ਇਹ ਦੁਖਦ ਸਮਾਚਾਰ ਪਟਨਾ ਤੋਂ ਪ੍ਰਾਪਤ ਹੋਇਆ ਹੈ। ਰਾਜਧਾਨੀ ਪਟਨਾ ਦੇ ਨਾਲ ਲੱਗਦੇ ਬਿਹਟਾ ਥਾਣਾ ਖੇਤਰ ਵਿਚ ਸੋਨ ਨਦੀ ਵਿਚ ਡੁੱਬ ਜਾਣ ਕਾਰਨ ਇਕ NDRF ਜਵਾਨ ਦੀ ਮੌ-ਤ ਹੋ ਗਈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੀਹਟਾ ਥਾਣਾ ਖੇਤਰ ਦੇ ਪਾਰੇਵ ਸੋਨ ਨਦੀ ਵਿੱਚ ਬੀਹਟਾ ਸਥਿਤ ਐਨ. ਡੀ. ਆਰ. ਐਫ. ਦੀ 9ਵੀਂ ਬਟਾਲੀਅਨ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਸੀ। ਇਸੇ ਦੌਰਾਨ ਸੋਨ ਨਦੀ ਦੇ ਡੂੰਘੇ ਪਾਣੀ ਵਿੱਚ ਇੱਕ ਐਨ. ਡੀ. ਆਰ. ਐਫ. ਜਵਾਨ ਡੁੱਬਣ ਲੱਗਾ।
ਜਵਾਨ ਨੂੰ ਬਚਾਉਣ ਲਈ ਮੌਕੇ ਉਤੇ ਮੌਜੂਦ NDRF ਦੇ ਬਚਾਅ ਕਰਮੀਆਂ ਵਲੋਂ ਤੁਰੰਤ ਉਪਰਾਲੇ ਨਾਲ ਹੀ ਡੁੱਬੇ ਜਵਾਨ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਬੀਹਟਾ ਸਥਿਤ ਈਐਸਆਈਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਐੱਨ. ਡੀ. ਆਰ. ਐੱਫ. ਜਵਾਨ ਦੀ ਪਹਿਚਾਣ ਜਗਨ ਸਿੰਘ ਉਮਰ 40 ਸਾਲ ਪੁੱਤਰ ਸਵਰਗੀ ਮਹਿੰਦਰ ਪਾਲ ਵਾਸੀ ਪੰਜਾਬ ਜ਼ਿਲਾ ਗੁਰਦਾਸਪੁਰ ਦੇ ਰੂਪ ਵਜੋਂ ਹੋਈ ਹੈ। ਇੱਥੇ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਦੀ ਟੀਮ ਹਸਪਤਾਲ ਪਹੁੰਚ ਗਈ।
ਮੌਕੇ ਤੇ ਪਹੁੰਚੀ ਵਲੋਂ ਪੁਲਿਸ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਦਾਨਾਪੁਰ ਹਸਪਤਾਲ ਭੇਜ ਦਿੱਤਾ ਗਿਆ। ਮੌ-ਤ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਜਵਾਨ ਦੇ ਪਰਿਵਾਰ ਵਿਚ ਸੋਗ ਦੀ ਲਹਿਰ ਛਾ ਗਈ ਹੈ। ਦੂਜੇ ਪਾਸੇ ਮੌਕੇ ਉਤੇ ਪਹੁੰਚੇ ਥਾਣਾ ਬਿਹਟਾ ਦੇ ਏ. ਐਸ. ਆਈ. ਬ੍ਰਜੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੀਹਟਾ ਥਾਣਾ ਖੇਤਰ ਦੀ ਪਾਰੇਵ ਨਦੀ ਵਿੱਚ ਐਨ. ਡੀ. ਆਰ. ਐਫ. ਵੱਲੋਂ ਟਰੇਨਿੰਗ ਦਿੱਤੀ ਜਾ ਰਹੀ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ।