ਪੰਜਾਬ ਵਿਚ ਅਬੋਹਰ ਨੇੜੇ ਇੱਟਾਂ ਦੇ ਭੱਠੇ ਉਤੇ ਕੰਮ ਕਰਨ ਵਾਲੇ ਵਿਅਕਤੀ ਨੇ ਆਪਣੀ ਪਤਨੀ ਦਾ ਕੁ-ਹਾੜੀ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਉਹ ਖੁਦ ਉਸ ਨੂੰ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਕਰਨ ਪਿਛੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਦੇਹ ਨੂੰ ਮੋਰਚਰੀ ਵਿਚ ਰਖਵਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਚਾਰ ਬੱਚਿਆਂ ਦੀ ਮਾਂ ਸੀ। ਦੋਸ਼ੀ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦਾ ਰਹਿਣ ਵਾਲਾ ਹੈ। ਇਸ ਮਾਮਲੇ ਸਬੰਧੀ ਢਾਣੀ ਮਸੀਤ ਦੇ ਬਾਂਸਲ ਇੱਟਾਂ ਦੇ ਭੱਠੇ ਉਤੇ ਕੰਮ ਕਰਦੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਸ਼ਿਵ ਦਾ ਵਿਆਹ ਕਰੀਬ 17 ਸਾਲ ਪਹਿਲਾਂ ਸ਼ਾਂਤੀ ਦੇਵੀ ਨਾਲ ਹੋਇਆ ਸੀ।
ਇਸ ਤੋਂ ਬਾਅਦ ਉਸ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ। ਕ੍ਰਿਸ਼ਨਾ ਨੇ ਦੱਸਿਆ ਕਿ ਸ਼ਿਵਾ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਹਰਿਆਣਾ ਦੇ ਪਿੰਡ ਲੱਕੜੀ ਕੋਟਾ ਵਿੱਚ ਕਾਫੀ ਸਮੇਂ ਤੋਂ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸ਼ਿਵ ਦੀ ਪਤਨੀ ਸ਼ਾਂਤੀ 2 ਮਾਰਚ ਨੂੰ ਵਿਜੇ ਨਾਮ ਦੇ ਨੌਜਵਾਨ ਨਾਲ ਫ਼ਰਾਰ ਹੋ ਗਈ ਸੀ। ਇਸ ਗੱਲ ਦਾ ਪਤਾ ਲੱਗਦੇ ਹੀ ਉਸ ਦੇ ਭਰਾ ਸ਼ਿਵ ਨੇ ਪੰਚਾਇਤ ਕਰਵਾ ਕੇ ਪਤਨੀ ਨੂੰ ਵਾਪਸ ਲੈ ਆਂਦਾ ਸੀ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸ਼ਾਂਤੀ ਨੂੰ ਮਨਾਉਣ ਲਈ ਸ਼ਿਵ ਉਸ ਨੂੰ ਇੱਟਾਂ ਦੇ ਭੱਠੇ ਉਤੇ ਮੇਰੇ ਕੋਲ ਲੈ ਆਇਆ। ਸੋਮਵਾਰ ਦੁਪਹਿਰ ਸ਼ਿਵ ਅਤੇ ਹੋਰ ਲੋਕ ਸ਼ਾਂਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਸ਼ਾਂਤੀ ਨੇ ਕਿਹਾ ਕਿ ਉਹ ਆਪਣੇ ਪ੍ਰੇਮੀ ਨਾਲ ਹੀ ਜਾਵੇਗੀ।
ਇਸ ਤੋਂ ਗੁੱਸੇ ਵਿਚ ਆ ਕੇ ਸ਼ਿਵ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਸ਼ਾਂਤੀ ਉਤੇ ਕੁ-ਹਾੜੀ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਖੁਦ ਉਸ ਨੂੰ ਸਰਕਾਰੀ ਹਸਪਤਾਲ ਲੈ ਗਿਆ। ਉੱਥੇ ਡਾਕਟਰਾਂ ਨੇ ਸ਼ਾਂਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦਾ ਪਤਾ ਲੱਗਣ ਤੇ ਤੁਰੰਤ ਹੀ ਥਾਣਾ ਸਿਟੀ ਦੀ ਪੁਲਿਸ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਸ਼ਿਵ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਸ਼ਿਵ ਨੇ ਦੱਸਿਆ ਕਿ ਉਸ ਨੂੰ ਇਹ ਸਭ ਕਰਨ ਦਾ ਕੋਈ ਪਛਤਾਵਾ ਨਹੀਂ ਹੈ ਕਿਉਂਕਿ ਪਤਨੀ ਨੂੰ ਸਮਝਾਉਣ ਤੋਂ ਬਾਅਦ ਵੀ ਉਹ ਆਪਣੇ ਪ੍ਰੇਮੀ ਨਾਲ ਜਾਣ ਲਈ ਜ਼ਿੱਦ ਕਰ ਰਹੀ ਸੀ।
ਡੀ. ਐਸ. ਪੀ. ਸੁਖਵਿੰਦਰ ਸਿੰਘ ਬਰਾੜ ਅਤੇ ਥਾਣਾ ਇੰਚਾਰਜ ਪਰਮਜੀਤ ਬਾਂਸਲ ਨੇ ਇੱਟਾਂ ਦੇ ਭੱਠੇ ਉਤੇ ਪਹੁੰਚ ਕੇ ਮੌਕੇ ਦਾ ਮੁਆਇਨਾ ਕੀਤਾ ਅਤੇ ਵਰਤੀ ਗਈ ਕੁ-ਹਾੜੀ ਨੂੰ ਬਰਾਮਦ ਕੀਤੀ। ਡੀ. ਐਸ. ਪੀ. ਨੇ ਦੱਸਿਆ ਕਿ ਮਹਿਲਾ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧਾਂ ਕਾਰਨ ਹੀ ਉਸ ਦੇ ਪਤੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।