ਗੁਝੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ, ਸਾਹਮਣੇ ਆਇਆ ਬਾਪ ਦਾ ਇਹ ਕਾਰ-ਨਾਮਾ

Punjab

ਪੰਜਾਬ ਵਿਚ ਖੰਨੇ ਜਿਲ੍ਹੇ ਦੇ ਥਾਣਾ ਸਮਰਾਲਾ ਅਧੀਨ ਆਉਂਦੇ ਪਿੰਡ ਰੋ-ਹਲੇ ਵਿਚ ਇਕ ਪਿਓ ਨੇ ਆਪਣੀ ਸਾਲੀ ਨਾਲ ਪਿਆਰ ਦੇ ਚੱਕਰ ਵਿਚ ਆਪਣੀ ਪਤਨੀ ਨੂੰ ਨਹਿਰ ਵਿਚ ਵਹਾ ਕੇ, ਰਾਸਤੇ ਵਿਚੋਂ ਪਰੇ ਕਰਨ ਦੇ ਇਰਾਦੇ ਵਿਚ, ਆਪਣੀ 5 ਸਾਲ ਦੀ ਬੇਟੀ ਨੂੰ ਨਹਿਰ ਵਿਚ ਵਹਾ ਕੇ ਕ-ਤ-ਲ ਕਰ ਦਿੱਤਾ ਹੈ। ਜਦੋਂ ਕਿ ਇਸ ਦੌਰਾਨ ਧੱਕਾ ਮੁਕੀ ਵਿਚ ਦੋਸ਼ੀ ਦੀ ਪਤਨੀ ਬਚ ਗਈ। ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਮਾਤਾ ਪਿਤਾ ਨੇ ਟੂਣੇ ਟੱਪੇ ਦੇ ਚੱਲਦੇ ਤਾਂਤ-ਰਿਕ ਦੇ ਕਹਿਣ ਤੇ ਨਹਿਰ ਵਿਚ ਸੁੱਟ ਕੇ ਕ-ਤ-ਲ ਕਰ ਦਿੱਤਾ ਸੀ।

ਪਰ ਹੁਣ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰਾ ਮਾਮਲਾ ਲੜਕੀ ਦੇ ਪਿਓ ਅਤੇ ਉਸ ਦੀ ਸਾਲੀ ਦੇ ਸਬੰਧਾਂ ਦਾ ਨਿਕਲਿਆ। ਦੋਵਾਂ ਦੀ ਯੋਜਨਾ ਲੜਕੀ ਦੀ ਮਾਂ ਨੂੰ ਨਹਿਰ ਵਿਚ ਲਿਜਾ ਕੇ ਮੁਕਾਉਣ ਦੀ ਸੀ ਪਰ ਖਿਚ ਧੂਹ ਵਿਚ ਲੜਕੀ ਨਹਿਰ ਵਿਚ ਡਿੱਗ ਪਈ। ਉਸ ਦੀ ਮੌ-ਤ ਹੋ ਗਈ ਪਰ ਉਸ ਦੀ ਦੇਹ ਹੁਣ ਤੱਕ ਨਹੀਂ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੂੰ ਦੋਸ਼ੀ ਦੇ ਭਰਾ ਗੁਰਚਰਨ ਸਿੰਘ ਤੋਂ ਪਹਿਲਾਂ ਇਹ ਸੂਚਨਾ ਮਿਲੀ ਸੀ ਕਿ ਉਸ ਦੇ ਭਰਾ ਨੇ ਇੱਕ ਤਾਂਤ- ਰਿਕ ਦੇ ਕਹਿਣ ਤੇ ਲੜਕੀ ਨੂੰ ਨਹਿਰ ਵਿਚ ਵਹਾ ਦਿੱਤਾ ਹੈ।

ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਰੋ-ਹਲੇ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਆਪਣੀ ਸਾਲੀ ਸੁਖਵਿੰਦਰ ਕੌਰ ਨਾਲ ਸਬੰਧ ਸੀ ਅਤੇ ਦੋਵਾਂ ਨੇ ਗੁਰਪ੍ਰੀਤ ਦੀ ਪਤਨੀ ਗੁਰਜੀਤ ਕੌਰ ਨੂੰ ਡੁਬੋ ਕੇ ਰਾਸਤੇ ਵਿਚੋਂ ਹਟਾਉਣ ਦੀ ਯੋਜਨਾ ਬਣਾਈ ਸੀ। ਸਕੀਮ ਮੁਤਾਬਕ ਜਦੋਂ ਦੋਸ਼ੀ ਆਪਣੀ ਪਤਨੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਲਿਜਾਣ ਲੱਗਾ ਤਾਂ ਉਹ ਆਪਣੇ ਦੋ ਜੁਆਕਾਂ ਨੂੰ ਨਾਲ ਲੈ ਗਈ।

ਖੰਟ ਪਿੰਡ ਦੇ ਨੇੜੇ ਨਹਿਰ ਤੇ ਪਹੁੰਚ ਕੇ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਪਾਣੀ ਵਿਚ ਨਾਰੀਅਲ ਸੁੱਟਣ ਲਈ ਧੱਕਾ ਦੇਣਾ ਸ਼ੁਰੂ ਕਰ ਦਿੱਤਾ, ਝ-ਗ-ੜੇ ਵਿਚ ਗੁਰਜੀਤ ਕੌਰ ਤਾਂ ਬਚ ਗਈ ਪਰ ਉਸ ਦੀ ਲੜਕੀ ਸੁਖਮਨਪ੍ਰੀਤ ਕੌਰ ਨਹਿਰ ਵਿਚ ਵਹਿ ਗਈ ਅਤੇ ਉਸ ਦੀ ਮੌ-ਤ ਹੋ ਗਈ। ਐਸ. ਐਸ. ਪੀ. ਅਮਨੀਤ ਕੌਡਲ ਵਲੋਂ ਦੱਸਿਆ ਗਿਆ ਕਿ ਗੁਰਪ੍ਰੀਤ ਅਤੇ ਉਸ ਦੀ ਸਾਲੀ ਸੁਖਵਿੰਦਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Leave a Reply

Your email address will not be published. Required fields are marked *