ਪੰਜਾਬ ਦੇ ਜਿਲ੍ਹਾ ਮੋਹਾਲੀ ਵਿਚ ਇਕ ਨੌਜਵਾਨ ਲੜਕੀ ਨੇ ਪਿਆਰ ਵਿਚ ਧੋਖਾ ਮਿਲਣ ਤੋਂ ਦੁਖੀ ਹੋ ਕੇ ਪੱਖੇ ਨਾਲ ਫਾ-ਹਾ ਲਗਾ ਕੇ ਆਪਣੀ ਜਿੰਦਗੀ ਸਮਾਪਤ ਕਰ ਲਈ। ਇਸ ਮਾਮਲੇ ਵਿੱਚ ਥਾਣਾ ਫੇਜ਼-8 ਦੀ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਹਿਚਾਣ ਗੈਵੀ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਮਲਦੀਪ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਜਸਵੀਰ ਕੌਰ ਉਮਰ 26 ਸਾਲ ਜੋ ਕਰੀਬ ਦਸਾਂ ਸਾਲਾਂ ਤੋਂ ਮੁਹਾਲੀ ਵਿੱਚ ਰਹਿ ਰਹੀ ਸੀ। ਉਹ ਬਿਊਟੀ ਪਾਰਲਰ ਅਤੇ ਸ਼ੂਟਿੰਗ ਦਾ ਕੰਮ ਕਰਦੀ ਸੀ।
6 ਮਾਰਚ ਨੂੰ ਦੁਪਹਿਰ ਕਰੀਬ 3.15 ਵਜੇ ਜਸਵੀਰ ਦੀ ਸਹੇਲੀ ਦਾ ਫੋਨ ਆਇਆ ਕਿ ਜਸਵੀਰ ਬੀਮਾਰ ਹੈ ਅਤੇ ਉਹ ਉਸ ਨੂੰ ਫੇਜ਼-6 ਦੇ ਹਸਪਤਾਲ ਲੈ ਕੇ ਜਾ ਰਹੀ ਹੈ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਜਸਵੀਰ ਨੇ ਫਾ-ਹਾ ਲੈ ਲਿਆ ਹੈ। ਉਥੇ ਹੀ ਉਸ ਨੂੰ ਉਸ ਦੀ ਭੂਆ ਦੀ ਲੜਕੀ ਕ੍ਰਿਸ਼ਨਾ ਨੇ ਦੱਸਿਆ ਕਿ ਉਸ ਨੂੰ ਸਵੇਰੇ ਜਸਵੀਰ ਦਾ ਫੋਨ ਆਇਆ ਸੀ ਅਤੇ ਉਹ ਕਹਿ ਰਹੀ ਸੀ ਕਿ ਗੈਵੀ ਨੇ ਉਸ ਨਾਲ ਪਿਆਰ ਵਿਚ ਧੋਖਾ ਕੀਤਾ ਹੈ। ਉਸ ਨੇ ਹੁਣ ਤੱਕ ਵਿਆਹ ਕਰਵਾਉਣ ਦਾ ਭਰੋਸਾ ਦੇ ਕੇ ਉਸ ਨੂੰ ਕਿਤੇ ਹੋਰ ਵਿਆਹ ਨਹੀਂ ਕਰਾਉਣ ਦਿੱਤਾ। ਹੁਣ ਜਦੋਂ ਉਸ ਨੇ ਉਸ ਨੂੰ ਵਿਆਹ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਲਈ ਉਹ ਦੁਖੀ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਜਸਵੀਰ ਕੌਰ ਨੇ ਫਾ-ਹਾ ਲੈ ਕੇ ਆਪਣੀ ਜਿੰਦਗੀ ਮੁਕਾ ਲਈ ਹੈ।
ਇਸ ਮਾਮਲੇ ਸਬੰਧੀ ਜਸਵੀਰ ਕੌਰ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਖੁ-ਦ ਕੁ-ਸ਼ੀ ਨਹੀਂ ਕਰ ਸਕਦੀ। ਉਸ ਨੂੰ ਕਿਸੇ ਨੇ ਮਾ-ਰਿਆ ਹੈ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਸ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਮੋਹਾਲੀ ਪਹੁੰਚਿਆ ਤਾਂ ਉਸ ਨੇ ਪੁਲਸ ਦੇ ਸਾਹਮਣੇ ਦੇਖਿਆ ਕਿ ਜਿਸ ਪੱਖੇ ਤੇ ਉਸ ਨੂੰ ਲਟਕਣ ਬਾਰੇ ਕਿਹਾ ਗਿਆ ਸੀ, ਉਹ ਪੂਰੀ ਤਰ੍ਹਾਂ ਸਲਾਮਤ ਹੈ। ਜੇਕਰ ਧੀ ਨੇ ਉਸ ਪੱਖੇ ਤੇ ਫਾ-ਹਾ ਲਾਇਆ ਹੁੰਦਾ ਤਾਂ ਉਸ ਦੇ ਫਰ (ਬਲੇਡ) ਮੁੜ ਜਾਂਦੇ ਅਤੇ ਪੱਖੇ ਉਤੇ ਲੱਗੀ ਧੂੜ ਵੀ ਹੇਠਾਂ ਡਿੱਗੀ ਹੁੰਦੀ। ਪਰ ਇੱਥੇ ਨਾ ਤਾਂ ਪੱਖੇ ਦੀ ਫਰ ਮੁੜੇ ਅਤੇ ਨਾ ਹੀ ਉਸ ਉਤੇ ਲੱਗੀ ਧੂੜ ਹੇਠਾਂ ਡਿੱਗੀ। ਇੰਨਾ ਹੀ ਨਹੀਂ ਉਸ ਦੀਆਂ ਸਹੇਲੀਆਂ ਦਾ ਕਹਿਣਾ ਸੀ ਕਿ ਉਸ ਨੇ ਕਮਰੇ ਦੀ ਕੁੰਡੀ ਲਗਾ ਕੇ ਫਾ-ਹਾ ਲਿਆ ਹੈ। ਪਰ ਕਮਰੇ ਦੀ ਕੁੰਡੀ ਬਿਲਕੁਲ ਸਹੀ ਹੈ।
ਲੜਕੀ ਵੱਲੋਂ ਅਜਿਹਾ ਕਰਨ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਲੜਕੀ ਨੇ ਜਿਸ ਕਮਰੇ ਵਿਚ ਫਾ-ਹਾ ਲਾਇਆ ਸੀ ਉਸ ਦੇ ਨਾਲ ਵਾਲੇ ਕਮਰੇ ਵਿਚ ਦੀ ਕਿਸੇ ਤਰ੍ਹਾਂ ਆ ਕੇ ਉਸ ਦੀਆਂ ਸਹੇਲੀਆਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਲੜਕੀ ਨੂੰ ਹੇਠਾਂ ਉਤਾਰ ਕੇ ਫੇਜ਼-6 ਦੇ ਸਿਵਲ ਹਸਪਤਾਲ ਪਹੁੰਚਾਇਆ। ਪਰ ਉਸ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਸੀ। ਉਸ ਦੀ ਦੇਹ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।