ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਰਹਿਣ ਵਾਲੀ ਇੱਕ 28 ਸਾਲ ਉਮਰ ਦੀ ਲੜਕੀ ਦੀ ਬੈਂਗਲੋਰ ਵਿੱਚ ਸ਼ੰਕਾ ਵਾਲੇ ਹਾਲ ਵਿੱਚ ਮੌ-ਤ ਹੋ ਗਈ। ਇਹ ਲੜਕੀ ਦੁਬਈ ਤੋਂ ਆਪਣੇ ਕਥਿਤ ਪ੍ਰੇਮੀ ਨੂੰ ਮਿਲਣ ਲਈ ਪਹੁੰਚੀ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲੜਕੀ ਦੇ ਦੋਸਤ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਮਾਮਲੇ ਸਬੰਧੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਾਂਗੜਾ ਜ਼ਿਲ੍ਹੇ ਦੀ ਰਹਿਣ ਵਾਲੀ ਅਰਚਨਾ ਜਿਸ ਦੀ ਉਮਰ 28 ਸਾਲ ਸੀ ਅਤੇ ਇੱਕ ਨਾਮੀ ਏਅਰਲਾਈਨ ਕੰਪਨੀ ਦੇ ਵਿੱਚ ਏਅਰ ਹੋਸਟੈਸ ਸੀ। ਸ਼ੁੱਕਰਵਾਰ ਦੀ ਰਾਤ ਨੂੰ ਉਹ ਆਪਣੇ ਦੋਸਤ ਆਦੇਸ਼ ਨੂੰ ਮਿਲਣ ਲਈ ਆਈ ਸੀ। ਇਸ ਦੌਰਾਨ ਉਸ ਨੇ ਸੁਸਾ-ਇਟੀ ਦੀ ਚੌਥੀ ਮੰਜ਼ਿਲ ਤੋਂ ਛਾਲ ਲਾ ਦਿੱਤੀ ਅਤੇ ਉਸ ਦੀ ਮੌ-ਤ ਹੋ ਗਈ। ਇਹ ਘਟਨਾ ਕੋਰਮੰਗਲਾ ਇਲਾਕੇ ਦੇ ਰੇਣੂਕਾ ਰੈਜ਼ੀਡੈਂਸੀ ਦੇ ਪਰੀਸ਼ਰ ਵਿੱਚ ਹੋਈ ਹੈ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਹ ਇੱਕ ਨਾਮੀ ਏਅਰ ਲਾਈਨ ਕੰਪਨੀ ਵਿੱਚ ਕੰਮ ਕਰਦੀ ਸੀ ਅਤੇ ਆਪਣੇ ਸਾਫਟ ਵੇਅਰ ਇੰਜੀਨੀਅਰ ਬੁਆਏ ਫ੍ਰੈਂਡ ਨੂੰ ਮਿਲਣ ਲਈ ਦੁਬਈ ਤੋਂ ਇਥੇ ਆਈ ਸੀ। ਅਰਚਨਾ ਦਾ ਦੋਸਤ ਆਦੇਸ਼ ਕੇਰਲ ਦਾ ਰਹਿਣ ਵਾਲਾ ਹੈ ਅਤੇ ਬੈਂਗਲੋਰ ਵਿੱਚ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਪਿਛਲੇ ਕਈ ਮਹੀਨਿਆਂ ਤੋਂ ਰਿਲੇਸ਼ਨ ਸ਼ਿਪ ਵਿਚ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਆਪਸੀ ਗੱਲਬਾਤ ਡੇਟਿੰਗ ਐਪ ਰਾਹੀਂ ਸ਼ੁਰੂ ਹੋਈ ਸੀ।
ਮ੍ਰਿਤਕ ਸਰੀਰ ਨੂੰ ਸੇਂਟ ਜੌਨਜ਼ ਹਸਪਤਾਲ ਵਿਚ ਰੱਖਿਆ ਗਿਆ ਹੈ। ਸਾਰਾ ਮਾਮਲਾ ਸ਼ੰਕਾ ਵਾਲਾ ਹੈ ਅਤੇ ਇਹ ਜਾਂਚ ਦਾ ਵਿਸ਼ਾ ਹੈ ਕਿ ਅਰਚਨਾ ਨੇ ਖੁਦ ਛਾਲ ਲਾ ਦਿੱਤੀ ਸੀ ਜਾਂ ਉਸ ਨੂੰ ਧੱਕਾ ਦੇ ਦਿੱਤਾ ਗਿਆ ਸੀ। ਪੁਲਿਸ ਨੇ ਕਿਸੇ ਵੀ ਗੜਬੜੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਛੇਤੀ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰਕ ਮੈਂਬਰ ਬੰਗਲੌਰ ਲਈ ਰਵਾਨਾ ਹੋ ਗਏ ਹਨ।