ਸ਼ਰਾਬ ਪੀਣ ਨੂੰ ਪੈਸੇ ਮੰਗੇ, ਜਦੋਂ ਬੇਟੀ ਨੇ ਨਾ ਦਿੱਤੇ ਤਾਂ ਪਿਉ ਨੇ ਕਰਾ ਦਿੱਤਾ ਇਹ ਕਾਰ-ਨਾਮਾ

Punjab

ਬਿਹਾਰ ਦੇ ਮਧੇਪੁਰਾ ਵਿਚ ਇਕ ਪਿਤਾ ਨੇ ਆਪਣੀ ਹੀ ਬੇਟੀ ਦਾ ਗੋਲੀ ਨਾਲ ਕ-ਤ-ਲ ਕਰਾ ਦਿੱਤਾ। ਜੋ ਲੜਕੀ ਦੇ ਸਿਰ ਵਿਚ ਲੱਗੀ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਹ ਵਾਰ-ਦਾਤ ਸ਼ਨੀਵਾਰ ਦੇਰ ਰਾਤ ਸਿੰਘੇਸ਼ਵਰ ਥਾਣਾ ਏਰੀਏ ਦੇ ਪਤਰਾਹਾ ਟੋਲਾ ਵਿਚ ਵਾਪਰੀ ਹੈ। ਦੋਸ਼ੀ ਪਿਤਾ ਫਿਲਹਾਲ ਫਰਾਰ ਹੈ। ਲੜਕੀ ਦਾ ਮਈ ਵਿੱਚ ਵਿਆਹ ਹੋਣ ਵਾਲਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੇਟੀ ਨੇ ਸ਼ਰਾਬ ਪੀਣ ਲਈ ਪੈਸੇ ਨਹੀਂ ਦਿੱਤੇ ਸਨ। ਇਸ ਤੋਂ ਪਿਤਾ ਗੁੱਸੇ ਵਿਚ ਆ ਗਿਆ ਅਤੇ ਇਸ ਲਈ ਉਸ ਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ।

ਸ਼ਿਵਰਾਮ ਸਾਹ ਉਮਰ 50 ਸਾਲ ਦੀ 24 ਸਾਲਾ ਬੇਟੀ ਵੰਦਨਾ ਦਿੱਲੀ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਸੀ। ਉਹ ਪਰਿਵਾਰ ਦਾ ਸਾਰਾ ਖਰਚਾ ਚੁੱਕਦੀ ਸੀ। ਮਈ ਵਿਚ ਉਸ ਦਾ ਵਿਆਹ ਹੋਣ ਵਾਲਾ ਸੀ। ਇਸ ਲਈ ਉਹ ਛੁੱਟੀ ਤੇ ਆਪਣੇ ਪਿੰਡ ਪਹੁੰਚੀ ਸੀ। ਉਹ ਵਿਆਹ ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਸੀ। ਵੰਦਨਾ ਦੀ ਚਾਚੀ ਸੁਨੀਤਾ ਦੇਵੀ ਨੇ ਦੱਸਿਆ ਕਿ ਸ਼ਿਵਰਾਮ ਸਾਹ ਨਸ਼ੇ ਦਾ ਆਦੀ ਹੈ। ਉਹ ਕੋਈ ਕੰਮ ਨਹੀਂ ਕਰਦਾ। ਉਹ ਆਪਣੀ ਬੇਟੀ ਤੋਂ ਸ਼ਰਾਬ ਪੀਣ ਲਈ ਪੈਸੇ ਮੰਗਦਾ ਰਹਿੰਦਾ ਹੈ।

ਇਸ ਗੱਲ ਨੂੰ ਲੈ ਕੇ ਪਰਿਵਾਰ ਵਿਚ ਝਗੜਾ ਰਹਿੰਦਾ ਸੀ। ਵੰਦਨਾ ਸ਼ਿਵਰਾਮ ਦੀ ਵੱਡੀ ਬੇਟੀ ਸੀ। ਉਸ ਤੋਂ ਬਾਅਦ ਇਕ ਹੋਰ ਬੇਟੀ ਅਤੇ 14 ਸਾਲ ਦਾ ਬੇਟਾ ਹੈ। ਸ਼ਨੀਵਾਰ ਸਵੇਰੇ ਸ਼ਿਵਰਾਮ ਨੇ ਸ਼ਰਾਬ ਪੀਣ ਲਈ ਵੰਦਨਾ ਤੋਂ 500 ਰੁਪਏ ਮੰਗੇ। ਜਦੋਂ ਬੇਟੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਿਵਰਾਮ ਗੁੱਸੇ ਵਿਚ ਆ ਗਿਆ ਅਤੇ ਘਰ ਛੱਡ ਕੇ ਚਲਾ ਗਿਆ। ਪਰਿਵਾਰ ਮੁਤਾਬਕ ਸ਼ਨੀਵਾਰ ਦੇਰ ਰਾਤ ਸ਼ਿਵਰਾਮ ਕਿਸੇ ਹੋਰ ਵਿਅਕਤੀ ਨਾਲ ਘਰ ਆਇਆ। ਇਸ ਸਮੇਂ ਮਾਂ ਚੰਦਾ ਦੇਵੀ ਅਤੇ ਚਾਚੀ ਮੌਜੂਦ ਸਨ।

ਸ਼ਿਵਰਾਮ ਦੇ ਨਾਲ ਆਏ ਵਿਅਕਤੀ ਨੇ ਮੂੰਹ ਤੇ ਤੌਲੀਆ ਲਪੇਟਿਆ ਹੋਇਆ ਸੀ। ਉਹ ਵੰਦਨਾ ਨਾਲ ਗੱਲ ਕਰਨ ਲੱਗਾ। ਇਸ ਦੌਰਾਨ ਉਸ ਨੇ ਵੰਦਨਾ ਦੇ ਸਿਰ ਵਿੱਚ ਗੋ-ਲੀ ਮਾਰ ਦਿੱਤੀ।ਇਸ ਤੋਂ ਤੁਰੰਤ ਬਾਅਦ ਸ਼ਿਵਰਾਮ ਆਪਣੇ ਸਾਥੀ ਸਮੇਤ ਬਾਈਕ ਤੇ ਫ਼ਰਾਰ ਹੋ ਗਿਆ। ਘਰ ਵਿਚ ਹੰਗਾਮਾ ਹੋ ਗਿਆ ਅਤੇ ਵੰਦਨਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੰਘੇਸ਼ਵਰ ਥਾਣਾ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਐਫ. ਆਈ. ਆਰ. ਹੋ ਗਈ ਹੈ ਫਿਲਹਾਲ ਦੋਸ਼ੀ ਪਿਤਾ ਫਰਾਰ ਹੈ।

Leave a Reply

Your email address will not be published. Required fields are marked *