ਫਰੀਦਕੋਟ ਜਿਲ੍ਹੇ ਦੇ ਮਲੋਟ ਗੁਰੂ ਨਾਨਕ ਨਗਰ ਵਿਚ ਮੰਗਲਵਾਰ ਰਾਤ ਨੂੰ 30 ਸਾਲਾ ਤਲਾਕਸ਼ੁਦਾ ਔਰਤ ਤੇ ਤੇਜ਼ਾਬ ਸੁੱਟਣ ਦੇ ਦੋਸ਼ੀ ਨੌਜਵਾਨ ਦੀ ਦੇਹ ਸ਼ਹਿਰ ਦੇ ਬਾਹਰ ਖੇਤਾਂ ਵਿਚੋਂ ਮਿਲੀ। ਮ੍ਰਿਤਕ ਦੇ ਰਿਸ਼ਤੇਦਾਰ ਮੌ-ਤ ਨੂੰ ਖੁ-ਦ-ਕੁ-ਸ਼ੀ ਨਾ ਕਹਿ ਕੇ ਸ਼ੱ-ਕ ਜਤਾ ਰਹੇ ਹਨ ਪਰ ਮ੍ਰਿਤਕ ਦੀ ਮੌ-ਤ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਜਾਰੀ ਆਡੀਓ ਵੀਡੀਓ ਵਿਚ ਲੜਕੀ ਦੀ ਮਾਂ ਅਤੇ ਇਕ ਹੋਰ ਵਿਅਕਤੀ ਤੇ ਦੋਸ਼ ਲਾਏ ਗਏ ਹਨ, ਜਿਸ ਤੋਂ ਜਾਪਦਾ ਹੈ ਕਿ ਮ੍ਰਿਤਕ ਨੇ ਆਪਣੀ ਜਿੰਦਗੀ ਆਪ ਸਮਾਪਤ ਕਰ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ 30 ਸਾਲਾ ਔਰਤ ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਥਾਣਾ ਸਿਟੀ ਮਲੋਟ ਦੀ ਪੁਲਿਸ ਨੇ ਪੀੜਤ ਕੁੜੀ ਦੇ ਪਿਤਾ ਦੇ ਬਿਆਨਾਂ ਤੇ ਪ੍ਰਦੀਪ ਕੁਮਾਰ ਉਰਫ ਸੰਨੀ ਪੁੱਤਰ ਪਰਮਜੀਤ ਖਿਲਾਫ ਵੱਖੋ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਲੜਕੇ ਦੀ ਫ਼ੋਨ ਲੋਕੇਸ਼ਨ ਦੇ ਆਧਾਰ ਤੇ ਪੁਲਿਸ ਨੇ ਪਿਛਲੇ ਦਿਨੀਂ ਹਰਿਆਣਾ ਵਿਚ ਛਾਪੇਮਾਰੀ ਕੀਤੀ ਸੀ ਪਰ ਅੱਜ ਬਾਅਦ ਦੁਪਹਿਰ ਅਚਾਨਕ ਉਕਤ ਨੌਜਵਾਨ ਦੀ ਦੇਹ ਸ਼ਹਿਰ ਦੇ ਬਾਹਰਵਾਰ ਸਦਰ ਮਲੋਟ ਥਾਣਾ ਖੇਤਰ ਵਿਚੋਂ ਮਿਲੀ, ਜਿਸ ਤੋਂ ਬਾਅਦ ਪੁਲਿਸ ਦੇ ਨਾਲ ਥਾਣਾ ਸਦਰ ਮਲੋਟ ਦੇ ਮੁੱਖ ਅਫਸਰ ਜਸਕਰਨਦੀਪ ਸਿੰਘ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਮ੍ਰਿਤਕ ਦੇ ਚਚੇਰੇ ਭਰਾ ਵਿਸ਼ਾਲ ਮੋਂਗਾ ਨੇ ਖੁ-ਦ-ਕੁ-ਸ਼ੀ ਦੀ ਬਜਾਏ ਕ-ਤ-ਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਦੂਜੇ ਪਾਸੇ ਮ੍ਰਿਤਕ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ 4 ਤੋਂ 5 ਮਿੰਟ ਦੀ ਆਡੀਓ ਵੀਡੀਓ ਰਾਹੀਂ ਸਾਰੀ ਕਹਾਣੀ ਦੱਸਦਿਆਂ 2 ਵਿਅਕਤੀਆਂ ਨੂੰ ਇਸ ਸਾਰੀ ਘ-ਟ-ਨਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਮਾਮਲੇ ਬਾਰੇ ਥਾਣਾ ਸਦਰ ਮਲੋਟ ਦੇ ਮੁਖੀ ਜਸਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਪ੍ਰਦੀਪ ਕੁਮਾਰ ਸੰਨੀ ਖ਼ਿਲਾਫ਼ ਨਗਰ ਮਲੋਟ ਵਿੱਚ ਕੇਸ ਦਰਜ ਕੀਤਾ ਗਿਆ ਸੀ ਪਰ ਉਸ ਦੀ ਮੌ-ਤ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।