ਵਕੀਲ ਉਤੇ ਦੋ ਬਾਇਕ ਸਵਾਰ ਨੇ ਕੀਤੇ ਫਾਇਰ, ਤੋੜਿਆ ਦਮ, ਜਾਂਂਚ ਵਿਚ ਲੱਗੇ ਅਧਿਕਾਰੀ

Punjab

ਦਿੱਲੀ ਵਿੱਚ ਸ਼ੁੱਕਰਵਾਰ ਦੀ ਸ਼ਾਮ ਨੂੰ ਇੱਕ ਵਕੀਲ ਦੀ ਗੋ-ਲੀ ਮਾਰ ਹੱ-ਤਿ-ਆ ਕਰ ਦਿੱਤੀ ਗਈ। ਇਹ ਘਟਨਾ ਦਵਾਰਕਾ ਦੱਖਣੀ ਇਲਾਕੇ ਵਿਚ ਵਾਪਰੀ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਬਾਅਦ ਵਿਚ ਜ਼ਖਮੀ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਵਕੀਲ ਦੀ ਪਹਿਚਾਣ ਵਰਿੰਦਰ ਦੇ ਰੂਪ ਵਜੋਂ ਕੀਤੀ ਹੈ। ਹੁਣ ਤੱਕ ਦੀ ਜਾਂਚ ਅਨੁਸਾਰ ਇਹ ਸਭ ਆਪਸੀ ਦੁਸ਼-ਮਣੀ ਦਾ ਨਤੀਜਾ ਜਾਪਦਾ ਹੈ। ਫਿਲਹਾਲ ਪੁਲਿਸ ਹਰ ਪਾਸੇ ਤੋਂ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਹ ਘ-ਟ-ਨਾ ਸ਼ਾਮ 4 ਵਜੇ ਦੇ ਕਰੀਬ ਵਾਪਰੀ ਹੈ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਬਾਈਕ ਉਤੇ ਆਏ ਸਨ ਅਤੇ ਉਸ ਸਮੇਂ ਵਰਿੰਦਰ ਆਪਣੀ ਕਾਰ ਵਿਚ ਸੀ। ਦੋਸ਼ੀਆਂ ਨੇ ਵਰਿੰਦਰ ਉਤੇ ਕਈ ਫਾਇਰ ਕੀਤੇ। ਪੁਲਿਸ ਟੀਮ ਦੋਸ਼ੀ ਨੂੰ ਫੜਨ ਲਈ ਘਟਨਾ ਸਥਾਨ ਅਤੇ ਆਸ ਪਾਸ ਵਿਚ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂ ਜੋ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਸਕੇ। ਪੁਲਿਸ ਇਸ ਮਾਮਲੇ ਵਿਚ ਕੁਝ ਸ਼ੱਕੀਆਂ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਸਭ ਆਪਸੀ ਰੰਜਿਸ਼ ਕਾਰਨ ਹੋਇਆ ਹੈ। ਕ-ਤ-ਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਪੁਲਿਸ ਮ੍ਰਿਤਕ ਦੇ ਪਰਿਵਾਰ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ। ਮਾਮਲੇ ਦੀ ਜਾਂਚ ਵਿਚ ਲੱਗੇ ਪੁਲਿਸ ਅਧਿਕਾਰੀਆਂ ਮੁਤਾਬਕ ਸ਼ਾਮ 4.20 ਵਜੇ ਪੁਲਿਸ ਨੂੰ ਅਰਟਿਗਾ ਕਾਰ ਵਿਚ ਸਵਾਰ ਵਕੀਲ ਨੂੰ ਗੋ-ਲੀ ਮਾਰ ਦੇਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਪਤਾ ਲੱਗਾ ਕਿ ਇਸ ਵਾਰ-ਦਾਤ ਨੂੰ ਦੋ ਬਾਈਕ ਸਵਾਰਾਂ ਨੇ ਅੰਜਾਮ ਦਿੱਤਾ ਹੈ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਏ ਸਨ। ਮ੍ਰਿਤਕ ਦੀ ਪਹਿਚਾਣ ਵਰਿੰਦਰ ਕੁਮਾਰ ਵਾਸੀ ਸੈਕਟਰ-12 ਦਵਾਰਕਾ ਵਜੋਂ ਹੋਈ ਹੈ। ਉਸ ਨੇ ਦਿੱਲੀ ਦੀ ਦਵਾਰਕਾ ਕੋਰਟ ਅਤੇ ਪਟਿਆਲਾ ਹਾਊਸ ਕੋਰਟ ਵਿੱਚ ਪ੍ਰੈਕਟਿਸ ਕਰਦੇ ਸਨ। ਉਸ ਦੇ ਪਰਿਵਾਰ ਵਿਚ ਪਤਨੀ ਅਤੇ ਪੁੱਤ ਹਨ, ਜੋ ਇਸ ਸਮੇਂ ਉਸ ਤੋਂ ਵੱਖ ਰਹਿ ਰਹੇ ਸਨ।

ਸਾਲ 2017 ਵਿਚ ਵੀ ਉਸ ਉਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਸੀ। ਇਸ ਮਾਮਲੇ ਤੋਂ ਬਾਅਦ, ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੇ ਵਿਰੁੱਧ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ ਫੜਨ ਲਈ ਦੋ ਟੀਮਾਂ ਬਣਾਈਆਂ ਗਈਆਂ ਹਨ। ਸੀਸੀਟੀਵੀ ਰਾਹੀਂ ਉਨ੍ਹਾਂ ਦਾ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *