ਪੰਜਾਬ ਵਿਚ ਖੰਨਾ ਜ਼ਿਲ੍ਹੇ ਵਿੱਚ ਉਸ ਵੇਲੇ ਇੱਕ ਬੁਰਾ ਹਾਦਸਾ ਵਾਪਰ ਗਿਆ। ਜਦੋਂ ਅੰਬਾਲਾ ਤੋਂ ਆ ਰਹੀ ਇੱਕ ਰੇਲ ਗੱਡੀ ਨੇ ਫੋਕਲ ਪੁਆਇੰਟ ਦੇ ਖੇਤਰ ਵਿੱਚ ਫਲਾਈ ਓਵਰ ਦੇ ਉਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਦਰੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਰਕਰ ਇਕ ਦਮ ਆਈ ਟ੍ਰੇਨ ਨੂੰ ਦੇਖ ਹੀ ਨਹੀਂ ਸਕੇ। ਜਦੋਂ ਤੱਕ ਉਹ ਆਪਣਾ ਬਚਾਅ ਕਰਦੇ ਉਦੋਂ ਤੱਕ ਰੇਲ ਗੱਡੀ ਨੇ ਉਨ੍ਹਾਂ ਨੂੰ ਕਾਫੀ ਦੂਰ ਤੱਕ ਫੇਟ ਨਾਲ ਪਰੇ ਸੁਟ ਦਿੱਤਾ। ਇਸ ਹਾਦਸੇ ਵਿਚ ਇਕ ਮਜ਼ਦੂਰ ਦੀ ਮੌ-ਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਿਆ।
ਇਸ ਦੌਰਾਨ ਬਾਕੀ ਦੇ ਮਜ਼ਦੂਰਾਂ ਦਾ ਬਚਾਅ ਹੋ ਗਿਆ। ਮ੍ਰਿਤਕ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਅਜਨੇਰ ਦੇ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਦੀ ਪਹਿਚਾਣ ਬਲਵੀਰ ਸਿੰਘ ਦੇ ਵਜੋਂ ਹੋਈ ਹੈ। ਇਥੇ ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੇਲਵੇ ਵਲੋਂ ਅੰਬਾਲਾ ਤੋਂ ਲੁਧਿਆਣਾ ਵੱਲ ਨਵੀਂ ਰੇਲਵੇ ਲਾਈਨ ਵਿਛਾਈ ਗਈ ਹੈ, ਫੋਕਲ ਪੁਆਇੰਟ ਇਲਾਕੇ ਵਿਚ ਰੇਲਵੇ ਫਲਾਈ ਓਵਰ ਘੱਟ ਚੱਲਣ ਕਾਰਨ ਉੱਥੇ ਮਜ਼ਦੂਰਾਂ ਦਾ ਇਕੱਠ ਰਹਿੰਦਾ ਹੈ। ਨਵੀਂ ਰੇਲਵੇ ਲਾਈਨ ਤੇ ਗੱਡੀਆਂ ਨਾ ਚੱਲਣ ਕਾਰਨ ਮਜ਼ਦੂਰ ਉਥੇ ਹੀ ਬੈਠ ਜਾਂਦੇ ਸਨ।
ਰੇਲਵੇ ਲਾਈਨ ਉਤੇ ਕੁਝ ਮਜ਼ਦੂਰ ਬੈਠੇ ਸਨ ਪਰ ਚਾਣਚੱਕ ਹੀ ਅੰਬਾਲਾ ਵਾਲੇ ਪਾਸੇ ਤੋਂ ਰੇਲ ਗੱਡੀ ਦਾ ਇੰਜਣ ਰੇਲਵੇ ਲਾਈਨ ਉਤੇ ਆ ਗਿਆ, ਜਿਸ ਨੂੰ ਮਜ਼ਦੂਰ ਦੇਖ ਨਹੀਂ ਸਕੇ। ਰੇਲ ਦੇ ਇੰਜਣ ਨੇ ਦੋ ਮਜ਼ਦੂਰਾਂ ਨੂੰ ਕਈ ਫੁੱਟ ਦੀ ਦੂਰੀ ਤੇ ਸੁੱਟ ਦਿੱਤਾ, ਜਿਸ ਵਿੱਚ ਇੱਕ ਦੀ ਮੌ-ਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਅੱਗੇ ਦੀ ਕਾਰਵਾਈ ਹੋ ਰਹੀ ਹੈ।