ਪੰਜਾਬ ਦੇ ਅੰਮ੍ਰਿਤਸਰ ਤੋਂ ਦੁਖੀ ਵਾਲੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਜਿਲ੍ਹੇ ਵਿਚ ਦੋ ਸਕੀਆਂ ਭੈਣਾਂ ਨੇ ਇਕੱਠੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੋਵੇਂ ਭੈਣਾਂ ਆਪਣੀ ਮਾਂ ਦੇ ਬੀਮਾਰ ਹੋਣ ਕਾਰਨ ਚਿੰਤਾ ਵਿਚ ਸਨ। ਦੋਵੇਂ ਭੈਣਾਂ ਅਣ ਵਿਆਹੀਆਂ ਸਨ। ਮਾਂ ਦੀ ਮੌ-ਤ ਤੋਂ ਬਾਅਦ ਇਕੱਲੇ ਰਹਿਣ ਦੇ ਡਰ ਕਾਰਨ ਦੋਵੇਂ ਭੈਣਾਂ ਨੇ ਸ਼ੁੱਕਰਵਾਰ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਇਹ ਕਦਮ ਚੁੱਕ ਲਿਆ ਹੈ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਲਾਰੈਂਸ ਰੋਡ ਅਧੀਨ ਪੈਂਦੇ ਨਿਊ ਗਾਰਡਨ ਐਵੀਨਿਊ ਵਿਚ ਰਹਿਣ ਵਾਲੀਆਂ ਦੋ ਭੈਣਾਂ ਨੇ ਆਪਣੀ ਜਿੰਦਗੀ ਸਮਾਪਤ ਕਰ ਲਈ ਹੈ।
ਦੋਵਾਂ ਦੀ ਪਹਿਚਾਣ ਜੋਤੀ ਕਪੂਰ ਅਤੇ ਸੀਮਾ ਕਪੂਰ ਦੇ ਨਾਮ ਵਜੋਂ ਹੋਈ ਹੈ। ਦੋਵਾਂ ਦੀ ਉਮਰ 50 ਸਾਲ ਦੇ ਕਰੀਬ ਸੀ। ਦੋਵਾਂ ਨੇ ਮਰਨ ਤੋਂ ਪਹਿਲਾਂ ਸੁਸਾ-ਈਡ ਪੱਤਰ ਵੀ ਲਿਖਿਆ ਅਤੇ ਪੋਸਟ ਮਾਰਟਮ ਨਾ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਪੁਲਿਸ ਜਾਂਂਚ ਵਿਚ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਵਿਆਹ ਨਹੀਂ ਹੋਏ ਸਨ। ਦੋਵੇਂ ਆਪਣੀ ਮਾਂ ਨਾਲ ਇੱਕੋ ਘਰ ਵਿੱਚ ਰਹਿੰਦਿਆਂ ਸਨ। ਪਰ ਮਾਂ ਕਾਫੀ ਸਮੇਂ ਤੋਂ ਬਿਮਾਰ ਸੀ। ਉਸ ਦੀ ਮੌ-ਤ ਦਾ ਡਰ ਦੋਹਾਂ ਨੂੰ ਸਤਾ ਰਿਹਾ ਸੀ। ਖੁ-ਦ-ਕੁ-ਸ਼ੀ ਪੱਤਰ ਵਿਚ ਦੋਹਾਂ ਨੇ ਲਿਖਿਆ ਕਿ ਮਾਂ ਦੇ ਜਾਣ ਤੋਂ ਬਾਅਦ ਉਹ ਇਕੱਲੇ ਹੋਣ ਤੋਂ ਡਰਦੀਆਂ ਸਨ।
ਜਿਸ ਕਾਰਨ ਉਨ੍ਹਾਂ ਨੇ ਇਹ ਸਭ ਕਰ ਲਿਆ। ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਤ ਨੂੰ ਦੋਵਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਆਈ. ਪੀ. ਸੀ. 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਸ਼ਤੇਦਾਰਾਂ ਦੇ ਬਿਆਨ ਲਏ ਜਾ ਰਹੇ ਹਨ। ਜਿਸ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।