ਐਤਵਾਰ ਸਵੇਰੇ ਉਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਦੁਖਦ ਹਾਦਸਾ ਵਾਪਰ ਗਿਆ ਹੈ। ਗੰਗਨਹਿਰ ਵਿਚ ਇਕ ਮਾਂ ਆਪਣੀ 2 ਸਾਲ ਦੀ ਬੇਟੀ ਸਣੇ ਪੈਰ ਤਿਲਕ ਜਾਣ ਕਰਕੇ ਪਾਣੀ ਵਿਚ ਵਹਿ ਗਈ। ਪਤੀ ਵੱਲੋਂ ਰੌਲਾ ਪਾਉਣ ਉਤੇ ਭੀੜ ਇਕੱਠੀ ਹੋ ਗਈ। ਕੰਟਰੋਲ ਰੂਮ ਵਲੋਂ ਸੂਚਨਾ ਮਿਲਣ ਤੇ ਪੁਲਿਸ ਘਟਨਾ ਵਾਲੀ ਥਾਂ ਪਹੁੰਚੀ ਅਤੇ ਤਲਾਸ਼ ਮੁਹਿੰਮ ਚਲਾਈ ਗਈ। ਮੌਕੇ ਤੇ 2 ਘੰਟੇ ਬਾਅਦ ਬੇਟੀ ਅਤੇ 6 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਗੋਤਾਖੋਰਾਂ ਨੇ 4 ਕਿਲੋਮੀਟਰ ਦੀ ਦੂਰੀ ਤੋਂ ਦੋਵਾਂ ਦੀਆਂ ਦੇਹਾਂ ਬਰਾਮਦ ਕੀਤੀਆਂ। ਇਸ ਮਾਮਲੇ ਬਾਰੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਕਿਠੌਲੀ ਦੀ ਰਹਿਣ ਵਾਲੀ ਜੋਤੀ ਉਮਰ 32 ਸਾਲ ਪਤੀ ਆਸ਼ੀਸ਼ ਅਤੇ ਬੇਟੀ ਭਵਿਆ ਦੇ ਨਾਲ ਪੁਠਗੰਗਾਨਹਰ ਦੇ ਪੁਰਾਣੇ ਪੁਲ ਉਤੇ ਪੂਜਾ ਅਰਚਨਾ ਲਈ ਆਈ ਸੀ।
ਇਸ ਦੌਰਾਨ ਮਹਿਲਾ ਨੇ ਬੇਟੀ ਨੂੰ ਗੋਦ ਵਿਚ ਲਿਆ ਹੋਇਆ ਸੀ। ਤਦ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਆਪਣੀ ਬੇਟੀ ਸਣੇ ਗੰਗਨਹਿਰ ਵਿਚ ਵਹਿ ਗਈ। ਰੋਹਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਰਵਿੰਦਰ ਕੁਮਾਰ ਸਿੰਘ ਨੇ ਦੱਸਿਆ ਜੋਤੀ ਦੀਆਂ ਤਿੰਨ ਬੇਟੀਆਂ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਜੋੜਾ ਇਕ ਪੁੱਤ ਚਾਹੁੰਦਾ ਸੀ। ਇਸ ਕਾਰਨ ਕਿਸੇ ਪੰਡਤ ਵਲੋਂ ਵਗਦੇ ਪਾਣੀ ਵਿੱਚ ਸਮੱਗਰੀ ਪਾਉਣ ਦੀ ਗੱਲ ਕਹੀ ਗਈ ਸੀ। ਇਸ ਲਈ ਜੋੜਾ ਪੂਜਾ ਅਰਚਨਾ ਕਰਨ ਲਈ ਆਇਆ ਸੀ। ਪਿਤਾ ਉਤੇ ਬੇਟੇ ਦੀ ਚਾਹਤ ਵਿਚ ਤੰਤਰ ਮੰਤਰ ਦਾ ਦੋਸ਼ ਵੀ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਬੇਟੀਆਂ ਹੋਣ ਤੋਂ ਬਾਅਦ ਪਿਤਾ ਪੁੱਤ ਦੀ ਇੱਛਾ ਵਿਚ ਕਿਸੇ ਪੰਡਿਤ ਦੇ ਚੱਕਰ ਵਿਚ ਸੀ।
ਉਸ ਦੇ ਬਹਿਕਾਵੇ ਵਿਚ ਆ ਕੇ ਛੋਟੀ ਬੇਟੀ ਨੂੰ ਗੰਗਨਹਿਰ ਵਿੱਚ ਸੁਟ ਦਿੱਤਾ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਪੁਲਿਸ ਨੇ ਪਿਤਾ ਆਸ਼ੀਸ਼ ਨੂੰ ਹਿਰਾਸਤ ਵਿਚ ਲੈ ਲਿਆ ਹੈ। ਸੂਚਨਾ ਉਤੇ ਆਸ਼ੀਸ਼ ਦੇ ਪਿਤਾ ਧੰਨ ਸਿੰਘ ਵੀ ਮੌਕੇ ਉਤੇ ਪਹੁੰਚ ਗਏ ਹਨ। ਪੁਲਿਸ ਧੰਨ ਸਿੰਘ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ। ਅਸ਼ੀਸ਼ ਦੇ ਪਿਤਾ ਧੰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੋਦੀਨਗਰ ਦੇ ਕਿਸੇ ਪੰਡਤ ਤੋਂ ਪੁੱਤ ਹੋਣ ਦਾ ਉਪਾਅ ਕਰਵਾ ਰਿਹਾ ਸੀ। ਉਸ ਪੰਡਤ ਨੇ 5 ਐਤਵਾਰ ਨੂੰ ਸਵੇਰੇ 5 ਵਜੇ ਗੰਗਾ ਵਿਚ ਇਸ਼ਨਾਨ ਕਰਨ ਲਈ ਕਿਹਾ ਸੀ। ਅੱਜ ਇਹ ਪਹਿਲਾ ਐਤਵਾਰ ਸੀ, ਜਦੋਂ ਆਸ਼ੀਸ਼, ਜੋਤੀ ਆਪਣੀਆਂ ਬੇਟੀਆਂ ਨਾਲ ਗੰਗਨਹਿਰ ਵਿਚ ਨਹਾਉਣ ਗਏ ਸਨ। ਉਦੋਂ ਹੀ ਸਵੇਰੇ ਇਹ ਹਾਦਸਾ ਹੋ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਰਵਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਮਹਿਲਾ ਆਪਣੇ ਪਤੀ ਅਤੇ ਬੱ-ਚਿਆਂ ਨਾਲ ਪੂਜਾ ਕਰਨ ਆਈ ਸੀ। ਗੋਤਾਖੋਰਾਂ ਦੀ ਮਦਦ ਨਾਲ ਮਾਂ ਅਤੇ ਬੇਟੀ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਬੇਟੀ ਆਪ ਡਿੱਗੀ ਜਾਂ ਸੁੱਟੀ ਗਈ ਹੈ ਇਹ ਸਭ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ।