ਲੜਕੀ ਨੂੰ ਮਿਲਣ ਗਏ ਪ੍ਰੇਮੀ ਦੀ ਹੋਈ ਜਿੰਦਗੀ ਸਮਾਪਤ, ਪਤਾ ਲੱਗੀ ਇਹ ਹਕੀਕਤ

Punjab

ਜਿਲ੍ਹਾ ਮੋਗਾ ਦੇ ਧਰਮਕੋਟ ਪਿੰਡ ਵਡੂਵਾਲ ਵਿਚ ਲੜਕੀ ਦੇ ਪ੍ਰੇਮੀ ਦਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰ ਬੁਲਾ ਕੇ ਗਲ ਦਬਾਅ ਕੇ ਕ-ਤ-ਲ ਕਰ ਦਿੱਤਾ ਅਤੇ ਫਿਰ ਦੇਹ ਲੋਹਗੜ੍ਹ ਨਹਿਰ ਦੇ ਕੰਢੇ ਸੁੱਟ ਦਿੱਤੀ। ਸ਼ਨੀਵਾਰ ਰਾਤ ਤੋਂ ਗੁੰਮ ਹੋਏ ਨੌਜਵਾਨ ਦੀ ਦੇਹ ਐਤਵਾਰ ਸਵੇਰੇ ਲੋਹਗੜ੍ਹ ਨਹਿਰ ਦੇ ਨੇੜਿਓਂ ਮਿਲੀ ਹੈ। ਰਸ਼ਪਾਲ ਸਿੰਘ ਉਮਰ 20 ਸਾਲ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੀਤੀ ਰਾਤ 9 ਵਜੇ ਅਚਾ-ਨਕ ਘਰੋਂ ਚਲਿਆ ਗਿਆ। ਰਾਤ ਨੂੰ ਜਦੋਂ ਉਹ ਘਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਸਵੇਰੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਸਵੇਰੇ ਕਰੀਬ 9:30 ਵਜੇ ਦੇਹ ਪਿੰਡ ਤੋਂ ਥੋੜ੍ਹੀ ਦੂਰ ਲੋਹਗੜ੍ਹ ਨਹਿਰ ਨੇੜਿਓਂ ਮਿਲੀ।

ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮ੍ਰਿਤਕ ਦੀ ਦੇਹ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਪਿੰਡ ਵੱਡੂਵਾਲ ਵਾਸੀ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਸ਼ਪਾਲ ਸਿੰਘ ਉਰਫ ਸਾਜਨ ਉਮਰ 20 ਸਾਲ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੇ ਇੱਕ ਪੜ੍ਹਨ ਵਾਲੀ ਲੜਕੀ ਨਾਲ ਪ੍ਰੇਮ ਸਬੰਧ ਸਨ। ਛੇ ਮਹੀਨੇ ਪਹਿਲਾਂ ਜਦੋਂ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਾਫੀ ਹੰਗਾਮਾ ਕੀਤਾ ਸੀ। ਪਿੰਡ ਦੀ ਪੰਚਾਇਤ ਨੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾ ਦਿੱਤਾ ਸੀ ਕਿ ਦੋਵੇਂ ਕਦੇ ਵੀ ਇੱਕ ਦੂਜੇ ਨੂੰ ਨਹੀਂ ਮਿਲਣਗੇ ਪਰ ਇਸ ਦੇ ਬਾਵਜੂਦ ਵੀ ਦੋਵੇਂ ਮਿਲਦੇ ਰਹੇ।

ਜਗਸੀਰ ਸਿੰਘ ਦਾ ਦੋਸ਼ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਦਬਾਅ ਕਾਰਨ ਉਸ ਦੀ ਪ੍ਰੇਮਿਕਾ ਨੇ ਸ਼ਨੀਵਾਰ ਰਾਤ ਉਸ ਨੂੰ ਆਪਣੇ ਘਰ ਬੁਲਾਇਆ। ਜਿਵੇਂ ਹੀ ਉਸ ਦਾ ਲੜਕਾ ਘਰ ਪਹੁੰਚਿਆ ਤਾਂ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਲਿਆ ਅਤੇ ਲੱਕੜੀ ਦੇ ਡੰਡਿਆਂ ਨਾਲ ਕੁੱਟ ਕੇ ਰੱਸੀ ਨਾਲ ਗਲ ਘੁੱਟ ਹੱ-ਤਿ-ਆ ਕਰ ਦਿੱਤੀ। ਇਸ ਤੋਂ ਬਾਅਦ ਦੇਹ ਨੂੰ ਪਿੰਡ ਲੋਹਗੜ੍ਹ ਨੇੜੇ ਨਹਿਰ ਦੇ ਕੰਢੇ ਸੁੱਟ ਦਿੱਤਾ ਗਿਆ। ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੂੰ ਉਸ ਦਾ ਚਾਚਾ ਜਗਜੀਤ ਸਿੰਘ ਦੀ ਪ੍ਰੇਮਿਕਾ ਦੇ ਘਰ ਛੱਡ ਕੇ ਆਇਆ ਸੀ।

ਜਦੋਂ ਦੇਰ ਰਾਤ ਤੱਕ ਉਸ ਦਾ ਲੜਕਾ ਘਰ ਵਾਪਸ ਨਹੀਂ ਆਇਆ ਤਾਂ ਪਤਾ ਲੱਗਾ ਕਿ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਸੀ। ਐਤਵਾਰ ਸਵੇਰੇ 9:30 ਵਜੇ ਪਤਾ ਲੱਗਾ ਕਿ ਭਤੀਜੇ ਦੀ ਦੇਹ ਪਿੰਡ ਲੋਹਗੜ੍ਹ ਨੇੜੇ ਨਹਿਰ ਦੇ ਕੰਢੇ ਪਈ ਹੈ। ਦੇਹ ਦੇ ਕੋਲ ਲੱਕੜ ਦਾ ਟੁਕੜਾ ਅਤੇ ਰੱਸੀ ਵੀ ਪਈ ਸੀ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਉਤੇ ਪ੍ਰੇਮਿਕਾ, ਉਸ ਦੇ ਚਾਚਾ ਗੁਰਤੇਜ ਸਿੰਘ, ਛਿੰਦਾ ਸਿੰਘ ਅਤੇ ਰਿਸ਼ਤੇਦਾਰ ਭਰਾ ਸੁਖਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਵਿਰੁੱਧ ਧਾਰਾ 302, 120ਬੀ, 201, 34 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *