ਟਰਾਲਾ ਚਲਾਉਂਦੇ ਸਮੇਂ ਹੋਇਆ ਹਾਦਸਾ, 15 ਮਹੀਨੇ ਪਹਿਲਾਂ ਨੌਜਵਾਨ ਗਿਆ ਸੀ ਵਿਦੇਸ਼

Punjab

ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਸੋਨਾ ਦਾ ਰਹਿਣ ਵਾਲਾ ਮਨਜੋਤ ਸਿੰਘ ਕਰੀਬ ਸਾਢੇ ਕੁ ਚਾਰ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਗਿਆ ਸੀ। ਮਨਜੋਤ ਸਿੰਘ ਦੀ ਵਿਦੇਸ਼ ਵਿਚ ਟਰਾਲਾ ਚਲਾਉਂਦੇ ਸਮੇਂ ਚਾਣ ਚੱਕ ਹੋਏ ਹਾਦਸੇ ਵਿਚ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਜਨਮ ਦਿਨ ਵਾਲੀ ਰਾਤ ਹੀ ਮੌ-ਤ ਹੋ ਗਈ। ਇਹ ਹਾਦਸਾ ਸਿਡਨੀ ਸ਼ਹਿਰ ਵਿੱਚ ਹੋਇਆ ਹੈ। ਇਸ ਹਾਦਸੇ ਤੋਂ ਤੁਰੰਤ ਬਾਅਦ ਆਸਟ੍ਰੇਲੀਆ ਤੋਂ ਮ੍ਰਿਤਕ ਮਨਜੋਤ ਸਿੰਘ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ।

ਨੌਜਵਾਨ ਦੀ ਮੌ-ਤ ਹੋ ਜਾਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅੱਜ ਜਦੋਂ ਮਨਜੋਤ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਦੇ ਨਾਲ ਪੁੱਤਰ ਦਾ ਅੰਤਿਮ ਸੰਸਕਾਰ ਕੀਤਾ। ਪਰਿਵਾਰਕ ਮੈਂਬਰਾਂ ਅਨੁਸਾਰ ਮਨਜੋਤ ਦੀ 21 ਮਾਰਚ ਨੂੰ ਮੌ-ਤ ਹੋ ਗਈ ਸੀ। ਕਾਗਜ਼ੀ ਕਾਰਵਾਈ ਆਦਿ ਮੁਕੰਮਲ ਹੋਣ ਦੇ ਉਪਰੰਤ ਹੀ ਅੱਜ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਗਿਆ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਸੋਨੇ ਦੇ ਸਰਪੰਚ ਹਰਵਿੰਦਰ ਨੇ ਦੱਸਿਆ ਕਿ ਪਿੰਡ ਸੋਨੇ ਦੇ ਮੁਖਤਿਆਰ ਸਿੰਘ ਦਾ ਪੁੱਤਰ ਮਨਜੋਤ ਸਿੰਘ 15 ਮਹੀਨੇ ਪਹਿਲਾਂ ਹੀ ਆਈਲੈਟਸ ਕਰ ਕੇ ਆਪਣੇ ਉੱਜਵਲ ਭਵਿੱਖ ਲਈ ਵਿਦੇਸ਼ ਵਿਚ ਗਿਆ ਸੀ। ਜਿੱਥੇ ਉਹ ਦੋ ਮਹੀਨੇ ਪਹਿਲਾਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਡਨੀ ਆਇਆ ਸੀ ਅਤੇ ਉਥੇ ਲਾਇਸੈਂਸ ਬਣਵਾ ਕੇ ਟਰਾਲਾ ਚਲਾਉਣ ਲੱਗਾ ਸੀ। ਜਦੋਂ ਮਨਜੋਤ ਸਿੰਘ ਸਮਾਨ ਉਤਾਰ ਕੇ ਵਾਪਸ ਜਾ ਰਿਹਾ ਸੀ ਤਾਂ ਟਰਾਲਾ ਆਪਣਾ ਸੰਤੁਲਨ ਗੁਆ ​​ਬੈਠਾ, ਜਿਸ ਕਾਰਨ ਟਰਾਲਾ ਪਲਟ ਗਿਆ। ਇਸ ਹਾਦਸੇ ਦੌਰਾਨ ਮਨਜੋਤ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮਨਜੋਤ ਨੇ ਆਈਲੈਟਸ ਵਿਚ 7.5 ਬੈਂਡ ਪ੍ਰਾਪਤ ਕੀਤੇ ਹੋਏ ਸਨ।

Leave a Reply

Your email address will not be published. Required fields are marked *