ਕੈਨੇਡਾ ਤੋਂ ਪ੍ਰੇਮਿਕਾ ਨੂੰ ਬੁਲਾ ਕੇ ਕੀਤਾ ਦੁਖਦ ਕਾਰਾ, ਸਾਲ ਬਾਅਦ ਖੁਲਿਆ ਭੇਦ

Punjab

ਹਰਿਆਣਾ ਦੇ ਸੋਨੀਪਤ ਦੀ ਅੱਜ ਅਸੀਂ ਤੁਹਾਨੂੰ ਪਿਆਰ ਦੇ ਖੂ-ਨੀ ਬਦਲੇ ਦੀ ਇਕ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ। ਹਰਿਆਣਾ ਦੇ ਰੋਹਤਕ ਦੇ ਬਲੰਦ ਪਿੰਡ ਦੀ ਰਹਿਣ ਵਾਲੀ ਮੋਨਿਕਾ ਨੂੰ ਉਸ ਦੇ ਪ੍ਰੇਮੀ ਸੁਨੀਲ ਨੇ ਸੋਨੀਪਤ ਦੇ ਗੁਮਡ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੇ ਗੋ-ਲੀ ਨਾਲ ਕ-ਤ-ਲ ਕਰ ਦਿੱਤਾ, ਬਾਅਦ ਵਿੱਚ ਉਸ ਦੀ ਦੇਹ ਨੂੰ ਫਾਰਮ ਹਾਊਸ ਵਿੱਚ ਦੱਬ ਦਿੱਤਾ। ਇੱਕ ਸਾਲ ਬਾਅਦ ਉਸ ਦੀ ਦੇਹ ਮਿਲੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਰੋਹਤਕ ਦੇ ਬਲੰਦ ਪਿੰਡ ਦੀ ਮੋਨਿਕਾ ਉਮਰ 25 ਸਾਲ ਸੋਨੀਪਤ ਦੇ ਗੁਮਡ ਪਿੰਡ ਵਿੱਚ ਆਪਣੀ ਮਾਸੀ ਦੇ ਘਰ ਪੜ੍ਹਨ ਲਈ ਆਈ ਸੀ। ਇਸ ਦੌਰਾਨ ਪਿੰਡ ਦੇ ਹੀ ਸੁਨੀਲ ਉਰਫ਼ ਸ਼ੀਲਾ ਨਾਲ ਉਸ ਦੇ ਪ੍ਰੇਮ ਸਬੰਧ ਬਣ ਗਏ। ਬਾਅਦ ਵਿੱਚ ਮੋਨਿਕਾ ਕੈਨੇਡਾ ਵਿਚ ਚਲੀ ਗਈ। ਇਸ ਦੌਰਾਨ ਸੁਨੀਲ ਨੇ ਉਸ ਨੂੰ ਸੋਨੀਪਤ ਬੁਲਾ ਲਿਆ। ਜਨਵਰੀ 2022 ਵਿਚ ਮੋਨਿਕਾ ਦੀ ਮਾਸੀ ਦੀ ਸ਼ਿਕਾਇਤ ਉਤੇ ਪੁਲਿਸ ਸਟੇਸ਼ਨ ਵਿਚ ਗੁੰਮ ਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ।

ਜਿਸ ਦੀ ਜਾਂਚ ਦੌਰਾਨ ਮੋਨਿਕਾ ਦਾ ਪਤਾ ਨਹੀਂ ਲੱਗ ਸਕਿਆ ਸੀ। ਬਾਅਦ ਵਿੱਚ, ਨਵੰਬਰ 2022 ਵਿੱਚ, ਪਰਿਵਾਰ ਨੇ ਇੱਕ ਵਾਰ ਫਿਰ ਇਸ ਮਾਮਲੇ ਦੀ ਸ਼ਿਕਾਇਤ ਥਾਣੇ ਵਿੱਚ ਕੀਤੀ। ਉਨ੍ਹਾਂ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਦਰਵਾਜ਼ਾ ਵੀ ਖੜਕਾਇਆ। ਇਸ ਪੂਰੇ ਮਾਮਲੇ ਦਾ ਨੋਟਿਸ ਲੈਂਦਿਆਂ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਰੋਹਤਕ ਰੇਂਜ ਦੇ ਆਈ. ਜੀ. ਨੂੰ ਇਹ ਜਾਂਚ ਸੌਂਪ ਦਿੱਤੀ। ਰੋਹਤਕ ਰੇਂਜ ਦੇ ਆਈ. ਜੀ. ਨੇ ਭਿਵਾਨੀ CIA -2 ਨੂੰ ਜਾਂਚ ਦੀ ਜੁਮੇਵਾਰੀ ਸੌਂਪ ਦਿੱਤੀ।

ਭਿਵਾਨੀ ਸੀਆਈਏ-2 ਨੇ ਇਸ ਪੂਰੇ ਮਾਮਲੇ ਵਿੱਚ ਪਹਿਲਾਂ ਪ੍ਰੇਮੀ ਉਤੇ ਹੀ ਸ਼ੱਕ ਪ੍ਰਗਟਾਇਆ। ਰਾਊਂਡਅੱਪ ਦੌਰਾਨ ਜਦੋਂ ਸੁਨੀਲ ਤੋਂ ਪੁੱਛ ਗਿੱਛ ਕੀਤੀ ਗਈ ਤਾਂ ਉਸ ਨੇ ਪੁਲਿਸ ਨੂੰ ਗੁੰਮਰਾਹ ਕੀਤਾ। ਹਾਲਾਂਕਿ ਬਾਅਦ ਵਿਚ ਸਖਤੀ ਨਾਲ ਪੁੱਛਣ ਤੇ ਉਸ ਨੇ ਮੋਨਿਕਾ ਦੇ ਕ-ਤ-ਲ ਦੀ ਗੱਲ ਕਬੂਲ ਕਰ ਲਈ। ਮੰਗਲਵਾਰ ਦੇਰ ਸ਼ਾਮ ਭਿਵਾਨੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੋਨੀਪਤ ਪੁਲਿਸ ਦੀ ਮਦਦ ਨਾਲ ਸੁਨੀਲ ਦੇ ਫਾਰਮ ਹਾਊਸ ਤੋਂ ਮੋਨਿਕਾ ਦੀ ਦੇਹ ਬਰਾ-ਮਦ ਕੀਤੀ ਹੈ।

ਇਸ ਮਾਮਲੇ ਬਾਰੇ ਗਨੌਰ ਦੇ ਏ. ਸੀ. ਪੀ. ਆਤਮਾਰਾਮ ਨੇ ਦੱਸਿਆ ਕਿ ਭਿਵਾਨੀ ਕ੍ਰਾਈਮ ਬ੍ਰਾਂਚ ਦੀ ਟੀਮ ਸੋਨੀਪਤ ਪਹੁੰਚੀ ਸੀ ਅਤੇ ਉਨ੍ਹਾਂ ਨੇ ਇੱਕ ਦੋਸ਼ੀ ਨੂੰ ਗੰਨੌਰ ਥਾਣੇ ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਸੀ। ਜਿਸ ਦਾ ਨਾਮ ਸੁਨੀਲ ਉਰਫ ਸ਼ੀਲਾ ਸੀ। ਦੋਸ਼ੀ ਨੇ ਮੋਨਿਕਾ ਨਾਮ ਦੀ ਲੜਕੀ ਨੂੰ ਆਪਣੇ ਫਾਰਮ ਹਾਊਸ ਵਿੱਚ ਗੋ-ਲੀ ਨਾਲ ਕ-ਤ-ਲ ਕਰ ਕੇ ਦੱਬ ਦਿੱਤਾ ਸੀ, ਜਿਸ ਦਾ ਮਾਮਲਾ ਥਾਣਾ ਗੰਨੌਰ ਵਿਖੇ ਦਰਜ ਕੀਤਾ ਗਿਆ ਸੀ। ਮੋਨਿਕਾ ਰੋਹਤਕ ਦੇ ਬਲੰਦ ਪਿੰਡ ਦੀ ਰਹਿਣ ਵਾਲੀ ਸੀ। ਉਹ ਵਿਦੇਸ਼ ਜਾਣ ਲਈ ਕੋਚਿੰਗ ਲੈਣ ਲਈ ਆਪਣੀ ਮਾਸੀ ਦੇ ਘਰ ਆਈ ਹੋਈ ਸੀ।

Leave a Reply

Your email address will not be published. Required fields are marked *