ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਇਕ ਗਮਗੀਨ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਨਿਊ ਮਾਡਲ ਹਾਊਸ ਵਿਚ ਰਹਿਣ ਵਾਲੀ 23 ਸਾਲ ਉਮਰ ਦੀ ਨਵੇਂ ਵਿਆਹ ਵਾਲੀ ਮਹਿਲਾ ਦੀ ਸ਼ੰਕਾ ਵਾਲੇ ਹਾਲ ਵਿਚ ਫਾ-ਹਾ ਲਾਉਣ ਕਾਰਨ ਮੌ-ਤ ਹੋ ਗਈ। ਇਸ ਮਾਮਲੇ ਦਾ ਪਤਾ ਉਸ ਵਕਤ ਲੱਗਿਆ ਜਦੋਂ ਦੁਪੱਟੇ ਦੀ ਮਦਦ ਨਾਲ ਪੱਖੇ ਨਾਲ ਲ-ਟ-ਕ ਰਹੀ ਦੇਹ ਨੂੰ ਦੇਖ ਕੇ ਗੁਆਂਢੀ ਨੇ ਰੌ-ਲਾ ਪਾਇਆ।
ਇਸ ਬਾਰੇ ਜਾਣਕਾਰੀ ਮਿਲਣ ਤੋਂ ਮੌਕੇ ਤੇ ਡਿਊਟੀ ਅਫਸਰ ਏ. ਐਸ. ਆਈ. ਦਲਜਿੰਦਰ ਸਿੰਘ ਪਹੁੰਚੇ ਅਤੇ ਜਾਂਚ ਕਰਨ ਤੋਂ ਬਾਅਦ ਲਕਸ਼ਮੀ ਵਰਮਾ ਪਤਨੀ ਰਾਹੁਲ ਵਰਮਾ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ। ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲਕਸ਼ਮੀ ਦਾ ਕਰੀਬ 6 ਮਹੀਨੇ ਪਹਿਲਾਂ ਰਾਹੁਲ ਨਾਲ ਵਿਆਹ ਹੋਇਆ ਸੀ। ਇਲਾਕੇ ਦੇ ਲੋਕਾਂ ਵਲੋਂ ਦੱਸਣ ਮੁਤਾਬਕ ਘਰੇਲੂ ਝਗੜਾ ਤਾਂ ਪਹਿਲਾਂ ਤੋਂ ਹੀ ਹੋ ਰਿਹਾ ਸੀ ਅਤੇ ਲਕਸ਼ਮੀ ਨਾਲ ਕੁੱਟ ਮਾਰ ਵੀ ਕੀਤੀ ਜਾ ਰਹੀ ਸੀ।
ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੱਜ ਵੀ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਰਾਹੁਲ ਲਕਸ਼ਮੀ ਖਿਲਾਫ ਸ਼ਿਕਾਇਤ ਕਰਨ ਲਈ ਥਾਣੇ ਗਿਆ ਸੀ। ਇਸ ਦੌਰਾਨ ਹੀ ਰਾਹੁਲ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਫਾ-ਹਾ ਲਾ ਲਿਆ ਹੈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਪਹੁੰਚੀ ਲਕਸ਼ਮੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਦੋਸ਼ ਹੈ ਕਿ ਰਾਹੁਲ ਦੇ ਪਰਿਵਾਰਕ ਮੈਂਬਰਾਂ ਤੋਂ ਦੁਖੀ ਹੋ ਕੇ ਹੀ ਉਸ ਨੇ ਮੌ-ਤ ਨੂੰ ਗਲ ਲਾ ਲਿਆ ਹੈ।
ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏ. ਐਸ. ਆਈ. ਦਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਮਹਿਲਾ ਦੇ ਪਰਿਵਾਰ ਵਾਲੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਹ ਆਪਣੇ ਬਿਆਨ ਪੁਲਿਸ ਨੂੰ ਦਰਜ ਕਰਾਉਣਗੇ ਉਨ੍ਹਾਂ ਬਿਆਨਾਂ ਦੇ ਆਧਾਰ ਉਤੇ ਹੀ ਪੁਲਿਸ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਕਰੇਗੀ।