ਪੰਜਾਬ ਦੇ ਪਟਿਆਲੇ ਜ਼ਿਲੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਸ਼ੀਸ਼ ਸ਼ਰਮਾ ਉਮਰ 19 ਸਾਲ ਵਾਸੀ ਮਿਸ਼ਰੀ ਬਾਜ਼ਾਰ ਦੇ ਰੂਪ ਵਜੋਂ ਹੋਈ ਹੈ। ਇਹ ਹਾਦਸਾ ਬੀਤੀ ਰਾਤ ਨੂੰ ਵਾਪਰਿਆ। ਪਰਿਵਾਰ ਨੂੰ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਜ਼ਿੰਦਗੀ ਹੀ ਸੁੰਨੀ ਹੋ ਗਈ। ਮਾਂ ਅਜੇ ਵੀ ਰੋਂਦੀ ਹੋਈ ਆਪਣੇ ਪੁੱਤ ਨੂੰ ਫੋਨ ਕਰਕੇ ਬੁਲਾਉਣ ਦੀ ਗੱਲ ਕਰ ਰਹੀ ਹੈ। ਅਸ਼ੀਸ਼ ਸ਼ਰਮਾ ਫਾਸਟ ਫੂਡ ਦੀ ਦੁਕਾਨ ਉਤੇ ਕੰਮ ਕਰਦਾ ਸੀ ਅਤੇ ਬੀਤੀ ਰਾਤ ਕਰੀਬ 11:30 ਵਜੇ ਆਪਣਾ ਕੰਮ ਨਿਪਟਾ ਕੇ ਘਰ ਨੂੰ ਵਾਪਸ ਆ ਰਿਹਾ ਸੀ।
ਇਸੇ ਦੌਰਾਨ ਇੱਕ ਤੇਜ਼ ਸਪੀਡ ਸਫ਼ੈਦ ਰੰਗ ਦੀ ਕਾਰ ਨੇ ਦੂਜੇ ਵਾਹਨ ਨੂੰ ਓਵਰਟੇਕ ਕਰਦੇ ਹੋਏ ਆਸ਼ੀਸ਼ ਸ਼ਰਮਾ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਨਸਾਨੀਅਤ ਦਿਖਾਉਂਦੇ ਹੋਏ ਉੱਥੋਂ ਲੰਘ ਰਹੇ ਕੁਝ ਨੌਜਵਾਨਾਂ ਨੇ ਜ਼ਖ਼ਮੀ ਹਾਲ ਵਿੱਚ ਨੌਜਵਾਨ ਨੂੰ ਚੁੱਕ ਕੇ ਹਸਪਤਾਲ ਪਹੁੰਚਦੇ ਕਰਿਆ। ਜਿੱਥੇ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਮੁੱਢਲੇ ਚੈੱਕ ਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਦਾ ਇੱਕ ਭਰਾ ਹੈ ਜੋ ਵਿਦੇਸ਼ ਵਿੱਚ ਹੈ। ਇੱਕ ਭੈਣ ਹੈ, ਜੋ ਵਿਆਹੀ ਹੋਈ ਹੈ।
ਗਰੀਬ ਪਰਿਵਾਰ ਨਾਲ ਸਬੰਧਤ ਆਸ਼ੀਸ਼ ਸ਼ਰਮਾ ਨੌਕਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਸ ਦੀ ਮੌ-ਤ ਨਾਲ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਇਸ ਮਾਮਲੇ ਸਬੰਧੀ ਸਬੰਧਤ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਸਾਰ ਹੀ ਟੀਮ ਮੌਕੇ ਤੇ ਪਹੁੰਚ ਗਈ ਸੀ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜਦੋਂ ਕਿ ਪਰਿਵਾਰ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਪੁਲਿਸ ਐਫ. ਆਈ. ਆਰ. ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰੇਗੀ। ਉਮੀਦ ਹੈ ਕਿ ਸਾਨੂੰ ਅਤੇ ਸਾਡੇ ਵਿਛੜੇ ਪੁੱਤ ਨੂੰ ਉਚਿਤ ਨਿਆਂ ਮਿਲੇਗਾ ਤਾਂ ਜੋ ਤੇਜ਼ ਰਫਤਾਰ ਵਾਹਨ ਚਲਾਉਣ ਵਾਲਿਆਂ ਨੂੰ ਸਬਕ ਮਿਲ ਸਕੇ ਅਤੇ ਕਿਸੇ ਦੇ ਘਰ ਦਾ ਹੋਰ ਚਿਰਾਗ ਕਦੇ ਨਾ ਬੁਝੇ।