ਪੰਜਾਬ ਵਿਚ ਜਿਲ੍ਹਾ ਸੰਗਰੂਰ ਤੋਂ ਇੱਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿਉਰ ਨੇ ਨਵੀਂ ਵਿਆਹੀ ਭਾਬੀ ਨਾਲ ਜਬਰ ਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਇਸ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ ਦੋਸ਼ੀ ਨੇ ਉਸ ਦਾ ਗਲਾ ਘੁੱਟ ਕੇ ਕ-ਤ-ਲ ਕਰ ਦਿੱਤਾ, ਫਿਰ ਦੇਹ ਅੱਗ ਹਵਾਲੇ ਕਰ ਦਿੱਤੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਔਰਤ ਦੀ ਮੌ-ਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦੇ ਪਤੀ ਅਤੇ ਸਹੁਰੇ ਉਤੇ ਦਾਜ ਲਈ ਮੌ-ਤ ਦੇ ਦੋਸ਼ ਲਗਾਏ ਸਨ। ਪਰ ਜਦੋਂ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਇਹ ਹੈਰਾਨ ਕਰਨ ਵਾਲਾ ਇਹ ਖੁਲਾਸਾ ਹੋਇਆ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਪਤੀ ਚੰਡੀਗੜ੍ਹ ਵਿਚ ਕੰਮ ਕਰਦਾ ਹੈ ਅਤੇ ਛੁੱਟੀਆਂ ਵਿਚ ਪਰਿਵਾਰ ਨੂੰ ਮਿਲਣ ਜਾਂਦਾ ਸੀ। ਮਹਿਲਾ ਆਪਣੀ ਸੱਸ, ਸਹੁਰਾ ਅਤੇ ਦੋ ਦਿਉਰਾਂ ਨਾਲ ਰਹਿ ਰਹੀ ਸੀ। ਇਸ ਘਟਨਾ ਵਾਲੇ ਦਿਨ ਔਰਤ ਦੀ ਸੱਸ ਅਤੇ ਸਹੁਰਾ ਕਿਸੇ ਰਿਸ਼ਤੇਦਾਰ ਕੋਲ ਗਏ ਹੋਏ ਸਨ ਅਤੇ ਦੋਵੇਂ ਦਿਉਰ ਪਿੰਡ ਕੰਮ ਤੇ ਗਏ ਹੋਏ ਸਨ। ਉਨ੍ਹਾਂ ਨੇ ਤਾਏ ਦੇ ਲੜਕੇ ਨਿਰਮਲ ਸਿੰਘ ਨੂੰ ਡੰਗਰ ਸੰਭਾਲਣ ਲਈ ਕਹਿ ਗਏ। ਇਸ ਦੌਰਾਨ ਜਦੋਂ ਨਿਰਮਲ ਸਿੰਘ ਨੇ ਭਰਜਾਈ ਗੁਰਪ੍ਰੀਤ ਕੌਰ ਨੂੰ ਇਕੱਲਿਆਂ ਦੇਖਿਆ ਤਾਂ ਉਸ ਦੇ ਇਰਾਦੇ ਵਿਗੜ ਗਏ। ਮਹਿਲਾ ਖਾਣਾ ਬਣਾ ਰਹੀ ਸੀ ਕਿ ਅਚਾਨਕ ਉਹ ਘਰ ਦੇ ਅੰਦਰ ਆ ਗਿਆ ਅਤੇ ਉਸ ਨਾਲ ਛੇੜ ਛਾੜ ਸ਼ੁਰੂ ਕਰ ਦਿੱਤੀ।
ਜਦੋਂ ਦੋਸ਼ੀ ਨੇ ਜਬਰ-ਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਤੋਂ ਘਬਰਾ ਕੇ ਨਿਰਮਲ ਸਿੰਘ ਨੇ ਆਪਣੀ ਭਰਜਾਈ ਦਾ ਗਲਾ ਦਬਾ ਕੇ ਕ-ਤ-ਲ ਕਰ ਦਿੱਤਾ। ਫਿਰ ਸੁੱਕਾ ਚਾਰਾ ਪਾ ਕੇ ਦੇਹ ਨੂੰ ਸਾੜ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕਾ ਗੁਰਪ੍ਰੀਤ ਕੌਰ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਸਮੇਤ ਸਹੁਰੇ ਪਰਿਵਾਰ ਖਿਲਾਫ ਦਾਜ ਕਾਰਨ ਮੌ-ਤ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਸਾਰਿਆਂ ਦੇ ਬਿਆਨ ਦਰਜ ਕੀਤੇ। ਫਿਰ ਨਿਰਮਲ ਸਿੰਘ ਨੂੰ ਵੀ ਸ਼ੰਕਾ ਦੇ ਆਧਾਰ ਉਤੇ ਹਿਰਾਸਤ ਵਿਚ ਲੈ ਲਿਆ ਗਿਆ। ਸਖ਼ਤੀ ਨਾਲ ਪੁੱਛ ਗਿੱਛ ਤੋਂ ਬਾਅਦ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਇਸ ਮਾਮਲੇ ਸਬੰਧੀ ਐਸ. ਐਚ. ਓ. ਗੁਰਵੀਰ ਸਿੰਘ ਨੇ ਦੱਸਿਆ ਕਿ 17 ਮਾਰਚ ਨੂੰ ਸੰਗਰੂਰ ਦੇ ਪਿੰਡ ਖਿਲਰੀਆ ਵਿੱਚ ਇੱਕ ਨਵੀਂ ਵਿਆਹੀ ਔਰਤ ਦੀ ਸੜੀ ਹੋਈ ਦੇਹ ਮਿਲੀ ਸੀ। ਮ੍ਰਿਤਕ ਔਰਤ ਦੇ ਪੇਕਿਆਂ ਦੀ ਸ਼ਿਕਾਇਤ ਦੇ ਆਧਾਰ ਉਤੇ ਸੱਸ, ਪਤੀ ਅਤੇ ਦੋ ਦਿਉਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਬਾਰੀਕੀ ਨਾਲ ਜਾਂਚ ਕਰਨ ਤੇ ਪਤਾ ਲੱਗਾ ਕਿ ਮੁੱਖ ਦੋਸ਼ੀ ਤਾਏ ਦਾ ਲੜਕਾ ਹੈ। ਉਹ ਭਾਬੀ ਉਤੇ ਗੰਦੀ ਨਜ਼ਰ ਰੱਖਦਾ ਸੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।