ਬੇਟੀ ਦੇ ਸਹੁਰੇ ਘਰ ਤੋਂ ਆਇਆ ਫੂਨ, ਨਹੀਂ ਰਹੀ ਤੁਹਾਡੀ ਧੀ, ਪਿਉ ਨੇ ਲਾਏ ਇਹ ਗੰਭੀਰ ਇਲ-ਜ਼ਾਮ

Punjab

ਪੰਜਾਬ ਵਿਚ ਜ਼ਿਲ੍ਹਾ ਪਟਿਆਲਾ ਦੇ ਥਾਣਾ ਸਿਵਲ ਲਾਈਨ ਅਧੀਨ ਪੈਂਦੀ ਗੁਰਦੀਪ ਕਲੋਨੀ ਅਬਲੋਵਾਲ ਵਿੱਚ 25 ਸਾਲ ਦੀ ਸ਼ਾਦੀਸ਼ੁਦਾ ਔਰਤ ਦੀ ਸ਼ੱ-ਕੀ ਪ੍ਰਸਥਿਤੀਆਂ ਵਿੱਚ ਮੌ-ਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਮੈਂਬਰਾਂ ਨੇ ਸਹੁਰਿਆਂ ਉਤੇ ਉਸ ਦੀ ਗਲ ਦਬਾ ਕੇ ਹੱ-ਤਿ-ਆ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਔਰਤ ਦੇ ਪਿਤਾ ਦੇ ਬਿਆਨਾਂ ਉਤੇ ਉਸ ਦੇ ਪਤੀ, ਸੱਸ ਅਤੇ ਨਨਾਣ ਖ਼ਿਲਾਫ਼ ਦਹੇਜ ਲਈ ਮੌ-ਤ ਦੇ ਦੋਸ਼ ਹੇਠ ਕੇਸ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਰਾਮ ਪ੍ਰਸਾਦ ਨੇ ਦੱਸਿਆ ਕਿ 25 ਸਾਲ ਉਮਰ ਦੀ ਬੀ.ਐਸ.ਸੀ ਪਾਸ ਅਨੀਤਾ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਗੁਰਦੀਪ ਕਲੋਨੀ ਅਬਲੋਵਾਲ ਵਾਸੀ ਸ਼ੰਕਰ ਸ਼ਰਮਾ ਨਾਲ ਹੋਇਆ ਸੀ। ਸ਼ੰਕਰ ਪ੍ਰਾਈਵੇਟ ਨੌਕਰੀ ਕਰਦਾ ਸੀ। ਇਨ੍ਹਾਂ ਦੀ ਪੰਜ ਮਹੀਨੇ ਦੀ ਇਕ ਬੱਚੀ ਵੀ ਹੈ। ਮਹਿਲਾ ਦੇ ਪਿਤਾ ਰਾਮ ਪ੍ਰਸਾਦ ਵਾਸੀ ਦੀਪ ਨਗਰ ਪਟਿਆਲਾ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਉਸ ਦੀ ਲੜਕੀ ਨੂੰ ਦਾਜ ਲਈ ਤੰਗ ਕੀਤਾ ਜਾ ਰਿਹਾ ਸੀ। ਉਨ੍ਹਾਂ ਨੂੰ ਘੱਟ ਦਾਜ ਲਿਆਉਣ ਦਾ ਤਾਅਨਾ ਮਾਰਿਆ ਜਾਂਦਾ ਸੀ।

ਇੱਥੋਂ ਤੱਕ ਕਿ ਲੜਕੀ ਨੂੰ ਆਪਣੇ ਮਾਤਾ ਪਿਤਾ ਨੂੰ ਫੋਨ ਤੱਕ ਨਹੀਂ ਕਰਨ ਦਿੱਤਾ ਜਾਂਦਾ ਸੀ ਅਤੇ ਨਾ ਹੀ ਉਸ ਨੂੰ ਫੋਨ ਚੁੱਕਣ ਦਿੱਤਾ ਜਾਂਦਾ ਸੀ। ਅਨੀਤਾ ਨੇ ਅਕਤੂਬਰ 2022 ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਸਹੁਰੇ ਵਾਲਿਆਂ ਨੇ ਉਸ ਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ 23 ਨਵੰਬਰ 2022 ਨੂੰ ਰਾਮ ਪ੍ਰਸਾਦ ਆਪਣੀ ਲੜਕੀ ਨੂੰ ਉਸ ਦੇ ਪੇਕੇ ਘਰ ਲੈ ਆਇਆ। ਬਾਅਦ ਵਿੱਚ ਦੋਵਾਂ ਧਿਰਾਂ ਵਿੱਚ ਪੰਚਾਇਤੀ ਸਮਝੌਤਾ ਹੋਣ ਤੋਂ ਬਾਅਦ ਅਨੀਤਾ 8 ਮਾਰਚ 2023 ਨੂੰ ਵਾਪਸ ਆਪਣੇ ਸਹੁਰੇ ਘਰ ਚਲੀ ਗਈ। ਇਸ ਦੌਰਾਨ 3 ਅਪ੍ਰੈਲ ਨੂੰ ਸ਼ਾਮ 5.30 ਵਜੇ ਦੇ ਕਰੀਬ ਲੜਕੀ ਦੇ ਸਹੁਰੇ ਬਿਮਲ ਪ੍ਰਸਾਦ ਨੇ ਰਾਮ ਪ੍ਰਸਾਦ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਅਨੀਤਾ ਨੇ ਆਪਣੀ ਚੁੰਨੀ ਨਾਲ ਫਾ-ਹਾ ਲਾ ਲਿਆ ਹੈ।

ਜਦੋਂ ਮਹਿਲਾ ਦੇ ਪਰਿਵਾਰ ਵਾਲੇ ਮੌਕੇ ਉਤੇ ਪਹੁੰਚੇ ਤਾਂ ਅਨੀਤਾ ਬੈੱਡ ਉਤੇ ਪਈ ਸੀ। ਉਸ ਦੀ ਗਰਦਨ ਤੇ ਨਿਸ਼ਾਨ ਸਨ। ਪਿਤਾ ਦਾ ਦੋਸ਼ ਹੈ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸ ਦਾ ਗਲਾ ਦਬਾ ਦਿੱਤਾ ਹੋਵੇ। ਚੁੰਨੀ ਪੱਖੇ ਨਾਲ ਲਟਕ ਰਹੀ ਸੀ, ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪੁਲਿਸ ਨੇ ਪਤੀ, ਸੱਸ ਗੀਤਾ ਦੇਵੀ, ਸਹੁਰੇ ਅਤੇ ਦਿੱਲੀ ਵਿਆਹੀ ਨਣਦ ਸੁਨੀਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।

Leave a Reply

Your email address will not be published. Required fields are marked *