ਇਹ ਸਮਾਚਾਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਪ੍ਰਾਪਤ ਹੋਇਆ ਹੈ। ਇਥੇ ਹਿਮਾਚਲ ਦੇ ਨੂਰਪੁਰ ਦੀ ਰਹਿਣ ਵਾਲੀ ਤਨਿਕਾ ਸ਼ਰਮਾ ਉਮਰ 28 ਸਾਲ ਨੇ ਵੀਰਵਾਰ ਦੇਰ ਰਾਤ ਖਾਲਸਾ ਕਾਲਜ ਦੇ ਹੋਸਟਲ ਵਿੱਚ ਫਾ-ਹਾ ਲਾ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੈਚਲਰ ਆਫ਼ ਫਿਜ਼ੀਓ ਥੈਰੇਪਿਸਟ (ਬੀਪੀਟੀ) ਦੀ ਪਹਿਲੇ ਸਾਲ ਦੀ ਵਿਦਿਆਰਥਣ ਤਨਿਕਾ ਦੀ ਪ੍ਰੀਖਿਆ ਵਧੀਆ ਨਹੀਂ ਹੋਈ ਸੀ। ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਦੁਖੀ ਸੀ। ਫਿਲਹਾਲ ਥਾਣਾ ਛਾਉਣੀ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
ਪਰਿਵਾਰ ਦੇ ਨਜ਼ਦੀਕੀ ਹਿਮਾਨ ਅਰੋੜਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਨੂਰਪੁਰ ਤਹਿਸੀਲ ਦੇ ਪਿੰਡ ਕਹਰਨਾ ਦੀ ਰਹਿਣ ਵਾਲੀ ਮਨੋਹਰ ਲਾਲ ਦੀ ਪੁੱਤਰੀ ਤਨਿਕਾ ਸ਼ਰਮਾ ਨੇ ਅਗਸਤ 2022 ਵਿੱਚ ਖਾਲਸਾ ਕਾਲਜ ਵਿੱਚ ਦਾਖਲਾ ਲਿਆ ਸੀ। ਉਹ ਫਿਜ਼ੀਓ ਥੈਰੇਪਿਸਟ ਦਾ ਕੋਰਸ ਕਰ ਰਹੀ ਸੀ। ਇਸ ਦੇ ਨਾਲ ਹੀ ਤਾਨਿਕਾ ਨੇ ਖਾਲਸਾ ਕਾਲਜ ਦੇ ਹੋਸਟਲ ਵਿਚ ਕਮਰਾ ਵੀ ਲਿਆ ਹੋਇਆ ਸੀ। ਵੀਰਵਾਰ ਦੇਰ ਰਾਤ ਕਾਲਜ ਪ੍ਰਬੰਧਕਾਂ ਵੱਲੋਂ ਪਰਿਵਾਰ ਨੂੰ ਫੋਨ ਉਤੇ ਸੂਚਿਤ ਕੀਤਾ ਗਿਆ ਕਿ ਤਾਨਿਕਾ ਨੇ ਹੋਸਟਲ ਵਿਚ ਫਾ-ਹਾ ਲਾ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਤਾਨਿਕਾ ਨੇ ਮੌ-ਤ ਨੂੰ ਗਲ ਲਾਉਣ ਤੋਂ ਪਹਿਲਾਂ ਆਪਣੇ ਮੋਬਾਈਲ ਤੋਂ ਲਾਈਵ ਵੀਡੀਓ ਵੀ ਬਣਾਈ ਹੈ।
ਪੁਲਿਸ ਨੇ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ। ਦੂਜੇ ਪਾਸੇ ਛਾਉਣੀ ਥਾਣੇ ਦੇ ਇੰਚਾਰਜ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਕੋਈ ਸੁਸਾ-ਈਡ ਸਬੰਧੀ ਲੈਟਰ ਨਹੀਂ ਮਿਲਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌ-ਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਕਾਲਜ ਦੇ ਦੋ ਹੋਰ ਵਿਦਿਆਰਥੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ।