ਮਨਚਲੇ ਨੌਜਵਾਨਾਂ ਦੀ ਮਜਬੂਰ ਕਰੀ ਲੜਕੀ ਨੇ ਚੁਣ ਲਿਆ ਇਹ ਰਾਹ, ਘਰ ਵਿਚ ਸੋਗ

Punjab

ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿਚ 20 ਸਾਲ ਦੀ ਇਕ ਲੜਕੀ ਨੇ ਕੁਝ ਮਨਚਲੇ ਲੋਕਾਂ ਤੋਂ ਦੁਖੀ ਹੋ ਆਪਣੇ ਆਪ ਦੀ ਜਿੰਦਗੀ ਸਮਾਪਤ ਕਰ ਲਈ ਹੈ। ਲੜਕੀ ਵੱਲੋਂ ਇਹ ਦੁਖਦ ਕੰਮ 25 ਫਰਵਰੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਲੜਕੀ 15 ਦਿਨਾਂ ਤੱਕ ਹਸਪਤਾਲ ਵਿਚ ਮੌ-ਤ ਨਾਲ ਲੜਦੀ ਰਹੀ ਪਰ ਸ਼ਨੀਵਾਰ ਸ਼ਾਮ ਨੂੰ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਡੱਬਰ ਬਸਤੀ ਦੀ ਹੈ।

ਇਥੋਂ ਦੀ 20 ਸਾਲਾ ਲੜਕੀ ਰੋਜ਼ਾਨਾ ਪਿੰਡ ਤੋਂ ਅਜਨਾਲਾ ਕੰਮ ਕਰਨ ਦੇ ਲਈ ਆਉਂਦੀ ਸੀ। ਰਸਤੇ ਵਿੱਚ ਪਿੰਡ ਦੇ ਤਿੰਨ ਨੌਜਵਾਨਾਂ ਨੇ ਉਸ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਸੀ। ਕਈ ਮਹੀਨਿਆਂ ਤੱਕ ਤਾਂ ਲੜਕੀ ਤਿੰਨਾਂ ਨੌਜਵਾਨਾਂ ਦੀਆਂ ਕੁਮੈਂਟ (ਗੱਲਾਂ) ਸੁਣਦੀ ਰਹੀ। ਉਹ ਉਸ ਨੂੰ ਵਾਰ-ਵਾਰ ਗਲਤ ਕੰਮ ਕਰਨ ਲਈ ਦੁਖੀ ਕਰ ਰਹੇ ਸਨ। ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਲੜਕੀ ਨੇ ਇਸ ਮਾਮਲੇ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਕੋਈ ਰਸਤਾ ਨਾ ਮਿਲਣ ਉਤੇ ਉਸ ਨੇ ਇਸ ਰਾਹ ਨੂੰ ਚੁਣਿਆ। ਮ੍ਰਿਤਕ ਦੇ ਰਿਸ਼ਤੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਲੜਕੀ ਨੇ 25 ਫਰਵਰੀ ਤੋਂ ਪਹਿਲਾਂ ਇਹ ਸਾਰਾ ਮਾਮਲਾ ਪਰਿਵਾਰ ਦੇ ਸਾਹਮਣੇ ਰੱਖਿਆ ਸੀ।

ਇਸ ਤੋਂ ਪਹਿਲਾਂ ਕਿ ਪਰਿਵਾਰ ਕੋਈ ਕਦਮ ਚੁੱਕਦਾ, ਲੜਕੀ ਨੇ 25 ਫਰਵਰੀ ਨੂੰ ਖੁ-ਦ ਕੁ-ਸ਼ੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਤੁਰੰਤ ਬਾਅਦ ਪਰਿਵਾਰ ਵਾਲੇ ਲੜਕੀ ਨੂੰ ਹਸਪਤਾਲ ਵਿਚ ਲੈ ਗਏ ਪਰ ਸ਼ਨੀਵਾਰ ਦੇਰ ਰਾਤ ਨੂੰ ਲੜਕੀ ਨੇ ਦਮ ਤੋੜ ਦਿੱਤਾ। ਲੜਕੀ ਦੀ ਮੌ-ਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਵਲੋਂ ਤਿੰਨ ਲੋਕਾਂ ਦੇ ਨਾਮ ਦੱਸੇ ਗਏ ਹਨ। ਜਿਸ ਦੇ ਆਧਾਰ ਉਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਪੁਲਿਸ ਦੋਸ਼ੀਆਂ ਨੂੰ ਵੀ ਫੜ ਲਵੇਗੀ।

Leave a Reply

Your email address will not be published. Required fields are marked *