ਪੰਜਾਬ ਦੇ ਜਲੰਧਰ ਜਿਲ੍ਹੇ ਤੋਂ ਪ੍ਰਾਪਤ ਖਬਰ ਮੁਤਾਬਕ ਇਥੇ ਟਰਾਂਸਪੋਰਟ ਨਗਰ ਵਿੱਚ ਇੱਕ ਨੌਜਵਾਨ ਦਾ ਕ-ਰ-ਚ ਨਾਲ ਕ-ਤ-ਲ ਕਰ ਦਿੱਤਾ ਗਿਆ। ਨੌਜਵਾਨ ਆਪਣੇ ਚਾਚੇ ਨੂੰ ਹਮਲਾ-ਵਰਾਂ ਤੋਂ ਬਚਾਉਣ ਲਈ ਆਇਆ ਸੀ। ਪਰ ਦੋਸ਼ੀਆਂ ਨੇ ਬਚਾਅ ਦੌਰਾਨ ਭਤੀਜੇ ਉਤੇ ਵੀ ਵਾਰ ਕਰ ਕੇ ਉਸ ਦਾ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਮਨੋਜ ਯਾਦਵ ਦੇ ਰੂਪ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਲੱਧੇਵਾਲੀ ਵਿਚ ਰਹਿ ਰਿਹਾ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਹੋਰ ਵੀ ਦੋ ਤੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਨੋਜ ਨਾਲ ਕੋਈ ਦੁਸ਼-ਮਣੀ ਨਹੀਂ ਸੀ। ਮਨੋਜ ਦੇ ਭਰਾ ਨੇ ਦੱਸਿਆ ਕਿ ਉਸ ਦਾ ਚਾਚਾ ਟਰਾਸਪੋਰਟ ਨਗਰ ਵਿਚ ਹੀ ਕੰਮ ਕਰਦਾ ਹੈ। ਚਾਚੇ ਨੇ ਮਨੋਜ ਨੂੰ ਫੋਨ ਕਰਕੇ ਕਿਹਾ ਕਿ ਕੁਝ ਲੋਕਾਂ ਨੇ ਉਸ ਉਤੇ ਹ-ਮਲਾ ਕਰ ਦਿੱਤਾ ਹੈ, ਉਸ ਨੂੰ ਬਚਾਓ, ਉਹ ਲੋਕ ਉਸ ਦੀ ਕੁੱਟ-ਮਾਰ ਕਰ ਰਹੇ ਹਨ। ਚਾਚੇ ਦੀ ਆਵਾਜ਼ ਸੁਣ ਕੇ ਮਨੋਜ ਲੱਧੇਵਾਲੀ ਤੋਂ ਸਿੱਧਾ ਟਰਾਂਸਪੋਰਟ ਨਗਰ ਪਹੁੰਚਿਆ ਤਾਂ ਮਨੋਜ ਨੇ ਦੇਖਿਆ ਕਿ ਕੁਝ ਲੋਕ ਉਸ ਦੇ ਚਾਚੇ ਨੂੰ ਘੇਰ ਕੇ ਝਗੜਾ ਕਰ ਰਹੇ ਸਨ। ਮਨੋਜ ਲੜਾਈ ਵਿੱਚ ਕੁੱਦ ਗਿਆ ਅਤੇ ਆਪਣੇ ਚਾਚੇ ਨੂੰ ਬਚਾਉਣ ਲੱਗਾ। ਇਸ ਦੌਰਾਨ ਦੋਸ਼ੀਆਂ ਵਿੱਚੋਂ ਇੱਕ ਨੇ ਚਾ-ਕੂ ਕੱਢ ਲਿਆ।
ਦੋਸ਼ੀ ਨੇ ਮਨੋਜ ਦੇ ਸਰੀਰ ਤੇ ਕਈ ਥਾਵਾਂ ਤੇ ਵਾਰ ਕਰ ਦਿੱਤੇ। ਜ਼ਿਆਦਾ ਬਲੱਡ ਨਿਕਲਣ ਕਾਰਨ ਮਨੋਜ ਦੀ ਮੌ-ਤ ਹੋ ਗਈ। ਬੇਸ਼ੱਕ ਸਰਕਾਰ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਮਿਸ਼ਨਰੇਟ ਸਿਸਟਮ ਲਾਗੂ ਕੀਤਾ ਹੋਇਆ ਹੈ ਪਰ ਫਿਰ ਵੀ ਅਪਰਾਧ ਕਾਬੂ ਵਿਚ ਨਹੀਂ ਆ ਰਹੇ। ਸ਼ਹਿਰ ਵਿੱਚ ਗਲਤ ਲੋਕਾਂ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਟਰਾਂਸਪੋਰਟ ਨਗਰ ਵਿੱਚ ਸ਼ਰਾਰਤੀ ਲੋਕਾਂ ਵੱਲੋਂ ਵਾਰ ਕਰ ਕੇ ਕ-ਤ-ਲ ਗਿਆ ਮਨੋਜ ਮਕੈਨਿਕ ਦਾ ਕੰਮ ਕਰਦਾ ਸੀ। ਮਨੋਜ ਦੀਆਂ 2 ਬੇਟੀਆਂ ਹਨ ਅਤੇ ਉਹ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਸੀ।