ਰਾਤ ਨੂੰ ਗਿਆਰਾਂ ਵਜੇ, 2 ਮਿੰਟ ਵਿਚ ਮੁਕਾਇਆ ਨੌਜਵਾਨ, ਪੁਲਿਸ ਦੇਖ ਰਹੀ CCTV ਫੁਟੇਜ

Punjab

ਪੰਜਾਬ ਦੇ ਮੋਹਾਲੀ ਤੋਂ ਇਕ ਦੁਖ ਭਰਿਆ ਸਮਾਚਾਰ ਪ੍ਰਾਪਤ ਹੋਇਆ ਹੈ। ਮੋਹਾਲੀ ਦੇ ਜ਼ੀਰਕਪੁਰ ਵਿਚ ਪਿੰਡ ਖੇੜੇ ਤੋਂ ਅੱਗੇ ਦੋ ਫੁੱਟ ਦੀ ਗਲੀ ਵਿਚ ਸ਼ਨੀਵਾਰ ਦੀ ਰਾਤ ਨੂੰ ਕਰੀਬ 11 ਵਜੇ ਇਕ ਨੌਜਵਾਨ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਸਿਰਫ਼ ਦੋ ਹੀ ਮਿੰਟਾਂ ਵਿੱਚ ਇਹ ਸਾਰੀ ਘ-ਟ-ਨਾ ਵਾਪਰ ਗਈ। ਨੌਜਵਾਨ ਦੇ ਮੂੰਹ, ਪੇਟ ਅਤੇ ਗਲ ਉਤੇ ਤਿਖੀ ਚੀਜ ਨਾਲ ਚਾਰ ਵਾਰ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕੰਮ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀ ਸਨ ਅਤੇ ਸਲੇਟੀ ਰੰਗ ਦੀ ਐਕਟਿਵਾ ਸਕੂਟਰੀ ਉਤੇ ਸਵਾਰ ਹੋ ਕੇ ਆਏ ਸਨ।

ਲੜਕੇ ਨੂੰ ਉਤੇ ਵਾਰ ਕਰਨ ਤੋਂ ਬਾਅਦ ਦੋਸ਼ੀ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਏ। ਭੱਜਦੇ ਹੋਏ ਇਹ ਹਮਲਾ-ਵਰ ਇਕ CCTV ਕੈਮਰੇ ਦੀ ਫੁਟੇਜ ਵਿੱਚ ਕੈਦ ਤਾਂ ਹੋ ਗਏ ਹਨ ਪਰ ਇਸ ਫੁਟੇਜ ਵਿੱਚ ਉਨ੍ਹਾਂ ਦੇ ਚਿਹਰੇ ਸਾਫ਼ ਦਿਖਾਈ ਨਹੀਂ ਦੇ ਰਹੇ। ਪੁਲਿਸ ਵਾਰ-ਦਾਤ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਹੋਰ CCTV ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਦੇ ਦੱਸਣ ਮੁਤਾਬਕ ਇਸ ਨੌਜਵਾਨ ਦੀ ਪਹਿਚਾਣ ਸੋਹਣ ਸਿੰਘ ਸਥਾਈ ਵਾਸੀ ਬਠਿੰਡਾ ਦੇ ਰੂਪ ਵਜੋਂ ਹੋਈ ਹੈ।

ਉਹ ਜ਼ੀਰਕਪੁਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਇਕ ਪ੍ਰਾਈਵੇਟ ਕੰਪਨੀ ਦੇ ਵਿਚ ਕੰਮ ਕਰਦਾ ਸੀ। ਇਸ ਕੇਸ ਦੀ ਮੁੱਢਲੀ ਜਾਂਚ ਵਿਚ ਇਹ ਲੁੱਟ ਦਾ ਮਾਮਲਾ ਲੱਗ ਰਿਹਾ ਸੀ ਪਰ ਜਦੋਂ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਕੀਤੀ ਤਾਂ ਸੋਹਣ ਸਿੰਘ ਦਾ ਮੋਬਾਇਲ ਉਸ ਦੇ ਕੋਲ ਹੀ ਮਿਲਿਆ। ਇਸ ਤੋਂ ਬਾਅਦ ਹੁਣ ਪੁਲਿਸ ਇਸ ਮਾਮਲੇ ਵਿਚ ਵੱਖੋ ਵੱਖ ਪਹਿਲੂਆਂ ਉਤੇ ਕੰਮ ਕਰ ਰਹੀ ਹੈ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ ਨਾਲ ਕ-ਤ-ਲ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *