ਹਦਕ ਮੰਨ ਕੇ, ਮੁਕ ਗਿਆ ਨੌਜਵਾਨ ਲੜਕਾ, ਪਰਿਵਾਰ ਦਾ ਦੋਸ਼, ਝੂਠੇ ਕੇਸ ਵਿਚ ਫਸਾਇਆ

Punjab

ਪੰਜਾਬ ਦੇ ਜਲੰਧਰ ਜਿਲ੍ਹੇ ਦੇ ਬਸਤੀ ਸ਼ੇਖ ਤੋਂ ਹੋਲੀ ਉਤੇ ਇਕ ਬੱ-ਚੇ ਨਾਲ ਕੁ-ਕਰਮ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲਿਸ ਵਲੋਂ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇਕ ਨੇ ਸ਼ਨੀਵਾਰ ਸਵੇਰੇ ਘਰ ਵਿਚ ਪੱਖੇ ਨਾਲ ਫਾ-ਹਾ ਲੈ ਆਪਣੀ ਜਿੰਦਗੀ ਮੁਕਾ ਲਈ। ਇਸ ਨੌਜਵਾਨ ਦੀ ਪਹਿਚਾਣ ਬਲਵੀਰ ਦੇ ਰੂਪ ਵਜੋਂ ਹੋਈ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੜਕੇ ਉਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਝੂਠਾ ਕੇਸ ਦਰਜ ਕਰਵਾਉਣ ਵਾਲੇ ਵਿਅਕਤੀ ਨੂੰ ਫੜੇ, ਨਹੀਂ ਤਾਂ ਉਹ ਧਰਨਾ ਦੇਣਗੇ। ਨੌਜਵਾਨ ਵਲੋਂ ਖੁ-ਦ-ਕੁ-ਸ਼ੀ ਕਰ ਲੈਣ ਤੋਂ ਬਾਅਦ ਮੁਹੱਲੇ ਵਾਲਿਆਂ ਅਤੇ ਪਰਿਵਾਰ ਦਾ ਗੁੱਸਾ ਭੜਕ ਗਿਆ ਹੈ।

ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਵਾਲਿਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਧਰਨਾ ਦੇਣਗੇ। ਸੜਕ ਨੂੰ ਜਾਮ ਕਰਨਗੇ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਝੂਠੇ ਕੇਸ ਕਾਰਨ ਨੌਜਵਾਨ ਇੰਨਾ ਸ਼ਰਮਸਾਰ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਮੁਕਾਉਣ ਵਰਗਾ ਕਦਮ ਚੁੱਕ ਲਿਆ। ਬਸਤੀ ਸ਼ੇਖ ਵਿਚ ਕੁ-ਕਰਮ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਨੌਜਵਾਨਾਂ ਨੇ ਪੁੱਛ ਗਿੱਛ ਦੌਰਾਨ ਬਲਵੀਰ ਦਾ ਨਾਮ ਵੀ ਲਿਆ ਸੀ। ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਕਿਹਾ ਸੀ ਕਿ ਬਲਵੀਰ ਵੀ ਉਨ੍ਹਾਂ ਦੇ ਨਾਲ ਸੀ। ਜਿਸ ਉਤੇ ਪੁਲਿਸ ਨੇ ਇਸ ਮਾਮਲੇ ਵਿਚ ਬਲਵੀਰ ਦਾ ਨਾਮ ਵੀ ਨਾਮਜ਼ਦ ਕਰ ਲਿਆ ਸੀ ਪਰ ਅਜੇ ਤੱਕ ਬਲਵੀਰ ਨੂੰ ਗਿ੍ਫ਼ਤਾਰ ਨਹੀਂ ਕੀਤਾ ਸੀ।

ਬਲਵੀਰ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਬਲਵੀਰ ਦਾ ਨਾਮ ਆਉਣ ਦਾ ਪਤਾ ਲੱਗਣ ਉਤੇ ਉਨ੍ਹਾਂ ਆਪਣੇ ਪੱਧਰ ਤੇ ਬਲਵੀਰ ਤੋਂ ਪੁੱਛ ਗਿੱਛ ਕੀਤੀ। ਪਰ ਬਲਵੀਰ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ ਅਤੇ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਇਸ ਤੋਂ ਬਾਅਦ ਪਰਿਵਾਰ ਵਾਲੇ ਬਲਵੀਰ ਨੂੰ ਨਾਲ ਲੈ ਕੇ ਪੀ-ੜਤ ਦੇ ਘਰ ਵੀ ਗਏ। ਉਨ੍ਹਾਂ ਅੱਗੇ ਵੀ ਆਪਣੀ ਬੇਗੁਨਾਹੀ ਦਾ ਪੱਖ ਵੀ ਰੱਖਿਆ, ਮਿੰਨਤਾਂ ਵੀ ਕੀਤੀਆਂ, ਪਰ ਉਹ ਨਹੀਂ ਮੰਨੇ।

Leave a Reply

Your email address will not be published. Required fields are marked *