ਪੰਜਾਬ ਵਿਚ ਜ਼ਿਲ੍ਹਾ ਲੁਧਿਆਣਾ ਦੇ ਡੇਹਲੋਂ ਨੇੜੇ ਸਥਿਤ ਕਸਬਾ ਗੁੱਜਰਵਾਲ ਵਿਖੇ ਵਾਪਰੇ ਇਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌ-ਤ ਹੋ ਗਈ। ਇਹ ਦੋਵੇਂ ਨੌਜਵਾਨ ਆਪੋ ਆਪਣੇ ਮੋਟਰਸਾਈਕਲਾਂ ਉਤੇ ਸਵਾਰ ਸਨ। ਸੜਕ ਤੇ ਇਕ ਤੇਜ਼ ਸਪੀਡ ਟਰਾਲਾ ਆ ਰਿਹਾ ਸੀ। ਅਜਿਹੇ ਵਿਚ ਡਰਾਈਵਰ ਟਰਾਲੇ ਉਤੇ ਆਪਣਾ ਸੰਤੁਲਨ ਗੁਆ ਬੈਠਾ ਅਤੇ ਇਸ ਦੌਰਾਨ ਦੋਵਾਂ ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ।
ਇਨਾ ਵਿਚੋਂ ਇਕ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਣ ਵੇਲੇ ਐਂਬੂਲੈਂਸ ਵਿਚ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰ ਅਤੇ ਨੇੜੇ ਦੇ ਲੋਕ ਨੇ ਜ਼ਖਮੀਆਂ ਨੂੰ ਸੜਕ ਦੇ ਕਿਨਾਰੇ ਕੀਤਾ ਅਤੇ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜਗਜੀਵਨ ਸਿੰਘ ਉਰਫ਼ ਬੱਬੂ ਵਾਸੀ ਗੁੱਜਰਵਾਲ ਅਤੇ ਮਨਿੰਦਰ ਸਿੰਘ ਮਨੀ ਵਾਸੀ ਬਰੋਟਾ ਰੋਡ ਨਿਊ ਸ਼ਿਮਲਾਪੁਰੀ ਦੇ ਵਜੋਂ ਹੋਈ ਹੈ। ਇਹ ਨੌਜਵਾਨ ਆਪੋ ਆਪਣੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਟਰਾਲੇ ਨੇ ਇੰਨੀ ਜ਼ੋਰ-ਦਾਰ ਟੱਕਰ ਲਾ ਦਿੱਤੀ ਕਿ ਦੋਵੇਂ ਮੋਟਰਸਾਈਕਲ ਸਮੇਤ ਕਾਫੀ ਦੂਰ ਜਾ ਡਿੱਗੇ। ਦੋਵਾਂ ਨੌਜਵਾਨਾਂ ਦੇ ਸਿਰ ਸੜਕ ਉਤੇ ਵੱਜੇ, ਜਿਸ ਤੋਂ ਬਾਅਦ ਦੋਵੇਂ ਬੁਰੇ ਤਰੀਕੇ ਦਰੜੇ ਗਏ। ਉਥੇ ਮੌਜੂਦ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਮੌਕੇ ਤੇ ਬੁਲਾਇਆ। ਜ਼ਖਮੀਆਂ ਵਿਚੋਂ ਇਕ ਦੀ ਮੌਕੇ ਤੇ ਹੀ ਮੌ-ਤ ਹੋ ਗਈ, ਜਦੋਂ ਕਿ ਦੂਜੇ ਨੇ ਐਂਬੂਲੈਂਸ ਵਿਚ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਥਾਣਾ ਡੇਹਲੋਂ ਦੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਤੇ ਟਰਾਲਾ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।