਸ ਦੇ ਗਹਿਣੇ ਅਤੇ ਕੱਪੜੇ ਉਤਾਰ ਦਿੱਤੇ ਅਤੇ ਆਪਣੇ ਗਹਿਣੇ ਅਤੇ ਕੱਪੜੇ ਪਾ ਕੇ ਦੇਹ ਉਤੇ ਤੇਲ ਛਿੜਕ ਕੇ ਅੱਧੀ ਜਲਾ ਦਿੱਤੀ ਤਾਂ ਕਿ ਲੜਕੀ ਦੇ ਪਰਿਵਾਰ ਨੂੰ ਲੱਗੇ ਕਿ ਉਨ੍ਹਾਂ ਦੀ ਲੜਕੀ ਦੀ ਮੌ-ਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ। ਇਸ ਤੋਂ ਬਾਅਦ ਲੜਕੀ ਮੌਕਾ ਪਾ ਕੇ ਘਰੋਂ ਫਰਾਰ ਹੋ ਗਈ ਅਤੇ ਆਪਣੇ ਪ੍ਰੇਮੀ ਨਾਲ ਰਹਿਣ ਲੱਗੀ।
ਜਿਸ ਤੋਂ ਬਾਅਦ ਕਰਨਾਲ ਪੁਲਿਸ ਦੀ ਟੀਮ ਨੇ ਸਾਈਬਰ ਸੈੱਲ ਦੀ ਮਦਦ ਨਾਲ ਜਾਂਚ ਕਰਦੇ ਹੋਏ ਮਾਮਲੇ ਦਾ ਖੁਲਾਸਾ ਕੀਤਾ ਅਤੇ ਦੋਸ਼ੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਲੜਕੀ ਨੂੰ 4 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਕੇ 6 ਦਿਨਾਂ ਦੇ ਪੁਲੀਸ ਰਿਮਾਂਡ ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਲੜਕੀ ਤੋਂ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਦੋਸ਼ੀ ਕੋਲੋਂ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਗਹਿਣੇ ਆਦਿ ਬਰਾਮਦ ਕੀਤੇ ਜਾਣਗੇ। ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਵੀ ਪਤਾ ਲਾਇਆ ਜਾਵੇਗਾ।