ਆਪਣੇ ਦੋਸਤਾਂ ਨਾਲ ਘੁੰਮਣ ਗਏ ਲੜਕੇ ਦੀ ਬੌਡੀ, ਝਾੜੀਆਂ ਵਿਚ ਪਈ ਮਿਲੀ, ਛਾਣਬੀਣ ਕਰ ਰਹੇ ਅਧਿਕਾਰੀ

Punjab

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਗੋਂਦਪੁਰ ਵਿਖੇ ਪੰਜਾਬ ਦੇ ਇੱਕ 23 ਸਾਲ ਦੇ ਨੌਜਵਾਨ ਦੀ ਦੇਹ ਝਾੜੀਆਂ ਵਿੱਚ ਬਲੱਡ ਨਾਲ ਭਿੱਜੇ ਹਾਲ ਵਿੱਚ ਪਈ ਮਿਲੀ ਹੈ। ਮ੍ਰਿਤਕ ਦੇ ਗਲ ਉਤੇ ਤਿੱਖੀ ਚੀਜ ਦੇ ਵਾਰ ਨਾਲ ਨਿਸ਼ਾਨ ਅਤੇ ਸਿਰ ਤੇ ਸੱਟਾਂ ਦੇ ਨਿਸ਼ਾਨ ਸਨ। ਇਸ ਮਾਮਲੇ ਵਿਚ ਕ-ਤ-ਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਰੋਲੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੌਕੇ ਤੋਂ ਸਬੂਤਾਂ ਨੂੰ ਇਕੱਠੇ ਕਰਨ ਵਿਚ ਲੱਗੀ ਹੋਈ ਹੈ। ਇਸ ਲੜਕੇ ਦੀ ਪਹਿਚਾਣ ਪੰਜਾਬ ਦੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਡੱਲੇਵਾਲ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਪੁੱਤ ਨਸੀਬ ਚੰਦ ਦੇ ਰੂਪ ਵਜੋਂ ਹੋਈ ਹੈ।

ਇਸ ਸਬੰਧੀ ਕਸ਼ਮੀਰ ਲਾਲ ਪੁੱਤਰ ਜਗਾ ​​ਰਾਮ ਵਾਸੀ ਪਿੰਡ ਡੱਲੇਵਾਲ ਨੇ ਥਾਣਾ ਹਰੋਲੀ ਵਿਖੇ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ਉਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ. ਪੀ. ਅਰਿਜੀਤ ਸੇਨ ਠਾਕੁਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਰਾਜਿੰਦਰ ਆਪਣੇ ਦੋਸਤਾਂ ਨਾਲ ਆਪਣੇ ਪਿੰਡ ਡੱਲੇਵਾਲ ਤੋਂ ਊਨਾ ਦੇ ਗੋਂਦਪੁਰ ਜੈਚੰਦ ਵੱਲ ਆਇਆ ਸੀ। ਇਸ ਤੋਂ ਬਾਅਦ ਨੌਜਵਾਨ ਦੀ ਦੇਹ, ਸਿੰਘਾ ਖੱਡ ਰੋਡ ਦੇ ਕੰਢੇ ਗੋਂਦਪੁਰ ਜੈਚੰਦ ਵਿਖੇ ਸਾਬਣ ਫੈਕਟਰੀ ਦੇ ਕੋਲ ਝਾੜੀਆਂ ਵਿਚ ਪਈ ਮਿਲੀ।

ਜਿਸ ਦੀ ਸੂਚਨਾ ਸ਼ੁੱਕਰਵਾਰ ਸਵੇਰੇ ਹਰੋਲੀ ਪੁਲਿਸ ਨੂੰ ਕਿਸੇ ਨੇ ਦਿੱਤੀ, ਜਿਸ ਦੀ ਸੂਚਨਾ ਮਿਲਣ ਉਤੇ ਹਰੋਲੀ ਥਾਣੇ ਦੇ ਐੱਸ. ਐੱਚ. ਓ. ਸੁਨੀਲ ਸੰਖਯਾਨ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚੇ। ਹਰੋਲੀ ਦੇ ਡੀ. ਐਸ. ਪੀ. ਮੋਹਨ ਰਾਵਤ ਦੇ ਨਾਲ ਗੋਂਦਪੁਰ ਜੈਚੰਦ ਵਿਖੇ ਘ-ਟ-ਨਾ ਸਥਾਨ ਦਾ ਦੌਰਾ ਕੀਤਾ। ਐਫ. ਐਸ. ਐਲ. ਦੀ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਨੇ ਵੱਖ ਵੱਖ ਥਾਵਾਂ ਉਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *