ਇਹ ਸਮਾਚਾਰ ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਹੋਇਆ ਹੈ। ਇਥੋਂ ਦੇ ਝਾਂਸੀ ਵਿਚ ਪ੍ਰੇਮ ਵਿਚ ਧੋਖਾ ਖਾਣ ਵਾਲੀ ਲੜਕੀ ਦੀ ਸੋਮਵਾਰ ਨੂੰ ਇਲਾਜ ਦੌਰਾਨ ਮੌ-ਤ ਹੋ ਗਈ। ਉਸ ਦੇ ਪ੍ਰੇਮੀ ਵੱਲੋਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ ਉਤੇ ਉਸ ਨੇ 18 ਮਾਰਚ ਨੂੰ ਜ਼ਹਿਰ ਲੈ ਲਿਆ ਸੀ। ਉਨ੍ਹਾਂ ਦਾ ਦੋ ਸਾਲਾਂ ਤੋਂ ਸਬੰਧ ਚੱਲ ਰਿਹਾ ਸੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਰਿਸ਼ਤਾ ਕਿਤੇ ਹੋਰ ਤੈਅ ਕਰ ਦਿੱਤਾ ਸੀ। ਇਸ ਦੇ ਬਾਵਜੂਦ ਪ੍ਰੇਮੀ ਉਸ ਨਾਲ ਫੋਨ ਉਤੇ ਗੱਲ ਕਰ ਰਿਹਾ ਸੀ।
ਵਿਆਹ ਨੂੰ ਲੈ ਕੇ ਪ੍ਰੇਮੀ ਨਾਲ ਝ-ਗੜਾ ਹੋਣ ਤੋਂ ਬਾਅਦ ਉਸ ਨੇ ਅਜਿਹਾ ਰਾਹ ਚੁਣ ਲਿਆ ਸੀ। ਬਾਸਾਰੀ ਪਿੰਡ ਦੇ ਪਰਸ਼ੂਰਾਮ ਅਹੀਰਵਰ ਦੇ ਦੱਸਣ ਅਨੁਸਾਰ, ਮੇਰੀ ਬੇਟੀ ਕੀਰਤੀ ਉਮਰ 19 ਸਾਲ ਬੀਏ ਪਹਿਲੇ ਸਾਲ ਦੀ ਵਿਦਿ-ਆਰਥਣ ਸੀ। ਪਿੰਡ ਬਿਜਰਵਾੜਾ ਦੇ ਨੌਜਵਾਨ ਦੀ ਭੈਣ ਦਾ ਵਿਆਹ ਸਾਡੇ ਪਿੰਡ ਵਿੱਚ ਹੋਇਆ। ਇਸੇ ਕਰਕੇ ਨੌਜਵਾਨ ਸਾਡੇ ਪਿੰਡ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ। ਨੌਜਵਾਨ ਅਤੇ ਕੀਰਤੀ ਦੋ ਸਾਲ ਪਹਿਲਾਂ ਦੋਸਤ ਬਣ ਗਏ ਸਨ। ਨੌਜਵਾਨ ਨੇ ਵਿਆਹ ਦੇ ਬਹਾਨੇ ਬੇਟੀ ਕੀਰਤੀ ਨੂੰ ਆਪਣੇ ਪ੍ਰੇਮ ਵਿਚ ਫਸਾ ਲਿਆ।
ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਵਿਆਹ ਕਰਨ ਲਈ ਤਿਆਰ ਹੋ ਗਏ। ਪਰ ਵਿਜੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਤੁਸੀਂ ਲੋਕ ਕਿਸੇ ਹੋਰ ਜਾਤੀ ਦੇ ਹੋ, ਇਸ ਲਈ ਵਿਆਹ ਨਹੀਂ ਕਰ ਸਕਦੇ। ਪਿਤਾ ਨੇ ਅੱਗੇ ਦੱਸਿਆ ਕਿ ਅਸੀਂ ਕੀਰਤੀ ਦਾ ਰਿਸ਼ਤਾ ਕਿਸੇ ਹੋਰ ਜਗ੍ਹਾ ਤੈਅ ਕਰ ਲਿਆ ਸੀ ਅਤੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਬੇਟੀ ਨੂੰ ਨੌਜਵਾਨ ਨਾਲ ਗੱਲ ਕਰਨ ਤੋਂ ਵੀ ਮਨ੍ਹਾ ਕਰ ਦਿੱਤਾ ਸੀ।
ਬੇਟੀ 14 ਮਾਰਚ ਨੂੰ ਇਹ ਕਹਿ ਕੇ ਟਹਿਰੌਲੀ ਲਈ ਗਈ ਹੋਈ ਸੀ ਕਿ ਉਸ ਨੇ ਵਿਆਹ ਲਈ ਲਹਿੰਗਾ ਬੁੱਕ ਕਰਵਾਉਣਾ ਹੈ। ਬਾਅਦ ਵਿਚ ਪਤਾ ਲੱਗਾ ਕਿ ਨੌਜਵਾਨ ਉਸ ਨੂੰ ਸੜਕ ਤੋਂ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ। ਉਸ ਨੂੰ ਝਾਂਸੀ ਲੈ ਗਿਆ ਅਤੇ ਸ਼ਾਮ ਨੂੰ ਉਸ ਨੂੰ ਪਿੰਡ ਦੇ ਬਾਹਰ ਛੱਡ ਦਿੱਤਾ। ਪਿਤਾ ਨੇ ਦੱਸਿਆ ਕਿ 18 ਮਾਰਚ ਨੂੰ ਕੀਰਤੀ ਅਤੇ ਨੌਜਵਾਨ ਵਿਚਕਾਰ ਵਿਆਹ ਨੂੰ ਲੈ ਕੇ ਝ-ਗ-ੜਾ ਹੋ ਗਿਆ ਸੀ। ਇਸ ਤੋਂ ਬਾਅਦ ਕੀਰਤੀ ਨੇ ਘਰ ਵਿਚ ਜ਼ਹਿਰੀ ਚੀਜ ਲੈ ਲਈ।
ਉਸ ਦੀ ਸਿਹਤ ਵਿਗੜਨ ਉਤੇ ਉਸ ਨੂੰ ਮੈਡੀਕਲ ਕਾਲਜ ਵਿਚ ਭਰਤੀ ਕਰਾਇਆ ਗਿਆ। ਜਿੱਥੇ ਕੀਰਤੀ ਦੀ ਮੌ-ਤ ਹੋ ਗਈ। ਦੋਸ਼ੀ ਟਰੱਕ ਡਰਾਈਵਰ ਹੈ। ਅੰਤਿਮ ਸੰਸਕਾਰ ਤੋਂ ਬਾਅਦ ਉਸ ਦੇ ਖਿਲਾਫ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਨੌਜਵਾਨ ਕਾਰਨ ਬੇਟੀ ਨੇ ਆਪਣੀ ਜਾਨ ਗੁਆ ਲਈ ਹੈ। ਕੀਰਤੀ 4 ਭੈਣਾਂ ਅਤੇ ਇੱਕ ਭਰਾ ਦੇ ਵਿੱਚੋਂ ਤੀਜੇ ਨੰਬਰ ਤੇ ਸੀ।