ਇਹ ਖਬਰ ਉੱਤਰ ਪ੍ਰਦੇਸ਼ (UP) ਤੋਂ ਪ੍ਰਾਪਤ ਹੋਈ ਹੈ। ਉਤਰ ਪ੍ਰਦੇਸ਼ ਦੇ ਝਾਂਸੀ ਦੇ ਸਿਪਰੀ ਬਾਜ਼ਾਰ ਦੇ ਹਰਕਿਸ਼ਨ ਸਿੰਘ ਡਿਗਰੀ ਕਾਲਜ ਨੇੜੇ ਸਥਿਤ ਮੈਰਿਜ ਗਾਰਡਨ ਵਿਚ ਪੀ. ਏ. ਸੀ. ਜਵਾਨ ਨੇ ਦੇਰ ਰਾਤ ਬਰਾਤ ਪਹੁੰਚਣ ਤੋਂ ਬਾਅਦ ਫਾਇਰ ਸ਼ੁਰੂ ਕਰ ਦਿੱਤੇ। ਇਕ ਫਾਇਰ ਅਤੇ ਉਸ ਦੇ ਛਰਲੇ ਲੱਗ ਜਾਣ ਨਾਲ ਇਕ ਮਹਿਲਾ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀ ਹੋਏ ਲੋਕਾਂ ਨੂੰ ਮੈਡੀਕਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਜਿੱਥੇ ਬੁੱਧਵਾਰ ਦੁਪਹਿਰ ਮਹਿਲਾ ਦੀ ਮੌ-ਤ ਹੋ ਗਈ। ਪੁਲਿਸ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛ ਗਿੱਛ ਕਰ ਰਹੀ ਹੈ।
ਇਸ ਮਾਮਲੇ ਸਬੰਧੀ ਸਿਪਰੀ ਬਾਜ਼ਾਰ ਪੁਲਿਸ ਦੇ ਦੱਸਣ ਅਨੁਸਾਰ ਕੋਤਵਾਲੀ ਵਾਸੀ ਰਾਮੇਸ਼ਵਰ ਦੇ ਲੜਕੇ ਦੀ ਬਰਾਤ ਰਾਤ ਕਰੀਬ 12 ਵਜੇ ਨਿਸ਼ਾ ਗਾਰਡਨ ਪਹੁੰਚੀ ਸੀ। ਬਾਰਾਤ ਪਹੁੰਚਣ ਉਤੇ ਪੀ. ਏ. ਸੀ. ਵਿਚ ਤਾਇਨਾਤ ਸਿਪਾਹੀ ਅਤੇ ਉਸ ਦਾ ਰਿਸ਼ਤੇਦਾਰ ਬੰਦੂਕ ਲੈ ਕੇ ਫਾਇਰ ਕਰਨ ਲੱਗ ਪਏ। ਇਕ ਫਾਇਰ ਉਥੇ ਲੱਗੇ ਖੰਭੇ ਵਿਚ ਟਕਰਾ ਗਿਆ। ਜਿਸ ਕਾਰਨ ਉਸ ਦੇ ਛਰਲੇ ਆਸ ਪਾਸ ਖੜ੍ਹੇ ਲੋਕਾਂ ਦੇ ਜਾ ਕੇ ਲੱਗ ਗਏ। ਉੱਥੇ ਹੀ ਮਿਥਲੇਸ਼ ਉਰਫ ਮਿਥਲਾ ਉਮਰ 42 ਸਾਲ ਪਤਨੀ ਸੁਰੇਸ਼ ਪ੍ਰਜਾਪਤੀ ਖੜ੍ਹੀ ਸੀ। ਫਾਇਰ ਦੇ ਛਰਲੇ ਲੱਗਣ ਨਾਲ ਮਿਥਲੇਸ਼ ਅਤੇ ਇੱਕ ਲੜਕੀ ਖੁਸ਼ੀ ਬੇਹੋਸ਼ ਹੋ ਗਈਆਂ।
ਜਦੋਂ ਕਿ ਤਿੰਨ ਹੋਰ ਵਿਅਕਤੀ ਜਖਮੀ ਹੋ ਗਏ। ਇਸ ਨੂੰ ਦੇਖ ਕੇ ਮੌਕੇ ਉਤੇ ਭਗ-ਦੜ ਹੋ ਗਈ। ਬਾਅਦ ਵਿਚ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਵਲੋਂ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਦੇ ਕੀਤਾ ਗਿਆ। ਮਿਥਲੇਸ਼ ਨੂੰ ਬੁੱਧਵਾਰ ਦੁਪਹਿਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਖੁਸ਼ੀ ਉਮਰ 18 ਸਾਲ ਪੁੱਤਰੀ ਦਿਨੇਸ਼ ਕੁਮਾਰ, ਰਾਜੀਵ ਉਮਰ 14 ਸਾਲ ਪੁੱਤ ਨਵਲ ਕੁਮਾਰ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ। ਖੁਸ਼ੀ ਅਤੇ ਰਾਜੀਵ ਨੂੰ ਮੈਡੀਕਲ ਕਾਲਜ ਵਿਚ ਭਰਤੀ ਕਰਾਇਆ ਗਿਆ ਹੈ, ਜਦੋਂ ਕਿ ਦੋ ਲੋਕਾਂ ਨੂੰ ਗਵਾਲੀਅਰ ਰੈਫਰ ਕਰ ਦਿੱਤਾ ਗਿਆ ਹੈ।