ਰਾਜਸਥਾਨ ਦੇ ਜੈਪੁਰ ਵਿੱਚ ਬੀਮਾ ਮਾਰਕੀਟਿੰਗ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਦੀ ਸ਼ੰਕਾ ਵਾਲੇ ਢੰਗ ਨਾਲ ਮੌ-ਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਉਸ ਦੇ ਪ੍ਰੇਮੀ ਉਤੇ ਉਸ ਨੂੰ ਕੋਈ ਜ਼ਹਿਰੀ ਚੀਜ ਦੇਣ ਦਾ ਦੋਸ਼ ਲਾਇਆ ਹੈ। ਇਹ ਮਾਮਲਾ 10 ਮਾਰਚ ਦਾ ਹੈ ਅਤੇ ਝੋਟਵਾੜਾ ਥਾਣੇ ਵਿੱਚ 17 ਮਾਰਚ ਨੂੰ ਐਫ. ਆਈ. ਆਰ. ਦਰਜ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਖਾਟੀਪੁਰਾ ਰੋਡ ਝੋਟਵਾੜਾ ਦੀ ਰਹਿਣ ਵਾਲੀ ਰਸ਼ਮੀ ਸ਼ਰਮਾ ਨੇ ਆਪਣੀ ਭੈਣ ਨੂੰ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦੀ ਰਿਪੋਰਟ ਦਰਜ ਕਰਵਾਈ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੀ ਛੋਟੀ ਭੈਣ ਭੂਮਿਕਾ ਸ਼ਰਮਾ ਉਮਰ 22 ਸਾਲ ਦੇ ਨਾਲ ਸਿੰਧਿਕੈਂਪ ਖੇਤਰ ਵਿੱਚ ਪਰਿਵਾਰ ਨਾਲ ਰਹਿੰਦੀ ਸੀ।
ਭੂਮਿਕਾ ਐਸ. ਬੀ. ਆਈ. ਲਾਈਫ ਇੰਸ਼ੋਰੈਂਸ ਵਿੱਚ ਮਾਰਕੀਟਿੰਗ ਦੀ ਨੌਕਰੀ ਕਰਦੀ ਸੀ। 10 ਮਾਰਚ ਨੂੰ ਦੁਪਹਿਰ 12 ਵਜੇ ਭੂਮਿਕਾ ਘਰ ਤੋਂ ਸਕੂਟਰੀ ਲੈ ਕੇ ਮਾਲਵੀਆ ਨਗਰ ਦੇ ਦਫ਼ਤਰ ਗਈ ਸੀ। ਦਫਤਰ ਵਿਚ ਲੰਚ ਕਰਨ ਤੋਂ ਬਾਅਦ ਦੁਪਹਿਰ 3:30 ਵਜੇ ਅੰਬਾਬਾੜੀ ਦਫਤਰ ਲਈ ਰਵਾਨਾ ਹੋਈ ਸੀ, ਪਰ ਉਥੇ ਨਹੀਂ ਪਹੁੰਚੀ। ਰਸ਼ਮੀ ਸ਼ਰਮਾ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਭੂਮਿਕਾ ਦਾ ਪ੍ਰੇਮੀ ਆਕਾਸ਼ ਮੀਨਾ ਨੇ ਉਸ ਨੂੰ ਫੋਨ ਕੀਤਾ। ਦੱਸਿਆ ਕਿ ਭੂਮਿਕਾ ਦੀ ਸਿਹਤ ਬਹੁਤ ਖਰਾਬ ਹੈ। ਮੈਂ ਇਸ ਨੂੰ ਤੁਹਾਡੇ ਘਰ ਛੱਡ ਕੇ ਜਾ ਰਿਹਾ ਹਾਂ। ਇਹ ਕਹਿ ਕੇ ਘਰ ਦੀ ਲੋਕੇਸ਼ਨ ਭੇਜਣ ਲਈ ਕਿਹਾ। ਲੋਕੇਸ਼ਨ ਸ਼ੇਅਰ ਕਰਨ ਤੋਂ ਕਰੀਬ 5 ਮਿੰਟ ਬਾਅਦ ਆਕਾਸ਼ ਕਾਰ ਲੈ ਕੇ ਘਰ ਪਹੁੰਚ ਗਿਆ।
ਜਦੋਂ ਅਸੀਂ ਭੂਮੀਕਾ ਨੂੰ ਘਰ ਦੇ ਬਾਹਰ ਸੰਭਾਲਿਆ ਤਾਂ ਉਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਉਹ ਦੁਖੀ ਸੀ। ਉਹ ਕਹਿ ਰਹੀ ਸੀ ਕਿ ਮੈਨੂੰ ਬਚਾ ਲਓ, ਆਕਾਸ਼ ਨੇ ਮੈਨੂੰ ਕੁਝ ਪਾਊਡਰ ਖੁਆ ਦਿੱਤਾ ਹੈ। ਭੂਮਿਕਾ ਨੂੰ ਤੜਪ ਹਾਲ ਵਿਚ ਦੇਖ ਕੇ ਆਕਾਸ਼ ਕਹਿ ਰਹੇ ਸਨ ਕਿ ਉਹ ਐਕਟਿੰਗ ਕਰ ਰਹੀ ਹੈ। ਆਕਾਸ਼ ਭੂਮਿਕਾ ਨੂੰ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਆਕਾਸ਼ ਨੂੰ ਆਖ ਦਿੱਤੀ ਕਿ ਉਹ ਭੂਮਿਕਾ ਨੂੰ ਮੇਰੇ ਨਾਲ ਹਸਪਤਾਲ ਲੈ ਜਾਵੇ। ਨਹੀਂ ਤਾਂ ਮੈਂ 100 ਉਤੇ ਕਾਲ ਕਰਕੇ ਪੁਲਿਸ ਨੂੰ ਬੁਲਾ ਲਵੇਗੀ। ਇਸ ਤੋਂ ਬਾਅਦ ਭੂਮਿਕਾ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸ ਦੇ ਗੰਭੀਰ ਹਾਲ ਨੂੰ ਦੇਖਦਿਆਂ ਡਾਕਟਰ ਨੇ ਦੱਸਿਆ ਕਿ ਉਹ ਬਚ ਨਹੀਂ ਸਕਦੀ।
ਇਸ ਲਈ ਉਸ ਨੂੰ ਤੁਰੰਤ ਐਸ. ਐਮ. ਐਸ. ਹਸਪਤਾਲ ਲੈ ਕੇ ਜਾਓ। ਭੂਮਿਕਾ ਨੂੰ ਜਦੋਂ ਐਸ. ਐਮ. ਐਸ. ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਲਜ਼ਾਮ ਹੈ ਕਿ ਭੂਮਿਕਾ ਦਾ ਪ੍ਰੇਮੀ ਆਕਾਸ਼ ਕਲਵਾੜ ਰੋਡ ਉਤੇ ਰਹਿੰਦਾ ਹੈ। ਆਕਾਸ਼ ਇੱਕ ਜਿਮ ਚਲਾਉਂਦਾ ਹੈ। ਆਕਾਸ਼ ਪਹਿਲਾਂ ਸਿੰਧਿਕੈਂਪ ਇਲਾਕੇ ਵਿਚ ਹੀ ਰਹਿੰਦਾ ਸੀ। ਭੂਮਿਕਾ ਅਤੇ ਆਕਾਸ਼ ਇੱਕ ਦੂਜੇ ਨੂੰ ਜਾਣਦੇ ਸਨ ਕਿਉਂਕਿ ਉਹ ਸਕੂਲ ਦੇ ਦੋਸਤ ਸਨ। ਦੋਵਾਂ ਵਿਚਾਲੇ 2015 ਤੋਂ ਅਫੇਅਰ ਚੱਲ ਰਿਹਾ ਸੀ। ਦੋਵੇਂ ਪਿਛਲੇ ਸੱਤ ਸਾਲਾਂ ਤੋਂ ਰਿਲੇਸ਼ਨ ਵਿੱਚ ਸਨ। ਆਕਾਸ਼ ਉਸ ਨੂੰ ਵਿਆਹ ਕਰਵਾਉਣ ਦਾ ਭਰੋਸਾ ਦਿੰਦਾ ਸੀ। 1 ਮਾਰਚ ਨੂੰ ਭੂਮਿਕਾ ਕਾਫੀ ਡਿਪ੍ਰੈਸ਼ਨ ਵਿਚ ਸੀ।
ਉਹ ਪਿਛਲੇ ਕਈ ਦਿਨਾਂ ਤੋਂ ਗੁਮਸੁਮ ਸੀ, ਇਸ ਲਈ ਮੈਂ ਉਸ ਨੂੰ ਇਸ ਬਾਰੇ ਵੀ ਪੁੱਛਿਆ ਸੀ। ਭੂਮਿਕਾ ਨੇ ਰਸ਼ਮੀ ਨੂੰ ਦੱਸਿਆ ਕਿ ਆਕਾਸ਼ ਮੀਨਾ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਮੈਂ ਤੈਨੂੰ ਵਰਤਣਾ ਸੀ। ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ। ਆਕਾਸ਼ ਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਮੈਂ ਭੂਮਿਕਾ ਨੂੰ ਸਮਝਾਇਆ ਕਿ ਸਮਾਂ ਆਉਣ ਉਤੇ ਸਭ ਠੀਕ ਹੋ ਜਾਵੇਗਾ। ਰਸ਼ਮੀ ਦਾ ਦੋਸ਼ ਹੈ ਕਿ ਆਕਾਸ਼ ਨੇ ਭੂਮਿਕਾ ਦੀ ਆਨਲਾਈਨ ਆਈਡੀ ਤੋਂ ਜ਼ਹਿਰ ਮੰਗਵਾਇਆ ਅਤੇ ਇਸ ਨੂੰ ਰਸੀਵ ਵੀ ਆਕਾਸ਼ ਨੇ ਕੀਤਾ ਸੀ। ਜੇਕਰ ਭੂਮਿਕਾ ਨੂੰ ਜ਼ਹਿਰ ਖਾਣਾ ਹੁੰਦਾ ਤਾਂ ਉਹ ਆਕਾਸ਼ ਤੋਂ ਕਿਉਂ ਮੰਗਵਾਉਂਦੀ। ਰਸਮੀ ਦਾ ਕਹਿਣਾ ਹੈ ਕਿ ਆਕਾਸ਼ ਮੀਨਾ ਹਰ ਰੋਜ਼ ਮੇਰੀ ਭੈਣ ਨੂੰ ਜਾਨ ਤੋਂ ਮਾ-ਰ-ਨ ਦੀਆਂ ਧਮਕੀਆਂ ਦਿੰਦਾ ਸੀ।
ਕਈ ਵਾਰ ਉਹ ਆਪਣੀ ਭੈਣ ਨੂੰ ਫੋਨ ਉਤੇ ਧਮਕੀਆਂ ਦਿੰਦਾ ਸੀ ਕਿ ਮੈਂ ਆ ਕੇ ਤੇਰਾ ਪੱਕਾ ਇਲਾਜ ਕਰਵਾ ਦਿਆਂਗਾ। ਰਸ਼ਮੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਐਫ. ਆਈ. ਆਰ. ਦਰਜ ਕਰਵਾਉਣ ਤੋਂ ਦੋ ਦਿਨ ਪਹਿਲਾਂ ਆਕਾਸ਼ ਨੇ ਉਸ ਨੂੰ ਫੋਨ ਕੀਤਾ ਸੀ। ਦੱਸਿਆ ਸੀ ਕਿ ਭੂਮਿਕਾ ਦੀ ਸਕੂਟਰੀ ਕਲਵਾੜ ਰੋਡ ਉਤੇ ਮਨੋਹਰ ਹੋਟਲ ਵਿਚ ਖੜ੍ਹੀ ਹੈ। ਉਸ ਦਿਨ ਬਾਰੇ ਪੁੱਛਣ ਤੇ ਉਸ ਨੇ ਕਿਹਾ ਕਿ ਭੂਮਿਕਾ ਉਸ ਕੋਲ ਸਕੂਟਰੀ ਲੈ ਕੇ ਆਈ ਸੀ। ਦੋਵੇਂ ਹੋਟਲ ਨੇੜੇ ਕੌਫੀ ਸ਼ਾਪ ਤੇ ਗਏ ਸਨ। ਭੂਮਿਕਾ ਨੇ ਕਾਰ ਵਿਚ ਬੈਠ ਕੇ ਕੁਝ ਪਾਊਡਰ ਖਾ ਲਿਆ। ਇਸ ਤੋਂ ਬਾਅਦ ਉਸ ਦੇ ਹੱਥ ਵਿਚ ਖਾਲੀ ਥੈਲੀ ਫੜਾ ਦਿੱਤੀ।
ਇਸ ਮਾਮਲੇ ਬਾਰੇ ਏ. ਐੱਸ. ਆਈ. ਬਜਰੰਗ ਲਾਲ ਨੇ ਦੱਸਿਆ ਕਿ ਭੂਮੀਕਾ ਦੀ ਮੌ-ਤ ਦੇ ਮਾਮਲੇ ਵਿਚ ਪਹਿਲਾਂ ਵੀ ਮਾਮਲਾ ਦਰਜ ਕੀਤਾ ਗਿਆ ਸੀ। ਮ੍ਰਿਤਕ ਦੀ ਭੈਣ ਦੀ ਸ਼ਿਕਾਇਤ ਉਤੇ ਖੁ-ਦ-ਕੁ-ਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਰਿਪੋਰਟ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।