ਪ੍ਰੇਮ ਵਿਆਹ ਬਣਿਆ ਜਾਨ-ਲੇਵਾ, ਲੜਕੀ ਦੇ ਪਰਿਵਾਰ ਨੇ ਕਰ ਦਿੱਤਾ ਇਹ ਕੰਮ

Punjab

ਪੰਜਾਬ ਦੇ ਮਲੋਟ ਵਿੱਚ ਇੱਕ ਨੌਜਵਾਨ ਦੇ ਕ-ਤ-ਲ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਰਾਹੁਲ ਉਮਰ 28 ਸਾਲ ਵਾਸੀ ਬਾਲਮੀਕ ਮੁਹੱਲਾ ਮਲੋਟ ਦੇ ਰੂਪ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬੇਟੀ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਹੋਏ ਪਰਿਵਾਰ ਵਾਲਿਆਂ ਨੇ ਨੌਜਵਾਨ ਦਾ ਕ-ਤ-ਲ ਕਰ ਦਿੱਤਾ ਅਤੇ ਪਿਤਾ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਮਾਮਲੇ ਬਾਰੇ ਗੱਲ ਕਰਦਿਆਂ ਮ੍ਰਿਤਕ ਦੇ ਪਿਤਾ ਤਿਲਕ ਰਾਜ ਉਰਫ਼ ਕਾਲੀ ਜੋ ਕਿ ਮੋਟਰਸਾਈਕਲ ਮਕੈਨਿਕ ਹੈ, ਨੇ ਦੱਸਿਆ ਕਿ ਉਹ ਆਪਣੇ ਘਰ ਦੀ ਮੁਰੰਮਤ ਕਰ ਰਿਹਾ ਸੀ ਜਦੋਂ ਕਿ ਉਸ ਦਾ ਲੜਕਾ ਉਸ ਦੀ ਨੂੰਹ ਨਾਲ ਕਿਸੇ ਹੋਰ ਥਾਂ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।

ਇਸ ਮੌਕੇ ਉਸ ਦੇ ਪੋਤਾ ਪੋਤੀ ਉਸ ਨਾਲ ਖੇਡ ਰਹੇ ਸਨ ਅਤੇ ਇਸ ਕਾਰਨ ਉਸ ਨੇ ਆਪਣੇ ਲੜਕੇ ਰਾਹੁਲ ਨੂੰ ਫੂਨ ਕਰਕੇ ਉਨ੍ਹਾਂ ਨੂੰ ਘਰ ਲੈ ਕੇ ਜਾਣ ਲਈ ਕਿਹਾ। ਇਸ ਦੌਰਾਨ ਜਦੋਂ ਰਾਹੁਲ ਮੋਟਰਸਾਈਕਲ ਉਤੇ ਉਥੇ ਪਹੁੰਚਿਆ ਤਾਂ ਉਸ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਕਾਲਾ ਰਾਮ ਪੁੱਤ ਦੀਵਾਨ ਚੰਦ ਨੇ ਪਰਿਵਾਰ ਸਮੇਤ ਰਾਹੁਲ ਉਤੇ ਰਾਡ ਅਤੇ ਬੇਸ-ਬਾਲ ਨਾਲ ਵਾਰ ਕਰ ਦਿੱਤਾ। ਇਹ ਸਭ ਦੇਖ ਕੇ ਜਦੋਂ ਉਸ ਨੇ ਰਾਹੁਲ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਉਤੇ ਵੀ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਰਾਹੁਲ ਦੀ ਮੌ-ਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਕਾਲਾ ਰਾਮ ਦੀ ਬੇਟੀ ਦਾ ਵਿਆਹ ਸ਼੍ਰੀ ਗੰਗਾਨਗਰ ਵਿਚ ਹੋਇਆ ਸੀ ਪਰ ਦੋਵੇਂ ਪਰਿਵਾਰਾਂ ਦੇ ਘਰ ਆਹਮੋ ਸਾਹਮਣੇ ਹੋਣ ਕਾਰਨ ਕਾਲਾ ਰਾਮ ਦੀ ਬੇਟੀ ਅਤੇ ਰਾਹੁਲ ਇਕ ਦੂਜੇ ਨੂੰ ਪਸੰਦ ਕਰਨ ਲੱਗ ਪਏ। ਕਾਲਾ ਰਾਮ ਦੀ ਲੜਕੀ ਨੇ ਆਪਣੇ ਪਹਿਲੇ ਪਤੀ ਨੂੰ ਛੱਡ ਕੇ ਰਾਹੁਲ ਨਾਲ ਵਿਆਹ ਕਰਾ ਲਿਆ ਅਤੇ ਉਸ ਨਾਲ ਰਹਿਣ ਲੱਗ ਪਈ। ਜਿਸ ਕਾਰਨ ਕਾਲਾ ਰਾਮ ਦੇ ਪਰਿਵਾਰ ਦੀ ਰਾਹੁਲ ਦੇ ਪਰਿਵਾਰ ਨਾਲ ਦੁਸ਼-ਮਣੀ ਸੀ ਅਤੇ ਅੱਜ ਉਨ੍ਹਾਂ ਨੇ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਦੀ ਜਾਂਚ ਐੱਸ. ਆਈ. ਮਲਕੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਕ-ਤ-ਲ ਅਤੇ ਕੁੱਟ ਦੇ ਮਾਮਲੇ ਵਿੱਚ 3 ਔਰਤਾਂ ਸਮੇਤ 10 ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।

Leave a Reply

Your email address will not be published. Required fields are marked *