ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਵਿਚ ਘਰ ਦੀ ਸਾਂਝੀ ਕੰਧ ਡਿੱਗਣ ਕਾਰਨ ਸਬਜ਼ੀ ਦੀ ਫਸਲ ਖਰਾਬ ਹੋਣ ਦੀ ਸ਼ਿਕਾਇਤ ਉਤੇ ਇਕ ਵਿਅਕਤੀ ਵੱਲੋਂ ਸਿਰ ਤੇ ਇੱਟ ਨਾਲ ਵਾਰ ਕਰ ਦਿੱਤਾ ਗਿਆ। ਜਖਮੀ ਦੀ ਹਸਪਤਾਲ ਵਿੱਚ ਮੌ-ਤ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕੋ ਪਰਿਵਾਰ ਦੇ 7 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਥਾਣਾ ਗੁਰੂ ਹਰਸਹਾਏ ਅਧੀਨ ਪੈਂਦੇ ਪਿੰਡ ਨੱਥੂ ਦੁੱਲੇਕੇ ਦਾ ਹੈ, ਜਿੱਥੇ 3 ਅਪ੍ਰੈਲ 2023 ਨੂੰ ਚਾਰ ਦੀਵਾਰੀ ਨੂੰ ਲੈ ਕੇ ਦੋ ਗੁਆਂਢੀਆਂ ਵਿਚ ਝ-ਗੜਾ ਹੋਇਆ ਸੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ 60 ਸਾਲ ਦੇ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਸ ਦੇ ਗੁਆਂਢੀ ਮੱਖਣ ਸਿੰਘ ਨਾਲ ਘਰ ਦੀ ਸਾਂਝੀ ਕੰਧ ਹੈ, ਜਿਸ ਦੀ ਹਾਲਤ ਬੇਹੱਦ ਖਰਾਬ ਤੇ ਖਸਤਾ ਹੋ ਚੁੱਕੀ ਸੀ, ਜੋ ਕਿ ਪਿਛਲੇ ਦਿਨੀਂ ਹੋਈ ਬਾਰਿਸ਼ ਵਿਚ ਢਹਿ ਗਈ ਸੀ। ਜਿਸ ਕਾਰਨ ਉਸ ਦੇ ਪਾਸੇ ਲੱਗੀ ਸਬਜ਼ੀ ਦੀ ਫ਼ਸਲ ਖਰਾਬ ਹੋ ਗਈ। ਜਦੋਂ ਉਨ੍ਹਾਂ ਵਲੋਂ ਇਸ ਗੱਲ ਦੀ ਸ਼ਿਕਾਇਤ ਮੱਖਣ ਸਿੰਘ ਨੂੰ ਕੀਤੀ ਗਈ ਤਾਂ ਮੱਖਣ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਰੌਲਾ ਵਧਾਉਂਦੇ ਹੋਏ ਉਸ ਦੇ ਪਰਿਵਾਰ ਤੇ ਵਾਰ ਕਰ ਦਿੱਤਾ।
ਅੱਗੇ ਸ਼ਕਾਇਤ ਕਰਤਾ ਨੇ ਦੱਸਿਆ ਕਿ ਇਸ ਦੌਰਾਨ ਛਿੰਦਰ ਸਿੰਘ ਨੇ ਉਸ ਦੇ 45 ਸਾਲਾ ਪੁੱਤਰ ਨਾਨਕ ਸਿੰਘ ਦੇ ਮੱਥੇ ਉਤੇ ਇੱਟ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਸਥਾਨਕ ਡਾਕਟਰ ਦੇ ਜੁਆਬ ਦੇਣ ਤੋਂ ਬਾਅਦ ਉਸ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿਥੇ 5 ਅਪ੍ਰੈਲ ਨੂੰ ਇਲਾਜ ਦੌਰਾਨ ਨਾਨਕ ਸਿੰਘ ਦੀ ਮੌ-ਤ ਹੋ ਗਈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਗੁਰੂਹਰਸਹਾਏ ਦੇ ਐਸ. ਐਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਗੁਲਜ਼ਾਰ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਛਿੰਦਰ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ, ਮੱਖਣ ਸਿੰਘ, ਜੰਗੀਰ ਸਿੰਘ, ਜੀਵਨ ਸਿੰਘ ਅਤੇ ਕਿਸ਼ਨ ਸਿੰਘ ਦੇ ਵਿਰੁੱਧ ਕ-ਤ-ਲ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਫਰਾਰ ਹੋਣ ਦੇ ਕਾਰਨ ਅਜੇ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।