ਇਹ ਮੰਦਭਾਗੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਇਥੋਂ ਦੇ ਬਰੈਂਪਟਨ ਵਿੱਚ ਇੱਕ ਅੰਤਰਰਾਸ਼ਟਰੀ ਪੜ੍ਹਾਈ ਕਰਨ ਵਾਲੇ ਨੌਜਵਾਨ ਦੀ ਦੇਹ ਮਿਲੀ ਹੈ। ਇਸ ਨੌਜਵਾਨ ਦੀ ਪਹਿਚਾਣ 23 ਸਾਲਾ ਪਾਰਸ ਜੋਸ਼ੀ ਦੇ ਰੂਪ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਾਰਸ 23 ਫਰਵਰੀ 2023 ਤੋਂ ਗੁਮ ਸੀ ਅਤੇ ਪੁਲਿਸ ਨੂੰ ਉਸ ਦੀ ਦੇਹ 19 ਮਾਰਚ 2023 ਨੂੰ ਮਿਲੀ ਸੀ। ਇਸ ਗੱਲ ਦੀ ਪੁਸ਼ਟੀ ਪੀਲ-22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਇਲਾਕੇ ਦੇ ਜਾਂਂਚ ਅਧਿਕਾਰੀਆਂ ਨੇ ਕੀਤੀ ਹੈ।
ਇਸ ਮਾਮਲੇ ਬਾਰੇ ਪਾਰਸ ਦੇ ਚਚੇਰੇ ਭਰਾ ਰਜਤ ਜੋਸ਼ੀ ਨੇ ਦੱਸਿਆ ਕਿ ਪਾਰਸ ਬਰੈਂਪਟਨ ਦੇ ਹੈਨਸਨ ਕਾਲਜ ਵਿੱਚ ਬਿਜ਼ਨਸ ਦਾ ਵਿਦਿਆਰਥੀ ਸੀ। ਪਾਰਸ ਚੰਡੀਗੜ੍ਹ, ਭਾਰਤ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਜ਼ਿਲ੍ਹੇ ਵਿੱਚ ਇੱਕ ਉਪ ਮੰਡਲ ਅਧਿਕਾਰੀ ਹਨ। ਰਜਤ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਸਵੇਰੇ ਪਾਰਸ ਦੀ ਮੌ-ਤ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪਾਰਸ ਦਾ ਪੋਸਟ ਮਾਰਟਮ ਕਰਾਇਆ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਰਜਤ ਨੇ ਅੱਗੇ ਦੱਸਿਆ ਕਿ ਪਾਰਸ ਆਪਣੇ ਦੋਸਤਾਂ ਦੇ ਗਰੁੱਪ ਵਿੱਚ ਕਦੇ ਵੀ ਕਿਸੇ ਰੌਲੇ ਵਿੱਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਉਹ ਨਸ਼ੇ ਵਿੱਚ ਸ਼ਾਮਲ ਸੀ। ਇਸ ਦੇ ਨਾਲ ਹੀ ਉਸ ਨੇ ਰਜਤ ਦੇ ਕਿਸੇ ਮਾਨਸਿਕ ਰੋਗ ਜਾਂ ਡਿਪਰੈਸ਼ਨ ਦੇ ਦਾਅਵੇ ਦਾ ਵੀ ਖੰਡਨ ਕੀਤਾ ਹੈ। ਪਾਰਸ ਦੀ ਮੌ-ਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਜਾਂਚ ਕਰਨ ਵਾਲਿਆਂ ਨੇ ਦੱਸਿਆ ਕਿ ਬਰੈਂਪਟਨ ਤੋਂ ਲਾਪਤਾ 23 ਸਾਲਾ ਵਿਦਿਆਰਥੀ ਦੀ ਦੇਹ ਮਿਲੀ ਹੈ।
ਮ੍ਰਿਤਕ ਪਾਰਸ ਜੋਸ਼ੀ ਨੂੰ ਆਖਰੀ ਵਾਰ 23 ਫਰਵਰੀ, 2023 ਨੂੰ ਸ਼ਾਮ 4:30 ਵਜੇ ਬਰੈਂਪਟਨ ਵਿੱਚ ਮੇਨ ਸਟਰੀਟ ਨਾਰਥ ਅਤੇ ਵਿਲੀਅਮਜ਼ ਪਾਰਕਵੇਅ ਨੇੜੇ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਤੋਂ ਪਾਰਸ ਦੀ ਦੇਹ ਮਿਲੀ ਹੈ, ਉਸ ਦੇ ਆਸ ਪਾਸ ਕੋਈ ਵੀ ਸ਼ੰਕਾ ਵਾਲੇ ਹਾਲਾਤ ਨਹੀਂ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।