ਦਵਾਈ ਲੈਣ ਲਈ ਜਾ ਰਹੇ ਪਤੀ ਤੇ ਪਤਨੀ ਨਾਲ ਹਾਦਸਾ, ਦੋਵਾਂ ਨੇ ਤਿਆਗੇ ਸਾਹ

Punjab

ਇਹ ਦੁਖ ਭਰਿਆ ਸਮਾਚਾਰ ਪੰਜਾਬ ਦੇ ਨਕੋਦਰ ਤੋਂ ਸਾਹਮਣੇ ਆਇਆ ਹੈ। ਪੰਜਾਬ ਦੇ ਨਕੋਦਰ ਤੋਂ ਜਲੰਧਰ ਹਾਈਵੇ ਉਤੇ ਪਿੰਡ ਨੰਗਲ ਜੀਵਨ ਦੇ ਨੇੜੇ ਵਾਪਰੇ ਇਕ ਹਾਦਸੇ ਦੌਰਾਨ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਉਤੇ ਸਵਾਰ ਪਤੀ ਅਤੇ ਪਤਨੀ ਦੀ ਮੌ-ਤ ਹੋ ਗਈ ਹੈ। ਇੱਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ ਹੈ। ਪਿੰਡ ਮੂਧਾ ਦੇ ਰਹਿਣ ਵਾਲੇ ਇਹ ਤਿੰਨੇ ਲੋਕ ਨਕੋਦਰ ਸਿਵਲ ਹਸਪਤਾਲ ਦੇ ਵਿੱਚ ਦਵਾਈ ਲੈਣ ਲਈ ਜਾ ਰਹੇ ਸਨ। ਥਾਣਾ ਸਿਟੀ ਪੁਲੀਸ ਨੇ ਬੱਸ ਨੂੰ ਕਬਜੇ ਵਿੱਚ ਲੈ ਕੇ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਡਰਾਈਵਰ ਅਜੇ ਤੱਕ ਫਰਾਰ ਹੈ।

ਮੋਟਰਸਾਈਕਲ ਉਤੇ ਤਿੰਨ ਲੋਕ ਸਵਾਰ ਸੀ

ਪਿੰਡ ਮੂਧਾ ਦੇ ਰਹਿਣ ਵਾਲੇ ਮੁਹੰਮਦ ਰਵੀਕ ਨੇ ਆਪਣੇ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿਚ ਦੱਸਿਆ ਕਿ ਉਸ ਦੀ ਭੈਣ ਜੈਵੀ, ਜੀਜਾ ਮੁਹੰਮਦ ਵਸੀਵ ਅਤੇ ਉਸ ਦਾ ਭਰਾ ਮੁਹੰਮਦ ਸ਼ਕੀਲ ਸ਼ੁਕਰਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਨਕੋਦਰ ਸਿਵਲ ਹਸਪਤਾਲ ਤੋਂ ਮੋਟਰਸਾਈਕਲ ਉਤੇ ਦਵਾਈ ਲੈਣ ਜਾ ਰਹੇ ਸਨ। ਉਸ ਦੀ ਭੈਣ ਚਾਰ ਮਹੀਨਿਆਂ ਦੀ ਗਰਭਵਤੀ ਸੀ। ਪਿੰਡ ਨੰਗਲ ਜੀਵਨ ਨੇੜੇ ਹਾਈਵੇ ਉਤੇ ਪ੍ਰਾਈਵੇਟ ਬੱਸ ਡਰਾਇਵਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਇਸ ਘਟਨਾ ਵਿੱਚ ਮੋਟਰਸਾਈਕਲ ਚਕਨਾ ਚੂਰ ਹੋ ਗਿਆ। ਇਸ ਹਾਦਸੇ ਵਿਚ ਉਸ ਦੀ ਭੈਣ ਜੈਵੀ, ਜੀਜਾ ਮੁਹੰਮਦ ਵਸੀਵ ਅਤੇ ਭਰਾ ਮੁਹੰਮਦ ਸ਼ਕੀਲ ਸੜਕ ਉਤੇ ਡਿੱਗ ਗਏ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨਕੋਦਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਦੀ ਭੈਣ ਅਤੇ ਜੀਜੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਭਾਈ ਮੁਹੰਮਦ ਨੂੰ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦੇ ਹਾਲ ਕਾਰਨ ਜਲੰਧਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *