ਬਿਹਾਰ ਦੇ ਆਰਾ ਵਿਚ ਦਿਲ ਰੁਵਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਬਦਮਾਸ਼ਾਂ ਨੇ 8 ਸਾਲ ਦੀ ਲੜਕੀ ਨੂੰ ਗੋਲੀ ਨਾਲ ਮੌ-ਤ ਦੇ ਦਿੱਤੀ। ਇਸ ਕੰਮ ਨੂੰ ਉਦੋਂ ਅੰਜਾਮ ਦਿੱਤਾ ਗਿਆ ਜਦੋਂ ਜ਼ਮੀਨੀ ਰੌਲੇ ਨੂੰ ਲੈ ਕੇ 2 ਸੁਪਾਰੀ ਕਿ-ਲ-ਰ ਲੜਕੀ ਦੇ ਪਿਤਾ ਦੀ ਭਾਲ ਵਿਚ ਲੜਕੀ ਦੇ ਘਰ ਪਹੁੰਚੇ ਸਨ ਪਰ ਜਦੋਂ ਉਹ ਨਾ ਮਿਲਿਆ ਤਾਂ ਉਸ ਦੀ ਬੇਟੀ ਨੂੰ ਬਦ-ਮਾਸ਼ਾਂ ਨੇ ਗੋਲੀ ਨਾਲ ਮੌਕੇ ਤੇ ਹੀ ਮੌ-ਤ ਦੇ ਦਿੱਤੀ। ਰੋਹਤਾਸ ਜ਼ਿਲ੍ਹੇ ਦੇ ਪਿੰਡ ਕੁੰਡ ਵਾਸੀ ਕ੍ਰਿਸ਼ਨਾ ਸਿੰਘ ਦੀ ਪੁੱਤਰੀ ਆਰਾਧਿਆ ਸਿੰਘ ਉਮਰ 8 ਸਾਲ ਦੀ ਹੈ।
ਕ੍ਰਿਸ਼ਨਾ ਹਾਲ ਫਿਲਹਾਲ ਆਰਾ ਦੇ ਉਦਵੰਤ ਨਗਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭੇਲਾਈ ਵਿਚ ਸਥਿਤ ਕਾਲੋਨੀ ਵਿਚ ਰਹਿੰਦਾ ਹੈ, ਜਿੱਥੇ ਦੋਸ਼ੀਆਂ ਨੇ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਪਹੁੰਚੀ ਮ੍ਰਿਤਕ ਲੜਕੀ ਦੀ ਦੇਹ ਦਾ ਆਰਾ ਸਦਰ ਹਸਪਤਾਲ ਵਿਖੇ ਪੋਸਟ ਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਸਲ ਵਿਚ ਰੋਹਤਾਸ ਜ਼ਿਲੇ ਦੇ ਦੀਨਾਰਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਕੁੰਡ ਦੇ ਰਹਿਣ ਵਾਲੇ ਕ੍ਰਿਸ਼ਨ ਸਿੰਘ ਦਾ ਜ਼ਮੀਨੀ ਵਿਵਾਦ ਉਨ੍ਹਾਂ ਦੇ ਪਿੰਡ ਦੇ ਹੀ ਲੋਕਾਂ ਨਾਲ ਕਈ ਸਾਲਾਂ ਤੋਂ ਚੱਲ ਰਿਹਾ ਸੀ। 25 ਏਕੜ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਕ੍ਰਿਸ਼ਨ ਸਿੰਘ ਅਤੇ ਉਸ ਦੇ ਭਰਾ ਉਤੇ ਵੀ ਚਾਰ ਸਾਲ ਪਹਿਲਾਂ ਫਾਇਰ ਕੀਤੇ ਗਏ ਸਨ। ਇਸ ਘ-ਟ-ਨਾ ਵਿਚ ਭਰਾ ਦੀ ਮੌ-ਤ ਹੋ ਗਈ ਸੀ ਅਤੇ ਕ੍ਰਿਸਨਾ ਸਿੰਘ ਨੂੰ ਗੋਲੀ ਲੱਗ ਗਈ ਸੀ। ਇਸੇ ਝਗੜੇ ਵਿਚ ਸ਼ੁੱਕਰਵਾਰ ਦੇਰ ਰਾਤ ਉਕਤ ਦੋਸ਼ੀ ਇਕ ਵਾਰ ਫਿਰ ਭੇਲੀ ਦੇ ਘਰ ਵਿਚ ਦਾਖਲ ਹੋਏ ਅਤੇ ਤੇਜ਼ ਫਾਇਰ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਕ੍ਰਿਸ਼ਨ ਸਿੰਘ ਦੀ ਬੇਟੀ ਆਰਾਧਿਆ ਨੂੰ ਫਾਇਰ ਲੱਗ ਗਿਆ ਦੋਸ਼ੀ ਫ਼ਰਾਰ ਹੋ ਗਏ। ਰਿਸ਼ਤੇਦਾਰ ਉਸੂ ਨੂੰ ਕਾਹਲੀ ਵਿੱਚ ਹਸਪਤਾਲ ਲੈ ਗਏ। ਸਦਰ ਹਸਪਤਾਲ ਦੇ ਡਾਕਟਰ ਰਾਜੀਵ ਰੰਜਨ ਨੇ ਦੱਸਿਆ ਕਿ ਇੱਕ ਲੜਕੀ ਨੂੰ ਗੋਲੀ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌ-ਤ ਹੋ ਚੁੱਕੀ ਸੀ।
ਇਸ ਮਾਮਲੇ ਵਿਚ ਥਾਣਾ ਉਦਵੰਤ ਨਗਰ ਦੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਲੜਕੀ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਦਰ ਹਸਪਤਾਲ ਵਿਚ ਪੋਸਟ ਮਾਰਟਮ ਕਰਵਾ ਕੇ ਜਾਂਚ ਵਿਚ ਲੱਗ ਗਈ ਹੈ। ਦੂਜੇ ਪਾਸੇ ਇਸ ਕਾਰਨ ਪੂਰੇ ਇਲਾਕੇ ਵਿੱਚ ਭੈਅ ਦਾ ਮਾਹੌਲ ਹੈ।