ਰਾਜਸਥਾਨ ਦੇ ਬਾੜਮੇਰ ਵਿੱਚ ਦੇਰ ਰਾਤ ਨੂੰ ਇਕ ਸਕਾਰਪੀਓ ਕਾਰ ਦੇ ਪਲਟਣ ਨਾਲ ਤਿੰਨ ਚਚੇਰੇ ਭਰਾਵਾਂ ਦੀ ਮੌ-ਤ ਹੋ ਗਈ। ਤਿੰਨੋਂ ਪਿੰਡ ਨੂੰ ਆ ਰਹੇ ਸਨ। ਰਸਤੇ ਵਿੱਚ ਅਚਾਨਕ ਟਾਇਰ ਫਟ ਗਿਆ ਜਿਸ ਕਾਰਨ ਕਾਰ ਬੇਕਾਬੂ ਹੋ ਗਈ। ਗੱਡੀ ਨੇ ਤਿੰਨ ਵਾਰ ਪਲਟੀ ਖਾਦੀ। ਦੋ ਭਰਾਵਾਂ ਦੀ ਮੌਕੇ ਉਤੇ ਹੀ ਮੌ-ਤ ਹੋ ਗਈ ਜਦੋਂ ਕਿ ਤੀਜੇ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਨ੍ਹਾਂ ਵਿਚੋਂ ਇਕ ਦਾ ਇਕ ਮਹੀਨੇ ਬਾਅਦ ਵਿਆਹ ਹੋਣਾ ਸੀ। ਇਹ ਘਟਨਾ ਬਾੜਮੇਰ ਦੇ ਪਿੰਡ ਮਿਠਰਾ ਅਨਦਾਨੀਓਂ ਦੀ ਢਾਣੀ (ਸਦਰ ਥਾਣਾ) ਪਿੰਡ ਨੇੜੇ ਵਾਪਰੀ ਹੈ।
ਪੁਲਿਸ ਨੇ ਤਿੰਨਾਂ ਦੀਆਂ ਦੇਹਾ ਨੂੰ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਸੂਚਨਾ ਮਿਲਦੇ ਹੀ ਬਾੜਮੇਰ ਦੇ ਐਸ. ਡੀ. ਐਮ. ਸਮੁੰਦਰ ਸਿੰਘ ਭਾਟੀ ਵੀ ਹਸਪਤਾਲ ਪਹੁੰਚੇ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਖੰਗਾਰ ਸਿੰਘ ਉਮਰ 24 ਸਾਲ ਪੁੱਤਰ ਕਾਨ ਸਿੰਘ, ਸ਼ਿਆਮ ਸਿੰਘ ਉਮਰ 23 ਸਾਲ ਪੁੱਤਰ ਵੈਰੀਸਾਲ ਸਿੰਘ, ਪ੍ਰੇਮ ਸਿੰਘ ਉਮਰ 23 ਸਾਲ ਪੁੱਤਰ ਉਮੈਦ ਸਿੰਘ ਸਾਰੇ ਵਾਸੀ ਮਿਠੜਾ ਪਿੰਡ, ਬਾੜਮੇਰ ਸ਼ਹਿਰ ਤੋਂ ਕੰਮ ਕਰ ਕੇ ਪਿੰਡ ਪਰਤ ਰਹੇ ਸਨ।
ਇਸ ਦੌਰਾਨ ਇਹ ਹਾਦਸਾ ਰਾਤ ਕਰੀਬ 9 ਵਜੇ ਪਿੰਡ ਮਿਠੜਾ ਨੇੜੇ ਵਾਪਰਿਆ। ਆਸ ਪਾਸ ਦੇ ਲੋਕਾਂ ਨੇ ਐਂਬੂਲੈਂਸ ਬੁਲਾਈ ਅਤੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਪਹੁੰਚਾਇਆ। ਇਸ ਬਾਰੇ ਸੂਚਨਾ ਮਿਲਦੇ ਹੀ ਸਦਰ ਪੁਲਿਸ ਪਹੁੰਚ ਗਈ। ਐਸ. ਡੀ. ਐਮ. ਸਮੁੰਦਰ ਸਿੰਘ ਭਾਟੀ ਦਾ ਕਹਿਣਾ ਹੈ ਕਿ ਗੱਡੀ ਕਿਵੇਂ ਪਲਟ ਗਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਪ੍ਰੇਮ ਸਿੰਘ ਅਤੇ ਸ਼ਿਆਮ ਸਿੰਘ ਚਚੇਰੇ ਭਰਾ ਸਨ। ਖੰਗਾਰ ਸਿੰਘ ਦੋਹਾਂ ਦੇ ਮਾਮੇ ਦਾ ਪੁੱਤਰ ਸੀ। ਤਿੰਨੋਂ ਅਣਵਿਆਹੇ ਸਨ।
ਖੰਗਾਰ ਸਿੰਘ ਦਾ ਵਿਆਹ 22 ਮਈ ਨੂੰ ਤੈਅ ਸੀ। ਤਿੰਨੋਂ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਖੰਗਾਰ ਸਿੰਘ ਐਨਡੀਪੀਐਸ ਕੇਸ ਵਿੱਚ ਲੋੜੀਂਦਾ ਸੀ। ਓਪਰੇਸ਼ਨ ਵਜਰਾਘਾਟ ਤਹਿਤ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਪਰ ਉਹ ਪੁਲਿਸ ਤੋਂ ਬਚਦਾ ਰਿਹਾ। ਉਹ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ।