ਪੰਜਾਬ ਦੇ ਮਾਨਸਾ ਜਿਲ੍ਹੇ ਵਿੱਚ ਇੱਕ 6 ਸਾਲ ਲੜਕੇ ਦੀ ਫਾਇਰ ਲੱਗ ਜਾਣ ਨਾਲ ਮੌ-ਤ ਹੋ ਗਈ। ਇਹ ਮਾਮਲਾ ਵੀਰਵਾਰ ਦੇਰ ਰਾਤ ਦਾ ਹੈ। ਦੋ ਮੋਟਰਸਾਈਕਲ ਸਵਾਰਾਂ ਨੇ ਪਿਉ ਅਤੇ ਭੈਣ ਦੇ ਨਾਲ ਪੈਦਲ ਜਾ ਰਹੇ 6 ਸਾਲ ਦੇ ਲੜਕੇ ਨੂੰ ਗੋ-ਲੀ ਮਾਰ ਦਿੱਤੀ। ਇਹ ਫਾਇਰ ਪਿਤਾ ਲਈ ਸਨ, ਪਰ ਨਿਸ਼ਾਨਾ 6 ਸਾਲ ਦਾ ਪੁੱਤ ਬਣ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਸੀ। ਇਹ ਮਾਮਲਾ ਮਾਨਸਾ ਦੇ ਪਿੰਡ ਕੋ-ਟ-ਲੀ ਕਲਾਂ ਦਾ ਹੈ। ਇਸ ਸਬੰਧੀ ਪਿਤਾ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਛੇ ਸਾਲਾ ਪੁੱਤ ਉਦੈਵੀਰ ਸਿੰਘ ਅਤੇ ਬੇਟੀ ਨਾਲ ਪਿੰਡ ਦੀ ਸੜਕ ਉਤੇ ਜਾ ਰਿਹਾ ਸੀ।
ਉਦੋਂ ਦੋ ਨੌਜਵਾਨ ਮੋਟਰਸਾਈਕਲ ਉਤੇ ਆਏ। ਮੋਟਰਸਾਈਕਲ ਵਾਲਿਆਂ ਵਿਚੋਂ ਇਕ ਨੌਜਵਾਨ ਨੇ ਉਨ੍ਹਾਂ ਉਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਹ ਤਾਂ ਬਚ ਗਿਆ ਪਰ ਫਾਇਰ ਉਸ ਦੇ ਛੇ ਸਾਲ ਦੇ ਪੁੱਤ ਦੇ ਲੱਗ ਗਿਆ। ਇਸ ਤੋਂ ਬਾਅਦ ਪਿਤਾ ਆਪਣੇ ਪੁੱਤ ਨੂੰ ਤੁਰੰਤ ਹੀ ਸਿਵਲ ਹਸਪਤਾਲ ਲੈ ਗਿਆ। ਪਰ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਦੀ ਦੇਹ ਨੂੰ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ। ਉਸ ਦਾ ਪੋਸਟ ਮਾਰਟਮ ਸ਼ੁੱਕਰਵਾਰ ਨੂੰ ਸਵੇਰੇ ਕੀਤਾ ਜਾਵੇਗਾ। ਇਸ ਘ-ਟ-ਨਾ ਦੇ ਬਾਅਦ ਤੋਂ ਹੀ ਪਰਿਵਾਰ ਵਿਚ ਗਮ ਛਾ ਗਿਆ।
ਪੁਲਿਸ ਨੇ ਇਸ ਮਾਮਲੇ ਬਾਰੇ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਸਿਵਲ ਹਸਪਤਾਲ ਵਿਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿੱਥੇ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਪਰਿਵਾਰ ਨੂੰ ਕਿਸੇ ਗੱਲ ਦਾ ਸ਼ੰਕਾ ਹੈ, ਜਿਸ ਦੇ ਆਧਾਰ ਉਤੇ ਪੁਲਿਸ ਨੇ ਮਾਨਸਾ ਅਤੇ ਆਸ ਪਾਸ ਦੇ ਇਲਾਕੇ ਵਿਚ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।