ਪੰਜਾਬ ਦੇ ਜਿਲ੍ਹਾ ਪਟਿਆਲਾ ਵਿਚ ਨਾਭਾ ਨੇੜੇ ਪਿੰਡ ਲਾਹੌਰ ਮਾਜਰਾ ਵਿੱਚ ਕਮਲਪ੍ਰੀਤ ਨਾਮ ਦੇ ਇੱਕ 19 ਸਾਲ ਦੇ ਨੌਜਵਾਨ ਦਾ ਤਿੱਖੇ ਹਥਿ-ਆਰ ਦੇ ਨਾਲ ਕ-ਤ-ਲ ਕਰ ਦਿੱਤਾ ਗਿਆ। ਇਸ ਨੌਜਵਾਨ ਨੇ ਕੁਝ ਦਿਨ ਬਾਅਦ ਹੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਜਾਣਾ ਸੀ। ਇਹ ਨੌਜਵਾਨ ਸ਼ਨੀਵਾਰ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿਚ ਜਾ ਰਿਹਾ ਹੈ। ਪਰ ਬੀਤੀ ਰਾਤ ਉਹ ਘਰ ਨਹੀਂ ਪਰਤਿਆ ਅਤੇ ਐਤਵਾਰ ਸਵੇਰੇ ਕਮਲਪ੍ਰੀਤ ਦੀ ਬਲੱਡ ਨਾਲ ਲੱਥ ਪੱਥ ਦੇਹ ਪਿੰਡ ਦੇ ਨੇੜਿਓਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਆਪਣੇ ਪਰਿਵਾਰ ਦਾ ਇਕੋ ਇਕ ਪੁੱਤ ਸੀ।
ਇਸ ਘ-ਟ-ਨਾ ਤੋਂ ਬਾਅਦ ਮਾਪੇ ਰੋ ਰਹੇ ਹਨ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਮਲਪ੍ਰੀਤ ਸ਼ਨੀਵਾਰ ਦੁਪਹਿਰ ਨੂੰ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਉਤੇ ਜਾ ਰਿਹਾ ਹੈ, ਪਰ ਦੇਰ ਰਾਤ ਜਿਆਦਾ ਮੀਂਹ ਹੋਣ ਕਾਰਨ ਉਸ ਦੇ ਪਿਤਾ ਉਸ ਨੂੰ ਛੱਡ ਕੇ ਆ ਗਏ। ਉਸ ਨੇ ਇਕ ਦੋਸਤ ਕੋਲ ਰਹਿਣ ਲਈ ਕਿਹਾ, ਪਰ ਸਵੇਰੇ ਉਸ ਦੇ ਪੁੱਤਰ ਦੀ ਮੌ-ਤ ਦੀ ਖ਼ਬਰ ਉਸ ਕੋਲ ਪਹੁੰਚ ਗਈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਕ-ਲੌਤੇ ਪੁੱਤਰ ਦਾ ਕ-ਤ-ਲ ਕਰਨ ਵਾਲਿਆਂ ਨੂੰ ਜਲਦੀ ਫੜਿਆ ਜਾਵੇ ਅਤੇ ਦੋਸ਼ੀਆਂ ਨੂੰ ਫਾਂ-ਸੀ ਦੀ ਸਜਾ ਦਿੱਤੀ ਜਾਵੇ।
ਇਸ ਮਾਮਲੇ ਦੀ ਜਾਂਚ ਕਰ ਰਹੇ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਨਾਭਾ ਦੇ ਪਿੰਡ ਲਾਹੌਰ ਮਾਜਰਾ ਦਾ ਕਮਲਪ੍ਰੀਤ ਉਮਰ 19 ਸਾਲ ਨਾਮ ਦਾ ਨੌਜਵਾਨ ਘਰ ਤੋਂ ਗਿਆ ਸੀ। ਪਰ ਸਵੇਰੇ ਸੂਏ ਦੇ ਨੇੜੇ ਉਸ ਦੀ ਦੇਹ ਮਿਲੀ। ਦੇਹ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਕਮਲਪ੍ਰੀਤ ਦੀ ਕਿਸੇ ਨਾਲ ਝ-ਗ-ੜਾ ਹੋਇਆ ਸੀ ਅਤੇ ਉਸ ਦੇ ਕੱਪੜੇ ਪੂਰੀ ਤਰ੍ਹਾਂ ਉਤਰੇ ਹੋਏ ਸਨ, ਜਿਸ ਤੋਂ ਕੁਝ ਦੂਰ ਜਾ ਕੇ ਕਮਲਪ੍ਰੀਤ ਦੀ ਮੌ-ਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਕਮਲਪ੍ਰੀਤ ਦੇ ਸਰੀਰ ਉਤੇ ਸੱਟਾਂ ਦੇ ਕੁਝ ਨਿਸ਼ਾਨ ਵੀ ਮਿਲੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।