ਗੁਰਦਾਸਪੁਰ ਦੇ ਦੀਨਾਨਗਰ ਡੋਡਵਾਂ ਰੋਡ ਉਤੇ ਉਦੀਪੁਰ ਮੋੜ ਨੇੜੇ ਇਕ ਵਿਅਕਤੀ ਦੀ ਕਾਰ ਵਿਚ ਸੰਦੇਹ ਵਾਲੀ ਪ੍ਰਸਥਿਤੀ ਵਿਚ ਦੇਹ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਰਮਿੰਦਰ ਸਿੰਘ ਉਮਰ 45 ਸਾਲ ਪੁੱਤ ਇੰਦਰਜੀਤ ਸਿੰਘ ਵਾਸੀ ਪਿੰਡ ਮੁੰਨਾਂਵਾਲੀ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦਾ ਪਿੰਡ ਘ-ਟ-ਨਾ ਸਥਾਨ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ। ਜਾਣਕਾਰੀ ਦਿੰਦਿਆਂ ਪਤਨੀ ਮਲਕੀਤ ਕੌਰ ਨੇ ਦੱਸਿਆ ਕਿ ਰਮਿੰਦਰ ਸਿੰਘ ਬੁੱਧਵਾਰ ਸ਼ਾਮ ਕਰੀਬ 8 ਵਜੇ ਆਪਣੀ ਸਵਿਫਟ ਕਾਰ ਨੰਬਰ ਪੀਬੀ 08 ਏਜ਼ੈਡ 6982 ਵਿੱਚ ਦਵਾਈ ਲੈਣ ਦਾ ਕਹਿ ਕੇ ਘਰੋਂ ਗਿਆ ਸੀ। ਉਸ ਦਾ ਪੇਟ ਖਰਾਬ ਹੋਣ ਤੋਂ ਇਲਾਵਾ ਬਲੱਡ ਪ੍ਰੈਸ਼ਰ ਲੋਅ ਸੀ।
ਰਾਤ ਬੀਤ ਜਾਣ ਉਤੇ ਵੀ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਮੋਬਾਇਲ ਉਤੇ ਕਈ ਵਾਰ ਕਾਲ ਕੀਤੀ ਗਈ। ਪਰ ਮੋਬਾਈਲ ਬੰਦ ਸੀ। ਪਤਨੀ ਨੇ ਦੱਸਿਆ ਕਿ ਰਮਿੰਦਰ ਅਕਸਰ ਰਾਤ ਨੂੰ ਆਪਣੀ ਹਵੇਲੀ ਵਿੱਚ ਹੀ ਸੌਂਦਾ ਸੀ। ਇਹ ਸੋਚ ਕੇ ਉਹ ਬੇਖ਼ਬਰ ਹੀ ਰਹਿ ਗਈ ਕਿ ਉਹ ਹਵੇਲੀ ਵਿੱਚ ਹੀ ਸੁੱਤਾ ਹੋਵੇਗਾ। ਸਵੇਰੇ ਉਸ ਦੇ ਗੁਆਂਢੀ ਨੇ ਉਦੀਪੁਰ ਮੋੜ ਨੇੜੇ ਸੜਕ ਕਿਨਾਰੇ ਖੜ੍ਹੀ ਕਾਰ ਵਿੱਚ ਡਰਾਈਵਰ ਦੇ ਨਾਲ ਦੀ ਮੂਹਰਲੀ ਸੀਟ ਉਤੇ ਰਮਿੰਦਰ ਸਿੰਘ ਨੂੰ ਬੇਹੋਸ਼ ਪਏ ਦੇਖ ਕੇ ਪਰਿਵਾਰ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਤਨੀ ਮਲਕੀਤ ਕੌਰ ਨੇ ਦੱਸਿਆ ਕਿ ਰਮਿੰਦਰ ਸਿੰਘ ਪਹਿਲਾਂ ਕੁਵੈਤ ਵਿੱਚ ਵਿਦੇਸ਼ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ।
ਕੋਵਿਡ ਕਾਰਨ ਹੋਏ ਲੌਕਡਾਊਨ ਕਾਰਨ ਉਹ ਕਰੀਬ 2 ਸਾਲ ਪਹਿਲਾਂ ਪਿੰਡ ਪਰਤਿਆ ਸੀ ਅਤੇ ਹੁਣ ਪਿੰਡ ਵਿੱਚ ਹੀ ਖੇਤੀ ਦਾ ਕੰਮ ਕਰਦਾ ਸੀ। ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਇੱਕ 14 ਸਾਲਾ ਪੁੱਤਰ ਕਾਰਤਿਕ ਸਿੰਘ ਹੈ। ਜਦੋਂ ਕਿ ਉਸ ਦੇ ਨਾਲ ਰਹਿੰਦਾ ਭਰਾ ਅੱਜ ਸਵੇਰੇ ਹੀ ਨੌਕਰੀ ਕਰਨ ਲਈ ਕੁਵੈਤ ਪਹੁੰਚਿਆ ਹੈ। ਆਪਣੀ ਕਾਰ ਵਿਚ ਮ੍ਰਿਤਕ ਪਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਿਰਾਮਪੁਰ ਦੇ ਐਸ. ਐਚ. ਓ. ਸਾਹਿਲ ਚੌਧਰੀ ਅਤੇ ਏ. ਐਸ. ਪੀ. ਦੀਨਾਨਗਰ ਡਾ: ਅਦਿੱਤਿਆ ਵਾਰੀਅਰ ਨੇ ਮੌਕੇ ਤੇ ਪਹੁੰਚ ਕੇ ਕਾਰ ਅਤੇ ਮ੍ਰਿਤਕ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਮੌਕੇ ਦਾ ਮੁਆਇਨਾ ਕਰਨ ਉਪਰੰਤ ਨੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਨੂੰ ਕਢਵਾਇਆ ਜਾ ਰਹੇ ਹੈ।
ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਮੋਬਾਈਲ ਕਾਲ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ 174 ਤਹਿਤ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਦੀ ਪਤਨੀ ਮਲਕੀਤ ਕੌਰ ਨੇ ਕ-ਤ-ਲ ਦਾ ਸ਼ੱ-ਕ ਜਤਾਇਆ ਹੈ। ਬਹਿਰਾਮਪੁਰ ਦੇ ਥਾਣਾ ਇੰਚਾਰਜ ਸਾਹਿਲ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਰਮਿੰਦਰ ਸਿੰਘ ਕਰੀਬ ਦੋ ਸਾਲ ਪਹਿਲਾਂ ਵਿਦੇਸ਼ ਤੋਂ ਪਰਤਿਆ ਸੀ।
2021 ਵਿੱਚ, ਕਿਸੇ ਨੇ ਉਸ ਨਾਲ ਧੋਖਾ ਕੀਤਾ ਅਤੇ ਉਸ ਦੇ ਬੈਂਕ ਖਾਤੇ ਵਿੱਚੋਂ 4 ਲੱਖ ਰੁਪਏ ਕਢਵਾ ਲਏ। ਉਦੋਂ ਤੋਂ ਉਹ ਡਿਪ੍ਰੈਸ਼ਨ ਦਾ ਮਰੀਜ਼ ਸੀ। ਇਸ ਮਾਮਲੇ ਵਿੱਚ ਨਵੰਬਰ 2022 ਵਿੱਚ ਬਹਿਰਾਮਪੁਰ ਥਾਣੇ ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ। ਇਸ ਨੂੰ ਦੇਖ ਕੇ ਮਾਮਲਾ ਸ਼ੱ-ਕੀ ਜਾਪਦਾ ਹੈ। ਹਾਲਾਂਕਿ ਮ੍ਰਿਤਕ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ। ਪੁਲਿਸ ਨੇ ਦੇਹ ਨੂੰ ਕਬਜੇ ਵਿੱਚ ਲੈ ਕੇ ਹਸਪਤਾਲ ਵਿਚ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।