ਗੁਜਰਾਤ ਸੂਬੇ ਦੇ ਨਵਸਾਰੀ ਜ਼ਿਲ੍ਹੇ ਦੇ ਰਵਾਣੀਆ ਪਿੰਡ ਵਿਚ ਐਤਵਾਰ ਦੀ ਰਾਤ ਨੂੰ ਇਕ ਜੋੜੇ ਨੇ ਦੋ ਬੇਟੀਆਂ ਖ-ਤ-ਮ ਕਰਕੇ ਆਪਣੀ ਜਿੰਦਗੀ ਵੀ ਸਮਾਪਤ ਕਰ ਲਈ। ਇਸ ਦਾ ਕਾਰਨ ਪਤੀ ਦੇ ਪਿਆਰ ਸਬੰਧਾਂ ਨੂੰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿਚ ਦੋ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਹੀ ਪਰਿਵਾਰ ਦੇ ਚਾਰ ਜਣਿਆਂ ਦੀ ਮੌ-ਤ ਨਾਲ ਪੂਰੇ ਪਿੰਡ ਵਿੱਚ ਸੋਗ ਛਾਇਆ ਹੈ।
ਇਸ ਮਾਮਲੇ ਬਾਰੇ ਪੁਲਿਸ ਸੂਤਰਾਂ ਨੇ ਦੱਸਿਆ ਕਿ ਵਾਂਸਦਾ ਤਾਲੁਕਾ ਦੇ ਰਵਾਣੀਆ ਪਿੰਡ ਦੇ ਰਹਿਣ ਵਾਲੇ 39 ਸਾਲਾ ਚੂਨੀਲਾਲ ਗਾਵਿਤ ਦਾ 9 ਸਾਲ ਪਹਿਲਾਂ ਤਨੂਜਾਬੇਨ ਨਾਲ ਵਿਆਹ ਹੋਇਆ ਸੀ। ਇਸ ਜੋੜੇ ਦੀਆਂ ਦੋ ਬੇਟੀਆਂ ਸਨ, ਜਿਨ੍ਹਾਂ ਵਿਚ ਇਕ ਦੀ ਉਮਰ 7 ਸਾਲ ਅਤੇ ਦੂਜੀ 4 ਮਹੀਨੇ ਦੀ ਸੀ। ਚੁਨੀਲਾਲ ਦਮਨ ਦੀ ਯੂਨੀਬੇਸ ਕੰਪਨੀ ਵਿੱਚ ਕੰਮ ਕਰਦਾ ਸੀ। ਇੱਥੇ ਹੀ ਉਸ ਦੇ ਇੱਕ ਲੜਕੀ ਨਾਲ ਸਬੰਧ ਬਣ ਗਏ ਅਤੇ ਚੁਨੀਲਾਲ ਉਸ ਨੂੰ ਦੂਜੀ ਪਤਨੀ ਬਣਾ ਕੇ ਨਾਲ ਰੱਖਣਾ ਚਾਹੁੰਦਾ ਸੀ।
ਚੁਨੀਲਾਲ ਨੇ ਆਪਣੀ ਪਤਨੀ ਅਤੇ ਪਿਤਾ ਨਾਲ ਵੀ ਇਸ ਬਾਰੇ ਗੱਲ ਕੀਤੀ ਸੀ। ਇੰਨਾ ਹੀ ਨਹੀਂ ਤਿੰਨ ਦਿਨ ਪਹਿਲਾਂ ਉਹ ਆਪਣੀ ਪ੍ਰੇਮਿਕਾ ਨੂੰ ਵੀ ਘਰ ਲੈ ਆਇਆ ਸੀ। ਇਸ ਦੌਰਾਨ ਪਤੀ ਅਤੇ ਪਤਨੀ ਵਿਚਕਾਰ ਕਾਫੀ ਤਕ-ਰਾਰ ਵੀ ਹੋਇਆ ਸੀ। ਇਸ ਦੇ ਨਾਲ ਹੀ ਪਿਤਾ ਨੇ ਚੁਨੀਲਾਲ ਨੂੰ ਕਿਹਾ ਸੀ ਕਿ ਉਹ ਦੋ ਦਿਨ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਇਸ ਬਾਰੇ ਗੱਲ ਕਰੇਗਾ। ਐਤਵਾਰ ਰਾਤ ਨੂੰ ਵੀ ਪਤੀ ਅਤੇ ਪਤਨੀ ਵਿਚ ਝ-ਗ-ੜਾ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਨੇ ਦੇਰ ਰਾਤ ਦੋਵਾਂ ਲੜਕੀਆਂ ਗਲ ਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ।
ਇਸ ਤੋਂ ਬਾਅਦ ਪਤੀ ਤੇ ਪਤਨੀ ਨੇ ਵੀ ਘਰ ਵਿਚ ਫਾ-ਹਾ ਲਾ ਲਿਆ। ਪੁਲਿਸ ਨੇ ਸਾਰਿਆਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਚੁਨੀਲਾਲ ਦੇ ਪਿਤਾ ਉਤਰ ਮਾਧੂ ਗਾਵਿਤ ਦੀ ਸ਼ਿਕਾਇਤ ਉਤੇ ਦੋ ਵੱਖੋ ਵੱਖ ਮਾਮਲੇ ਦਰਜ ਕੀਤੇ ਹਨ। ਜਿਸ ਵਿਚ ਲੜ-ਕੀਆਂ ਦੇ ਕ-ਤ-ਲ, ਪਤੀ ਤੇ ਪਤਨੀ ਦੇ ਖੁ-ਦ ਕੁ-ਸ਼ੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਂਸਦਾ ਪੁਲੀਸ ਇਸ ਸਬੰਧੀ ਹੋਰ ਪੜ-ਤਾਲ ਕਰ ਰਹੀ ਹੈ।