ਤਿੰਨ ਮਹੀਨੇ ਪਹਿਲਾਂ ਮਾਂ ਨਾਲ ਬੇਟੀ ਨੇ ਕੀਤਾ ਦੁਖਦ ਕਾਰਾ, ਇਸ ਤਰ੍ਹਾਂ ਖੁੱਲ੍ਹਿਆ ਭੇਦ

Punjab

ਮਹਾਰਾਸ਼ਟਰ ਵਿਚ ਲਾਲਬਾਗ ਦੇ ਪੇਰੂ ਕੰਪਾਊਂਡ ਇਲਾਕੇ ਦੇ ਵਿਚ ਸਥਿਤ ਇਬਰਾਹਿਮ ਕਾਸਕਰ ਚਾਲੀ ਵਿਚ ਮੁੰਬਈ ਦੀ ਇਕ ਮਹਿਲਾ ਦੀ ਦੇਹ ਕਈ ਹਿਸਿਆਂ ਵਿਚ ਮਿਲੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ 55 ਸਾਲ ਉਮਰ ਦੀ ਮਹਿਲਾ ਵੀਨਾ ਜੈਨ ਦਾ ਉਸ ਦੀ ਹੀ ਬੇਟੀ ਨੇ ਕ-ਤ-ਲ ਕਰਕੇ ਦੇਹ ਦੇ ਪੰਜ ਹਿੱਸੇ ਕਰ ਦਿੱਤੇ ਸਨ। ਪੁਲਿਸ ਅੰਦਾਜ਼ਾ ਲਗਾ ਰਹੀ ਹੈ ਕਿ ਮਹਿਲਾ ਦਾ ਕ-ਤਦਲ ਕਰੀਬ ਦੋ ਜਾਂ ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਦੋਸ਼ੀ ਲੜਕੀ ਦੀ ਪਹਿਚਾਣ ਰਿੰਪਲ ਜੈਨ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ ਅਤੇ ਪੁਲਿਸ ਉਸ ਤੋਂ ਡੂੰਘਾਈ ਨਾਲ ਪੁੱਛ ਗਿੱਛ ਕਰ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੋਸ਼ੀ ਬੇਟੀ ਨੇ ਪਹਿਲਾਂ ਮਾਂ ਦਾ ਕ-ਤ-ਲ ਕੀਤਾ ਅਤੇ ਫਿਰ ਤਿਖੀ ਚੀਜ ਨਾਲ ਉਸ ਦੀ ਦੇਹ ਦੇ ਹਿੱਸੇ ਕਰ ਦਿੱਤੇ।

ਜਾਂਚ ਦੌਰਾਨ ਪੁਲੀਸ ਨੂੰ ਚਾਲੀ ਦੇ ਇੱਕ ਘਰ ਵਿੱਚੋਂ ਇਸ ਕੰਮ ਵਿੱਚ ਵਰਤਿਆ ਗਿਆ ਹਥਿ-ਆਰ ਬਰਾਮਦ ਹੋਇਆ। ਦੋਸ਼ੀ ਬੇਟੀ ਨੇ ਉਸ ਦੇ ਦੋਵੇਂ ਹੱਥ ਤੇ ਪੈਰ ਪਾਣੀ ਦੀ ਟੈਂਕੀ ਵਿਚ ਛੁਪਾ ਦਿੱਤੇ ਸਨ। ਪੁਲਿਸ ਨੇ ਦੱਸਿਆ ਕਿ ਦੇਹ ਦਾ ਦੂਜਾ ਹਿੱਸਾ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਘਟਨਾ ਦੇ ਖੁਲਾਸੇ ਨਾਲ ਲਾਲਬਾਗ ਇਲਾਕੇ ਵਿਚ ਡ-ਰ ਦਾ ਮਾਹੌਲ ਬਣ ਗਿਆ। ਪੁਲਿਸ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਰਿੰਪਲ ਦੇ ਨਾਲ ਇਸ ਕ-ਤ-ਲ ਵਿੱਚ ਕੋਈ ਹੋਰ ਸ਼ਾਮਲ ਸੀ। ਇਸ ਮਾਮਲੇ ਵਿਚ ਪੁਲਿਸ ਡਿਪਟੀ ਕਮਿਸ਼ਨਰ ਪ੍ਰਵੀਨ ਮੁੰਡੇ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਦੋਸ਼ੀ ਲੜਕੀ ਰਿੰਪਲ ਜੈਨ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ, ਜਿਸ ਤੋਂ ਬਾਅਦ ਉਸ ਨੇ ਕਾਲਜ ਛੱਡ ਦਿੱਤਾ।

ਉਸ ਦੇ ਚਾਰ ਚਾਚੇ ਅਤੇ ਤਿੰਨ ਚਾਚੀਆਂ ਹਨ। ਉਸ ਦਾ ਪਿਤਾ ਇਸ ਦੁਨੀਆਂ ਵਿੱਚ ਨਹੀਂ ਹੈ ਅਤੇ ਰਿੰਪਲ ਆਪਣੀ ਮਾਂ ਨਾਲ ਰਹਿੰਦੀ ਸੀ। ਉਨ੍ਹਾਂ ਨੇ ਦੱਸਿਆ ਕਿ ਖਾਸ ਗੱਲ ਇਹ ਹੈ ਕਿ ਦੇਹ ਨਾਲ ਇਹ ਸਭ ਕਰਨ ਤੋਂ ਬਾਅਦ ਵੀ ਰਿੰਪਲ ਪਿਛਲੇ ਦੋ ਮਹੀਨਿਆਂ ਤੋਂ ਉਸੇ ਘਰ ਵਿਚ ਇਕੱਲੀ ਰਹਿ ਰਹੀ ਸੀ। ਬੀਤੀ ਰਾਤ ਕਰੀਬ ਅੱਠ ਵਜੇ ਰਿੰਪਲ ਦੇ ਮਾਮਾ ਅਤੇ ਰਿੰਪਲ ਕਾਲਾਚੌਕੀ ਥਾਣੇ ਵਿੱਚ ਗੁੰਮ ਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਸਨ। ਇਸ ਤੋਂ ਬਾਅਦ ਪੁਲਿਸ ਨੇ ਆਪਣੀ ਟੀਮ ਇਬਰਾਹਿਮ ਕਾਸਕਰ ਚਾਲੀ ਨੂੰ ਘਰ ਦੀ ਤਲਾਸ਼ੀ ਲੈਣ ਲਈ ਭੇਜਿਆ। ਜਦੋਂ ਪੁਲਿਸ ਘਰ ਪਹੁੰਚੀ ਤਾਂ ਉਨ੍ਹਾਂ ਨੂੰ ਘਰ ਵਿਚੋਂ ਬਦਬੂ ਆਈ, ਜਾਂਚ ਕਰਨ ਤੇ ਉੱਥੋਂ ਮਹਿਲਾ ਦੀ ਦੇਹ ਦੇ ਹਿੱਸੇ ਮਿਲੇ ਹਨ।

ਪੁਲਿਸ ਦੇ ਡਿਪਟੀ ਕਮਿਸ਼ਨਰ ਡਾ: ਪ੍ਰਵੀਨ ਮੁੰਡੇ ਦੇ ਦੱਸਣ ਮੁਤਾਬਕ ਲਾਲਬਾਗ ਦੇ ਪੇਰੂ ਕੰਪਾਉਂਡ ਇਲਾਕੇ ਵਿਚ ਬੇਟੀ ਰਿੰਪਲ ਜੈਨ ਨੇ 55 ਸਾਲ ਦੀ ਆਪਣੀ ਮਾਂ ਵੀਨਾ ਪ੍ਰਕਾਸ਼ ਜੈਨ ਦਾ ਕਤਲ ਬਿਜਲੀ, ਮਾਰਬਲ ਕਟਰ ਅਤੇ ਕ-ਰ-ਚ ਨਾਲ ਉਸ ਦੀ ਦੇਹ ਨੂੰ ਨਸ਼ਟ ਕਰਨ ਦੀ ਨੀਅਤ ਨਾਲ ਕੀਤਾ। ਦੇਹ ਦੇ ਹਿੱਸੇ ਕਰ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਲੋਹੇ ਦੀ ਅਲਮਾਰੀ ਵਿਚ ਰੱਖ ਦਿੱਤਾ। ਜਦੋਂ ਕਿ ਹੱਥਾਂ ਤੇ ਪੈਰਾਂ ਨੂੰ ਪਲਾਸਟਿਕ ਦੇ ਥੈਲੇ ਵਿਚ ਸਟੀਲ ਦੀ ਟੈਂਕੀ ਵਿਚ ਰੱਖਿਆ ਗਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵਾਰ-ਦਾਤ ਪਿਛਲੇ ਦੋ ਤੋਂ ਤਿੰਨ ਮਹੀਨਿਆਂ ਦੌਰਾਨ ਵਾਪਰੀ ਹੋਵੇਗੀ। ਕਿਉਂਕਿ ਦੇਹ ਸੜੀ ਹੋਏ ਹਾਲ ਵਿਚ ਮਿਲੀ ਹੈ।

Leave a Reply

Your email address will not be published. Required fields are marked *