ਪੰਜਾਬ ਦੀ ਮਿੱਟੀ ਨਾਲ ਜੁੜੇ, ਅਮਰੀਕਾ ਦੇ ਕਬੱਡੀ ਪ੍ਰਮੋਟਰ ਨਾਲ ਵਾਪਰਿਆ ਭਾਣਾ, ਛਾਇਆ ਸੋਗ

Punjab

ਪੰਜਾਬ ਦੇ ਮਾਛੀਵਾੜਾ ਤੋਂ ਇਕ ਦੁਖਦ ਖਬਰ ਸਾਹਮਣੇ ਆਈ ਹੈ। ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਝਾੜ ਸਾਹਿਬ ਦੇ ਰਹਿਣ ਵਾਲੇ ਅਤੇ ਹੁਣ ਅਮਰੀਕਾ ਵਿੱਚ ਰਹਿ ਰਹੇ ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਉਮਰ 50 ਸਾਲ ਦੀ ਬੀਤੀ ਰਾਤ ਇੱਕ ਸੜਕ ਹਾਦਸੇ, ਕਾਰ ਦੀ ਟਰੱਕ ਨਾਲ ਟੱਕਰ ਵਿੱਚ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਸਦੇਵ ਸਿੰਘ ਗੋਲਾ ਸਮਰਾਲਾ ਵਿਖੇ ਹੋਣ ਵਾਲੇ ਸਾਲਾਨਾ ਕਬੱਡੀ ਕੱਪ ਦੇ ਵਿੱਚ ਭਾਗ ਲੈਣ ਲਈ ਅਮਰੀਕਾ ਤੋਂ ਆਏ ਹੋਏ ਸਨ ਅਤੇ ਉਹ ਇਸ ਖੇਡ ਮੇਲੇ ਦਾ ਭਰਪੂਰ ਪ੍ਰਚਾਰ ਕਰਦਾ ਸੀ।

ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਉਹ ਸਰਹਿੰਦ ਨਹਿਰ ਦੇ ਕੰਢੇ ਆਪਣੀ ਇਨੋਵਾ ਕਾਰ ਵਿੱਚ ਗੜ੍ਹੀ ਪੁਲ ਤੋਂ ਝਾੜ ਸਾਹਿਬ ਨੂੰ ਜਾ ਰਹੇ ਸਨ ਤਾਂ ਉਸ ਸਮੇਂ ਇਹ ਹਾਦਸਾ ਵਾਪਰ ਗਿਆ ਜਿਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ। ਜ਼ਖਮੀ ਹਾਲ ਵਿਚ ਉਨ੍ਹਾਂ ਨੂੰ ਹਸਪਤਾਲ ਪਹੁੰਚਦੇ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਮੌ-ਤ ਹੋ ਗਈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਜਸਦੇਵ ਸਿੰਘ ਗੋਲਾ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਸਨ। ਉਹ ਰਾਸ਼ਟਰੀ ਪੱਧਰ ਦੇ ਕਬੱਡੀ ਅਤੇ ਫੁੱਟਬਾਲ ਖਿਡਾਰੀ ਵੀ ਰਹਿ ਚੁੱਕੇ ਹਨ। ਜਸਦੇਵ ਸਿੰਘ ਦਾ ਖੇਡ ਜਗਤ ਵਿਚ ਚੰਗਾ ਨਾਮ ਬਣਿਆ ਹੋਇਆ ਸੀ। ਹੁਣ ਉਹ ਕਬੱਡੀ ਦੇ ਪ੍ਰਮੋਟਰ ਵਜੋਂ ਖੇਡ ਨੂੰ ਪ੍ਰਮੋਟ ਕਰ ਰਹੇ ਸੀ ਅਤੇ ਅਮਰੀਕਾ ਰਹਿੰਦੇ ਹੋਏ ਵੀ ਉਹ ਆਪਣੀ ਮਿੱਟੀ ਅਤੇ ਪੰਜਾਬ ਦੀ ਖੇਡ ਨਾਲ ਜੁੜੇ ਹੋਏ ਸੀ। ਕਬੱਡੀ ਪ੍ਰਮੋਟਰ ਜਸਦੇਵ ਸਿੰਘ ਗੋਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ, ਇਲਾਕੇ ਅਤੇ ਖੇਡ ਜਗਤ ਵਿਚ ਸੋਗ ਛਾ ਗਿਆ ਹੈ।

Leave a Reply

Your email address will not be published. Required fields are marked *