ਪੰਜਾਬ ਦੇ ਜਿਲ੍ਹਾ ਜਲੰਧਰ ਸ਼ਹਿਰ ਵਿਚ ਇਕ ਘਰ ਵਿਚੋਂ ਸ਼ੰਕਾ ਵਾਲੇ ਹਾਲ ਵਿਚ ਔਰਤ ਦੀ ਦੇਹ ਮਿਲਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਔਰਤ ਸੰਤੋਖਪੁਰਾ ਵਿਚ ਕਿਰਾਏ ਦਾ ਮਕਾਨ ਲੈ ਕੇ ਆਪਣੇ ਦੋਸਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਮ੍ਰਿਤਕ ਦੀ ਪਹਿਚਾਣ ਸੁਮਨ ਨਾਮ ਦੇ ਰੂਪ ਵਜੋਂ ਹੋਈ ਹੈ। ਦੇਹ ਰਜਾਈ ਵਿੱਚ ਲਪੇਟੀ ਹੋਈ ਸੀ ਅਤੇ ਬਦਬੂ ਆ ਰਹੀ ਸੀ। ਮਹਿਲਾ ਦਾ ਸਾਥੀ ਵਿਨੋਦ ਫਿਲਹਾਲ ਫਰਾਰ ਹੈ।
ਪੁਲਿਸ ਨੇ ਸੂਚਨਾ ਮਿਲਦੇ ਹੀ ਦੇਹ ਨੂੰ ਕਬਜੇ ਵਿੱਚ ਲੈ ਲਿਆ ਹੈ। ਮੌ-ਤ ਦੇ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ। ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਤਲਾਕ ਹੋ ਚੁੱਕਾ ਸੀ ਅਤੇ ਵਿਨੋਦ ਜਿਸ ਨਾਲ ਉਹ ਰਹਿੰਦਾ ਸੀ, ਉਹ ਵੀ ਇਕ ਬੱਚੇ ਦਾ ਪਿਤਾ ਹੈ। ਵਿਨੋਦ ਦਾ ਪਰਿਵਾਰ ਘੋਗੜੀ ਵਿਚ ਰਹਿੰਦਾ ਹੈ, ਜਦੋਂ ਕਿ ਉਹ ਅਤੇ ਔਰਤ ਸੰਤੋਖਪੁਰਾ ਵਿਚ ਰਹਿੰਦੇ ਸਨ।
ਜਿਸ ਔਰਤ ਦੀ ਦੇਹ ਸੰਤੋਖਪੁਰਾ ਵਿਚ ਇਕ ਘਰ ਵਿਚੋਂ ਬਰਾਮਦ ਹੋਈ, ਉਸ ਦਾ ਮਾਲਕ ਹਿਮਾਚਲ ਪ੍ਰਦੇਸ਼ ਵਿਚ ਰਹਿੰਦਾ ਹੈ। ਉਸ ਨੇ ਵਿਨੋਦ ਨੂੰ ਮਕਾਨ ਕਿਰਾਏ ਉਤੇ ਦਿੱਤਾ ਹੋਇਆ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਅੱਜ ਦੁਪਹਿਰ ਜਦੋਂ ਲਿਵ-ਇਨ ਵਿੱਚ ਰਹਿ ਰਹੀ ਔਰਤ ਦਾ ਜੀਜਾ ਅਤੇ ਭੈਣ ਸੰਤੋਖਪੁਰਾ ਵਿੱਚ ਉਸ ਨੂੰ ਮਿਲਣ ਲਈ ਗਏ ਤਾਂ ਗੇਟ ਬੰਦ ਸੀ। ਆਵਾਜ ਲਾਉਣ ਤੇ ਵੀ ਕੋਈ ਜਵਾਬ ਨਹੀਂ ਆਇਆ। ਗੇਟ ਦੇ ਅੰਦਰੋਂ ਬਹੁਤ ਗੰਦੀ ਬਦਬੂ ਆ ਰਹੀ ਸੀ। ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ।
ਜਦੋਂ ਉਹ ਗੇਟ ਟੱਪ ਕੇ ਅੰਦਰ ਗਏ ਤਾਂ ਦੇਖਿਆ ਕਿ ਔਰਤ ਦੀ ਦੇਹ ਸੜੇ ਹੋਏ ਹਾਲ ਵਿਚ ਰਜਾਈ ਵਿਚ ਲਪੇਟੀ ਪਈ ਸੀ। ਉਨ੍ਹਾਂ ਨੇ ਤੁਰੰਤ ਔਰਤ ਦੇ ਮਾਪਿਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਰਿਸ਼ਤੇਦਾਰਾਂ ਨੇ ਦੱਸਿਆ ਕਿ ਔਰਤ ਕਈ ਦਿਨਾਂ ਤੋਂ ਫੋਨ ਨਹੀਂ ਚੁੱਕ ਰਹੀ ਸੀ। ਵਿਨੋਦ ਅਤੇ ਔਰਤ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਸਨ ਅਤੇ ਔਰਤ ਦਾ ਤਲਾਕ ਹੋ ਚੁੱਕਾ ਸੀ। ਜਦੋਂ ਕਿ ਵਿਨੋਦ ਦਾ ਤਲਾਕ ਨਹੀਂ ਹੋਇਆ ਸੀ।
ਦੋਵਾਂ ਦਾ ਇੱਕ ਬੱਚਾ ਵੀ ਹੈ। ਲੜਕੀ ਦੇ ਜੀਜਾ ਮੁਤਾਬਕ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀ ਪਰ ਫਿਰ ਤਲਾਕ ਹੋ ਗਿਆ। ਫਿਰ ਉਹ ਵਿਨੋਦ ਵਾਸੀ ਧੋਗੜੀ ਦੇ ਸੰਪਰਕ ਵਿੱਚ ਆਈ ਅਤੇ ਦੋਵੇਂ ਪਿਛਲੇ ਕਰੀਬ 2 ਸਾਲਾਂ ਤੋਂ ਸੰਤੋਖਪੁਰਾ ਵਿਚ ਰਹਿ ਰਹੇ ਸਨ। ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਦੋਵਾਂ ਦਾ ਵਿਆਹ ਨਹੀਂ ਹੋਇਆ ਸੀ।
ਉਹ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉੱਥੇ ਪਤਾ ਲੱਗਾ ਕਿ ਵਿਨੋਦ ਦਾ ਤਲਾਕ ਨਹੀਂ ਹੋਇਆ ਹੈ। ਇਹ ਗੱਲ ਸਾਹਮਣੇ ਆਉਣ ਤੇ ਵਿਆਹ ਨਹੀਂ ਹੋ ਸਕਿਆ। ਵਿਨੋਦ ਦੇ ਪਿਤਾ ਅਨੁਸਾਰ ਵਿਨੋਦ ਦੀ ਪਤਨੀ ਅਤੇ ਬੱਚਾ ਧੋਗੜੀ ਵਿੱਚ ਰਹਿੰਦੇ ਹਨ। ਜਦੋਂ ਕਿ ਵਿਨੋਦ ਪਰਿਵਾਰ ਨੂੰ ਛੱਡ ਕੇ ਇੱਥੇ ਸੰਤੋਖਪੁਰਾ ਰਹਿ ਰਿਹਾ ਸੀ।